ਨਿਊਯਾਰਕ/ ਸ਼ਾਹਕੋਟ, 17 ਅਕਤੂਬਰ (ਰਾਜ ਗੋਗਨਾ)- ਵਿਧਾਨ ਸਭਾ ਹਲਕਾ ਸ਼ਾਹਕੋਟ ਦੇ ਸਭ ਤੋਂ ਵੱਡੇ ਪਿੰਡਾਂ ਵਜੋਂ ਜਾਣੇ ਜਾਂਦੇ ਸਬ ਤਹਿਸੀਲ ਲੋਹੀਆ ਦੇ ਪਿੰਡ ਗਿੱਦੜ ਪਿੰਡੀ ਦੇ ਵੋਟਰਾਂ ਨੇ ਭਾਈਚਾਰਕ ਸਾਂਝ ਦਾ ਸਬੂਤ ਦਿੰਦੇ ਹੋਏ ਨਵੀਂ ਪੰਚਾਇਤ ਦੀ ਸਰਬਸੰਮਤੀ ਨਾਲ ਚੌਣ ਕਰਕੇ ਜੱਥੇਦਾਰ ਮੁਖ਼ਤਾਰ ਸਿੰਘ ਚੀਨੀਆ ਨੂੰ ਸਰਬਸੰਮਤੀ ਨਾਲ ਪਿੰਡ ਦਾ ਸਰਪੰਚ ਚੁਣਿਆ ਹੈ । ਇਸ ਦੇ ਨਾਲ ਪਿੰਡ ਵਾਸੀਆਂ ਵੱਲੋ ਬਾਕੀ ਦੇ 9 ਪੰਚਾਂ ਦੀ ਚੌਣ ਵੀ ਜਿੰਨਾਂ ਵਿਚ ਮਨਜੀਤ ਕੌਰ, ਜਸਵਿੰਦਰ ਸਿੰਘ, ਦਲਜੀਤ ਸਿੰਘ, ਜਸਵਿੰਦਰ ਸਿੰਘ ਜੰਮੂ, ਲਖਬੀਰ ਕੌਰ, ਜਸਪ੍ਰੀਤ ਸਿੰਘ, ਅਮਨਦੀਪ ਕੌਰ , ਕਮਲਜੀਤ ਕੌਰ ਅਤੇ ਹਰਜਿੰਦਰ ਕੌਰ ਨੂੰ ਸਰਬਸੰਮਤੀ ਨਾਲ ਕੀਤੀ ਗਈ ਹੈ । ਦੱਸਣਯੋਗ ਹੈ ਕਿ ਇਹ ਲਗਾਤਾਰ ਤੀਜੀ ਵਾਰ ਹੋਇਆ ਹੈ ਜਦੋਂ ਪਿੰਡ ਵਾਸੀਆਂ ਨੇ ਬਿਨਾਂ ਵੋਟਾਂ ਪਾਏ ਤੀਸਰੀ ਵਾਰ ਪੰਚਾਇਤ ਦੀ ਚੌਣ ਸਰਬਸੰਮਤੀ ਨਾਲ ਕੀਤੀ ਹੈ ਇਸ ਤੋ ਪਹਿਲਾ ਬਣੀਆ 2 ਪੰਚਾਇਤਾਂ ਵੀ ਸਰਬਸੰਮਤੀ ਨਾਲ ਹੀ ਬਣੀਆਂ ਸਨ ।
ਵਿਦੇਸ਼ੀ ਧਰਤੀ ਤੇ ਜਾ ਵੱਸੇ ਨੌਜਵਾਨਾਂ ਵੱਲੋ ਪਿੰਡ ਵਾਸੀਆਂ ਦੇ ਫ਼ੈਸਲੇ ਦੀ ਸ਼ਲਾਘਾ ਕਰਦਿਆ ਨਵੀ ਚੁਣੀ ਪੰਚਾਇਤ ਨੂੰ ਪਿੰਡ ਦੇ ਭਲਾਈ ਕਾਰਜਾਂ ਲਈ ਸ਼ੁਭਕਾਮਨਾਵਾ ਦਿੱਤੀਆ ਗਈਆ ਹਨ ॥ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਸਰਪੰਚ ਮੁਖ਼ਤਾਰ ਸਿੰਘ ਚੀਨੀਆ ਨੇ ਆਖਿਆ ਕਿ ਪਿੰਡ ਵਾਸੀਆਂ ਨੇ ਜਿਸ ਚੰਗੀ ਸੋਚ ਨਾਲ ਨਵੀ ਪੰਚਾਇਤ ਨੂੰ ਚੁਣਿਆ ਹੈ ਉਹ ਪੂਰੀ ਇਮਾਨਦਾਰੀ ਤੇ ਲਗਨ ਨਾਲ ਪਿੰਡ ਦੇ ਲੋਕਾਂ ਦੀ ਸੇਵਾ ਲਈ ਤੱਤਪਰ ਰਹਿਣਗੇ ।