ਡੱਲਾਸ ਵਿੱਚ ਮਾਰੇ ਗਏ ਭਾਰਤੀ ਦੇ ਪਰਿਵਾਰ ਲਈ 2.25 ਲੱਖ ਡਾਲਰ ਇਕੱਠੇ ਕੀਤੇ ਗਏ

ਡੱਲਾਸ ਵਿੱਚ ਮਾਰੇ ਗਏ ਭਾਰਤੀ ਦੇ ਪਰਿਵਾਰ ਲਈ 2.25 ਲੱਖ ਡਾਲਰ ਇਕੱਠੇ ਕੀਤੇ ਗਏ

ਨਿਊਯਾਰਕ, 17 ਸਤੰਬਰ ( ਰਾਜ ਗੋਗਨਾ )- 10 ਸਤੰਬਰ ਨੂੰ ਅਮਰੀਕਾ ਦੇ ਟੈਕਸਾਸ ਰਾਜ ਦੇ ਸ਼ਹਿਰ ਡੱਲਾਸ ਵਿੱਚ ਡਾਊਨਟਾਊਨ ਚ’ ਸੂਟਸ ਨਾਮਕ ਮੋਟਲ ਚਲਾਉਣ ਵਾਲੇ ਇੱਕ ਭਾਰਤੀ ਵਿਅਕਤੀ ਦੀ ਬੇਰਹਿਮੀ ਨਾਲ ਹੱਤਿਆ ਤੋਂ ਬਾਅਦ, ਇੱਕ ਗੁਜਰਾਤੀ ਵਿਅਕਤੀ ਨੇ ਮ੍ਰਿਤਕ ਦੇ ਪਰਿਵਾਰ ਦੀ ਸਹਾਇਤਾ ਲਈ ਭੀੜ ਫੰਡਿੰਗ ਸ਼ੁਰੂ ਕਰ ਦਿੱਤੀ ਹੈ। ਨਾਗਮੱਲਈਆ ਨੂੰ ਇੱਕ ਕਿਊਬਾ ਦੇ ਗੈਰ-ਕਾਨੂੰਨੀ ਪ੍ਰਵਾਸੀ ਨੇ ਤੇਜ਼ਧਾਰ ਹਥਿਆਰ ਨਾਲ ਚਾਕੂ ਮਾਰ ਕੇ ਕਤਲ ਕਰ ਦਿੱਤਾ ਸੀ ਜੋ ਉਸਦੀ ਪਤਨੀ ਅਤੇ ਪੁੱਤਰ ਦੇ ਸਾਹਮਣੇ ਉਸਦੇ ਮੋਟਲ ਵਿੱਚ ਕੰਮ ਕਰਦਾ ਸੀ। ਮ੍ਰਿਤਕ ਦਾ 18 ਸਾਲਾ ਪੁੱਤਰ ਹਾਲ ਹੀ ਵਿੱਚ ਹਾਈ ਸਕੂਲ ਤੋਂ ਗ੍ਰੈਜੂਏਟ ਹੋਇਆ ਸੀ ਅਤੇ ਹੁਣ ਕਾਲਜ ਜਾਣ ਦੀ ਤਿਆਰੀ ਕਰ ਰਿਹਾ ਸੀ। ਨਾਗਮੱਲਈਆ ਦੀ ਅੱਖਾਂ ਸਾਹਮਣੇ ਹੋਈ ਮੌਤ ਨੇ ਉਸ ਦੀ ਪਤਨੀ ਅਤੇ ਮੋਟਲ ਵਿੱਚ ਕੰਮ ਕਰਨ ਵਾਲੇ ਹੋਰ ਲੋਕਾਂ ਨੂੰ ਅਜੇ ਵੀ ਸਦਮੇ ਤੋਂ ਬਾਹਰ ਕਰ ਦਿੱਤਾ ਹੈ। ਤਨਮਯ ਪਟੇਲ ਨਾਮ ਦੇ ਇੱਕ ਗੁਜਰਾਤੀ ਨੇ ਉਸਦੀ ਮਦਦ ਲਈ 50,000 ਹਜ਼ਾਰ ਡਾਲਰ ਇਕੱਠੇ ਕਰਨ ਦੇ ਟੀਚੇ ਨਾਲ ਇੱਕ ਗੌਫੰਡਮੀ ਅਪੀਲ ਸ਼ੁਰੂ ਕੀਤੀ, ਅਤੇ ਸਿਰਫ 24 ਘੰਟਿਆਂ ਵਿੱਚ, 2.25 ਮਿਲੀਅਨ ਤੋਂ ਵੱਧ ਡਾਲਰ ਇਕੱਠੇ ਕੀਤੇ ਗਏ ਹਨ, ਅਤੇ ਲੋਕ ਅਜੇ ਵੀ ਦਾਨ ਕਰ ਰਹੇ ਹਨ। ਨਾਗਮੱਲਈਆ ਮੂਲ ਰੂਪ ਵਿੱਚ ਕਰਨਾਟਕ ਦਾ ਰਹਿਣ ਵਾਲਾ ਸੀ, ਅਤੇ ਉਸ ਦੇ ਪਰਿਵਾਰ ਦੀ ਮਦਦ ਲਈ, ਦੱਖਣੀ ਭਾਰਤੀ ਭਾਈਚਾਰੇ ਦੇ ਲੋਕ, ਨਾਲ ਹੀ ਗੁਜਰਾਤੀ ਅਤੇ ਪੰਜਾਬੀ ਵੀ ਖੁੱਲ੍ਹੇ ਦਿਲ ਨਾਲ ਵਿੱਤੀ ਸਹਾਇਤਾ ਦੇ ਰਹੇ ਹਨ।

