ਵਾਸ਼ਿੰਗਟਨ, 22 ਅਕਤੂਬਰ (ਰਾਜ ਗੋਗਨਾ )- ਲੰਘੀ 26 ਸਤੰਬਰ ਨੂੰ ਅਮਰੀਕਾ ਦੇ ਰਾਜ ਉਟਾਹ ਵਿੱਚ ਇਕ ਟਰੱਕ ਡਰਾਈਵਰ ਜਸਪਿੰਦਰ ਸਿੰਘ ਦੇ ਸਹਿਕਰਮੀ ਨੇ ਪੁਲਿਸ ਨੂੰ ਉਸ ਦੀ ਮੌਤ ਦੀ ਸੂਚਨਾ ਦਿੱਤੀ ਸੀ। ਮ੍ਰਿਤਕ ਦੇ ਸਹਿਕਰਮੀ ਨੇ ਕਿਹਾ ਕਿ ਸੀ ਸਾਡੇ ਟਰੱਕ ਦੇ ਡਰਾਈਵਰ ਜਸਪਿੰਦਰ ਸਿੰਘ ਦੀ ਗਰਦਨ ਅਤੇ ਲੱਤਾਂ ‘ਤੇ ਸੱਟਾਂ ਨਾਲ ਉਸ ਦੇ ਟਰੱਕ ਦੀ ਕੈਬ ਦੇ ਸਲੀਪਰ ਹਿੱਸੇ ਵਿੱਚ ਉਹ ਮ੍ਰਿਤਕ ਪਾਇਆ ਗਿਆ ਸੀ। ਟਰੱਕ ਡਰਾਈਵਰ ਜਿਸ ਦਾ ਡੇਲੇ ਵਿੱਚ ਰੂਟ I-80 ਆਨ-ਰੈਂਪ ਦੇ ਪਾਸੇ ਤੇ ਆਪਣਾ ਟਰੱਕ ਖੜ੍ਹਾ ਕਰਕੇ ਟਰੱਕ ਚ’ ਸੁੱਤਾ ਪਿਆ ਸੀ, ਜਿਸ ਦਾ ਚਾਕੂ ਮਾਰ- ਮਾਰ ਕੇ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਸੀ ਜੋ ਕੈਲੀਫੋਰਨੀਆ ਦਾ ਰਹਿਣ ਵਾਲੇ ਸੀ।ਇਸ ਸਬੰਧ ਚ’ ਰਿਜਫੀਲਡ, ਵਾਸ਼ਿੰਗਟਨ ਦੇ ਰਹਿਣ ਵਾਲੇ 46 ਸਾਲਾ ਜਸਵਿੰਦਰ ਸਿੰਘ ਢਿੱਲੋਂ ਦੇ ਖਿਲਾਫ ਪੁਲਿਸ ਨੇ ਗੰਭੀਰ ਕਤਲ ਕਰਨ ਅਤੇ ਉਸ ਦੇ ਵਿਰੁੱਧ ਅਗਵਾ ਕਰਨ ਦੇ ਦੋਸ਼ ਦਾਇਰ ਕੀਤੇ ਗਏ ਹਨ।ਉਸ ਦੀ ਗ੍ਰਿਫਤਾਰੀ ਲਈ ਨੋ-ਬੇਲ ਵਾਰੰਟ (ਜ਼ਮਾਨਤ ) ਵੀ ਜਾਰੀ ਕੀਤਾ ਗਿਆ ਹੈ।
ਉਸ ਨੇ ਵਾਪਸ ਉਟਾਹ ਅਮਰੀਕਾ ਨੂੰ ਹਵਾਲਗੀ ਕਰਨ ਲਈ ‘ਦਸਤਖਤ ਜਾਰੀ ਕਰ ਦਿੱਤੇ ਹਨ।ਦਸਤਾਵੇਜ਼ਾਂ ਵਿੱਚ ਇਹ ਕਿਹਾ ਗਿਆ ਹੈ ਕਿ ਕਾਤਲ ਢਿੱਲੋਂ ਨੇ ਕਥਿਤ ਤੌਰ ‘ਤੇ ਹੱਤਿਆ ਕਰਨ ਤੋਂ ਪਹਿਲਾਂ, ਸ਼ਾਇਦ ਰੇਨੋ ਤੱਕ ਪੱਛਮ ਦੇ ਰੂਟ I-80 ਤੇ ਟਰੱਕ ਸਟਾਪ ਤੇ ਖੜੇ ਟਰੱਕ ਡਰਾਈਵਰ ਤੱਕ ਦਾ ਪਿੱਛਾ ਕੀਤਾ ਸੀ।ਡੈਸ਼ਕੈਮ ਫੁਟੇਜ ਦੀ ਪੁਲਿਸ ਨੇ ਸਮੀਖਿਆ ਕੀਤੀ। ਕੈਮਰਿਆਂ ਦੀ ਜਾਂਚ ਪੜਤਾਲ ਤੋ ਬਾਅਦ, ਇੱਕ ਚਿੱਟੇ ਰੰਗ ਦੀ ਮਰਸੀਡੀਜ਼ ਪਾਰਕਿੰਗ ਲਾਟ ਦੇ ਆਲੇ ਦੁਆਲੇ ਹੌਲੀ-ਹੌਲੀ ਚਲਦੀ ਦਿਖਾਈ ਦਿੱਤੀ ਸੀ। ਮਾਰੇ ਗਏ ਡਰਾਈਵਰ ਜਸਪਿੰਦਰ ਸਿੰਘ ਡੇਲੇ ਗੈਸ ਸਟੇਸ਼ਨ ਤੋਂ ਲਗਭਗ ਇਕ ਘੰਟਾ ਪਹਿਲਾਂ, ਪੀੜਤ ਦਾ ਟਰੱਕ ਉੱਤੇ ਖੜਾ ਸੀ ਅਤੇ ਉਹ ਸੁੱਤਾ ਪਿਆ ਸੀ। ਕਾਤਲ ਆਪਣੀ ਮਰਸਡੀਜ਼ ਚ, ਆਇਆ ਸੀ, ਜਿਸ ਨੇ ਤੇਜਧਾਰ ਚਾਕੂ ਮਾਰ ਮਾਰ ਕੇ ਉਸ ਦੇ ਟਰੱਕ ਵਿੱਚ ਹੀ ਕਤਲ ਕਰ ਦਿੱਤਾ।ਕੈਮਰਿਆਂ ਦੀ ਫੁਟੇਜ ਤੋਂ ਪੁਲਿਸ ਨੇ ਗੱਡੀ ਦੀ ਲਾਇਸੈਂਸ ਪਲੇਟ ਤੋ ਰੀਡਰਾਂ ਨੇ ਮਰਸਡੀਜ਼ ਦੀ ਪਛਾਣ ਕਰਕੇ ਢਿੱਲੋਂ ਨੂੰ ਗ੍ਰਿਫਤਾਰ ਕਰ ਲਿਆ ਹੈ।ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਸ਼ੱਕੀ ਅਤੇ ਪੀੜਤ ਇੱਕ ਦੂਜੇ ਨੂੰ ਜਾਣਦੇ ਸਨ ਜਾਂ ਨਹੀਂ, ਪਰ ਉਸ ਦਾ ਕਤਲ ਕਿਉਂ ਕੀਤਾ ਗਿਆ।ਕਤਲ ਦੇ ਕਾਰਨ ਅਜੇ ਤੱਕ ਸ਼ਪਸਟ ਨਹੀ ਹੋ ਸਕੇ।