ਰਾਸ਼ਟਰਪਤੀ ਇਮੈਨੁਏਲ ਮੈਕਰੋਂ ਨੇ ਅੱਜ ਗੈਬਰੀਅਲ ਐੱਟਲ ਨੂੰ ਫਰਾਂਸ ਦੇ ਸਭ ਤੋਂ ਘੱਟ ਉਮਰ ਦੇ ਪ੍ਰਧਾਨ ਮੰਤਰੀ ਵਜੋਂ ਨਾਮਜ਼ਦ ਕੀਤਾ ਹੈ। ਗੈਬਰੀਅਲ (34) ਸਰਕਾਰ ਦੇ ਬੁਲਾਰੇ ਤੇ ਸਿੱਖਿਆ ਮੰਤਰੀ ਦੇ ਰੂਪ ਵਿਚ ਪ੍ਰਮੁੱਖਤਾ ਨਾਲ ਉੱਭਰੇ ਹਨ। ਉਹ ਫਰਾਂਸ ਦੇ ਪਹਿਲੇ ਅਜਿਹੇ ਪ੍ਰਧਾਨ ਮੰਤਰੀ ਵੀ ਹਨ, ਜਿਨ੍ਹਾਂ ਆਪਣੇ ਸਮਲਿੰਗੀ ਹੋਣ ਨੂੰ ਲੁਕੋਇਆ ਨਹੀਂ ਹੈ। ਉਨ੍ਹਾਂ ਤੋਂ ਪਹਿਲੀ ਪ੍ਰਧਾਨ ਮੰਤਰੀ ਐਲਿਜ਼ਾਬੈੱਥ ਬੋਰਨ ਨੇ ਵਿਦੇਸ਼ੀਆਂ ਨੂੰ ਡਿਪੋਰਟ ਕਰਨ ਦੀ ਸਰਕਾਰ ਦੀ ਸਮਰੱਥਾ ਨੂੰ ਮਜ਼ਬੂਤ ਕਰਨ ਵਾਲੇ ਇਮੀਗ੍ਰੇਸ਼ਨ ਕਾਨੂੰਨ ਉਤੇ ਹੋਈ ਹਾਲੀਆ ਉਥਲ-ਪੁਥਲ ਮਗਰੋਂ ਸੋਮਵਾਰ ਅਸਤੀਫਾ ਦੇ ਦਿੱਤਾ ਸੀ। ਗੌਰਤਲਬ ਹੈ ਕਿ ਮੈਕਰੋਂ (46) ਦਾ ਕਾਰਜਕਾਲ 2027 ਵਿਚ ਖ਼ਤਮ ਹੋਵੇਗਾ