ਇਸ ਕਰਾਊਡਫੰਡਿੰਗ ਵਿੱਚ ਇਕੱਠੇ ਕੀਤੇ ਪੈਸੇ ਦੀ ਵਰਤੋਂ ਨਾਗਮਲੱਈਆ ਦਾ ਅੰਤਿਮ ਸੰਸਕਾਰ, ਉਸਦੇ ਪਰਿਵਾਰਕ ਮੈਂਬਰਾਂ ਦੀ ਮਦਦ ਅਤੇ ਉਸਦੇ ਪੁੱਤਰ ਦੀ ਉੱਚ ਸਿੱਖਿਆ ਵਿੱਚ ਮਦਦ ਕਰਨ ਲਈ ਕੀਤੀ ਜਾਵੇਗੀ। ਮ੍ਰਿਤਕ ਨਾਗਮਲੱਈਆ ਦਾ ਅੰਤਿਮ ਸੰਸਕਾਰ ਸ਼ਨੀਵਾਰ ਦੁਪਹਿਰ 2 ਵਜੇ ਡੱਲਾਸ ਨੇੜੇ ਫਲਾਵਰ ਮਾਉਂਡ ਫੈਮਿਲੀ ਫਿਊਨਰਲ ਹੋਮ ਵਿਖੇ ਕਰ ਦਿੱਤਾ ਗਿਆ ਹੈ। ਮ੍ਰਿਤਕ ਜਿਸ ਮੋਟਲ ਨੂੰ ਚਲਾਉਂਦਾ ਸੀ ਉਹ ਮੂਲ ਰੂਪ ਵਿੱਚ ਬਾਰਡੋਲੀ ਦਾ ਰਹਿਣ ਵਾਲਾ ਅਤੇ ਵਰਤਮਾਨ ਵਿੱਚ ਅਮਰੀਕਾ ਵਿੱਚ ਰਹਿ ਰਿਹਾ ਇੱਕ ਗੁਜਰਾਤੀ ਮਾਲਕ ਹੈ, ਜਿਸਨੇ ਨਾਗਮਲੱਈਆ ਨੂੰ ਮੋਟਲ ਕਿਰਾਏ ‘ਤੇ ਦਿੱਤਾ ਸੀ। ਉਸਦਾ ਕਾਤਲ, ਜੋ ਹੋਟਲ ਵਿੱਚ ਹੀ ਕੰਮ ਕਰਦਾ ਸੀ ਕਿਊਬਾ ਦਾ ਪ੍ਰਵਾਸੀ ਜਿਸ ਦਾ ਨਾਂ ਯੋਰਡਾਨਿਸ ਕੋਬੋਸ-ਮਾਰਟੀਨੇਜ਼, ਹੈ। ਇਸ ਸਮੇਂ ਪੁਲਿਸ ਹਿਰਾਸਤ ਵਿੱਚ ਹੈ।