ਅਮਰੀਕਾ ਦੇ ਸੂਬੇ ਵਰਜੀਨੀਆ ਦੇ ਇਕ ਸਟੋਰ ਵਿੱਚ ਗੋਲੀਬਾਰੀ, ਦੇ ਦੋਰਾਨ ਪਿਤਾ ਅਤੇ ਧੀ ਦੀ ਹੋਈ ਮੌਤ

ਵਰਜੀਨੀਆ, 25 ਮਾਰਚ ( ਰਾਜ ਗੋਗਨਾ)- ਬੀਤੇਂ ਦਿਨ ਅਮਰੀਕਾ ਦੇ ਵਿੱਚ ਹੋਈ ਗੋਲੀਬਾਰੀ ਦੀ ਘਟਨਾ ਵਿੱਚ ਇਕ ਗੁਜਰਾਤੀ-ਭਾਰਤੀ ਵਿਅਕਤੀ ਅਤੇ ਉਸ ਦੀ ਧੀ ਦੀ ਮੌਤ ਹੋ ਜਾਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ।ਜਾਣਕਾਰੀ ਦੇ ਅਨੁਸਾਰ ਪੁਲਿਸ ਨੇ ਦੋਸ਼ੀ ਜਿਸ ਦਾ ਨਾਂ ਜਾਰਜ ਫਰੇਜ਼ੀਅਰ ਡੇਵੋਨ ਵਾਰਟਰ ਉਮਰ ( 44) ਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਜਿਸ ਨੇ ਅਮਰੀਕਾ ਦੇ ਵਰਜੀਨੀਆ ਸੂਬੇ ਦੇ ਇੱਕ ਡਿਪਾਰਟਮੈਂਟ ਸਟੋਰ ਵਿੱਚ 24 ਸਾਲਾ ਉਰਮੀ ਪਟੇਲ ਅਤੇ ਉਸ ਦੇ ਪਿਤਾ ਪ੍ਰਦੀਪ ਪਟੇਲ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਗੋਲੀਬਾਰੀ ਦੀ ਘਟਨਾ ਵਿੱਚ ਪ੍ਰਦੀਪ ਪਟੇਲ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਉਰਮੀ ਪਟੇਲ ਦੀ ਹਸਪਤਾਲ ਵਿੱਚ ਇਲਾਜ ਦੇ ਦੌਰਾਨ ਮੌਤ ਹੋ ਗਈ। ਪੁਲਿਸ ਨੇ ਦੋਸ਼ੀ ਵਾਰਟਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜੋ ਜੇਲ੍ਹ ਚ’ ਬੰਦ ਹੈ।

ਪੁਲਿਸ ਰਿਪੋਰਟ ਦੇ ਅਨੁਸਾਰ, ਸ਼ੱਕੀ, ਜੋ ਸਵੇਰੇ ਤੜਕੇ ਸ਼ਰਾਬ ਖਰੀਦਣ ਉਹਨਾਂ ਦੇ ਸਟੋਰ ਆਇਆ ਸੀ, ਜਿਸ ਨੇ ਪੁੱਛਿਆ ਕਿ ਰਾਤ ਨੂੰ ਸਟੋਰ ਕਿਉਂ ਬੰਦ ਸੀ। ਅਤੇ ਫਿਰ ਦੋਵਾਂ ‘ਚ’ ਤਕਰਾਰ ਹੋ ਗਿਆ। ਵਾਰਟਰ ਨੇ ਭਾਰਤੀ ਮੂਲ ਦ ਪਟੇਲ ਜੋ ਭਾਰਤ ਦੇ ਗੁਜਰਾਤ ਦੇ ਮਹਿਸਾਣਾ ਜ਼ਿਲ੍ਹੇ ਤੋਂ ਸੀ। ਪਿਉ- ਧੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ, ਉਹ ਪਿਛਲੇ 6 ਸਾਲ ਪਹਿਲਾਂ ਅਮਰੀਕਾ ਆਏ ਸੀ।ਅਤੇ ਉਹ ਆਪਣੇ ਰਿਸ਼ਤੇਦਾਰ, ਜਿਸ ਦਾ ਨਾਂ ਪਰੇਸ਼ ਪਟੇਲ ਦੀ ਮਲਕੀਅਤ ਵਾਲੇ ਇਕ ਸ਼ਰਾਬ ਦੇ ਇੱਕ ਸਟੋਰ ਵਿੱਚ ਕੰਮ ਕਰਦੇ ਸੰਨ। ਇਹ ਲੱਗਦਾ ਹੈ ਕਿ ਦੋਸ਼ੀ, ਜੋ ਸਾਰੀ ਰਾਤ ਸ਼ਰਾਬ ਦੀ ਉਡੀਕ ਕਰ ਰਿਹਾ ਸੀ, ਨੇ ਗੁੱਸੇ ਵਿੱਚ ਆ ਕੇ ਉਹਨਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ।ਨਜ਼ਰਬੰਦ ਕਾਤਲ ਵਾਰਟਨ ‘ਤੇ ਪਹਿਲੀ ਡਿਗਰੀ ਦੇ ਕਤਲ ਅਤੇ ਅਸਲਾ ਐਕਟ ਦੀਆਂ ਧਾਰਾਵਾਂ ਦੇ ਤਹਿਤ ਦੋਸ਼ ਲਗਾਏ ਗਏ ਹਨ।