ਨਿਊਯਾਰਕ,27 ਫਰਵਰੀ (ਰਾਜ ਗੋਗਨਾ)- ਨਿਊਯਾਰਕ ‘ਚ ਅੱਗ ਲੱਗਣ ਦੀਆਂ ਘਟਨਾਵਾਂ ਆਮ ਤੋਰ ਤੇ ਸਾਹਮਣੇ ਆਉਦੀਆ ਰਹਿੰਦੀਆਂ ਹਨ। ਉਥੇ ਹੀ ਬੀਤੇਂ ਦਿਨ ਨਿਊਯਾਰਕ ਸ਼ਹਿਰ ਦੇ ਇਕ ਅਪਾਰਟਮੈਂਟ ‘ਚ ਸ਼ੁੱਕਰਵਾਰ ਨੂੰ ਅੱਗ ਲੱਗਣ ਦੀ ਇਕ ਹੋਰ ਮੰਦਭਾਗੀ ਘਟਨਾ ਵਾਪਰੀ ਹੈ। ਜਿਸ ‘ਚ ਇਕ ਭਾਰਤੀ ਮੂਲ ਦੇ ਨੋਜਵਾਨ ਦੀ ਮੌਤ ਹੋ ਗਈ ਹੈ। ਜਿਸ ਦਾ ਭਾਰਤ ਤੋ ਪਿਛੋਕੜ ਦਿੱਲੀ ਦੇ ਨਾਲ ਸੀ। ਅਤੇ ਇਸ ਘਟਨਾ ਚ’ 17 ਲੋਕ ਗੰਭੀਰ ਰੂਪ ਚ’ ਜ਼ਖਮੀ ਹੋ ਗਏ।
ਇਹ ਅੱਗ ਨਿਊਯਾਰਕ ਸਿਟੀ ਦੇ ਇਕ ਅਪਾਰਟਮੈਂਟ ਬਿਲਡਿੰਗ ਵਿੱਚ ਲੱਗੀ।ਸਥਾਨਕ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਨਿਊਯਾਰਕ ਦੇ ਹਾਰਲੇਮ ਸ਼ਹਿਰ ਦੇ ਇਕ ਅਪਾਰਟਮੈਂਟ ‘ਚ ਭਿਆਨਕ ਅੱਗ ਲੱਗ ਗਈ, ਜਿਸ ‘ਚ ਭਾਰਤੀ ਮੂਲ ਦੇ ਇਕ 27 ਸਾਲਾ ਦੇ ਨਾਗਰਿਕ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਫਾਜ਼ਿਲ ਖਾਨ ਦੇ ਵਜੋਂ ਹੋਈ ਹੈ। ਨਿਊਯਾਰਕ ਦੇ ਫਾਇਰ ਡਿਪਾਰਟਮੈਂਟ ਦੇ ਅਨੁਸਾਰ,ਬੀਤੇਂ ਦਿਨ ਸ਼ੁੱਕਰਵਾਰ ਨੂੰ ਸੇਂਟ ਨਿਕੋਲਸ ਪਲੇਸ ਅਪਾਰਟਮੈਂਟ ਵਿੱਚ ਇੱਕ ਲਿਥੀਅਮ-ਆਇਨ ਬੈਟਰੀ ਦੇ ਕਾਰਨ ਰਿਹ ਭਿਆਨਕ ਅੱਗ ਲੱਗ ਗਈ।ਇਕ ਰਿਪੋਰਟ ਮੁਤਾਬਕ ਇਸ ਘਟਨਾ ‘ਚ 17 ਲੋਕ ਗੰਭੀਰ ਰੂਪ ‘ਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਨੇੜੇ ਦੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਜ਼ਿਕਰਯੋਗ ਹੈ ਕਿ ਲੋਕਾਂ ਨੇ ਅੱਗ ਤੋਂ ਬਚਣ ਲਈ ਰੱਸੀਆਂ ਦਾ ਵੀ ਸਹਾਰਾ ਲਿਆ।
ਇਹ ਜਾਣਕਾਰੀ ਭਾਰਤੀ ਦੂਤਾਵਾਸ ਨੇ ਦਿੱਤੀ। ਭਾਰਤੀ ਦੂਤਘਰ ਨੇ ਸੋਸ਼ਲ ਮੀਡੀਆ ‘ਤੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ‘ਨਿਊਯਾਰਕ ਦੇ ਹਾਰਲੇਮ ‘ਚ ਅੱਗ ਲੱਗਣ ਦੀ ਘਟਨਾ ‘ਚ ਭਾਰਤੀ ਮੂਲ ਦੇ 27 ਸਾਲਾ ਫਾਜ਼ਿਲ ਖਾਨ ਦੀ ਮੌਤ ਹੋ ਗਈ ਹੈ।ਅਤੇ ਇਸ ਬਾਰੇ ਜਾਣ ਕੇ ਅਸੀਂ ਬਹੁਤ ਦੁਖੀ ਹਾਂ। ਅਸੀਂ ਖਾਨ ਦੇ ਪਰਿਵਾਰ ਅਤੇ ਦੋਸਤਾਂ ਨਾਲ ਲਗਾਤਾਰ ਸੰਪਰਕ ਵਿੱਚ ਹਾਂ। ਨਾਲ ਹੀ ਖਾਨ ਦੀ ਲਾਸ਼ ਨੂੰ ਭਾਰਤ ਵਾਪਸ ਲਿਆਉਣ ਲਈ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ।’ ਘਟਨਾ ਤੋਂ ਬਾਅਦ ਪੂਰੀ ਇਮਾਰਤ ਨੂੰ ਖਾਲੀ ਕਰਵਾਉਣ ਦੇ ਹੁਕਮ ਦਿੱਤੇ ਗਏ ਸਨ।