ਨਿਊਯਾਰਕ, 23 ਸਤੰਬਰ (ਰਾਜ ਗੋਗਨਾ)-ਅਮਰੀਕਾ ‘ਚ ਇਸ ਵਾਰ ਇਕ ਜੱਜ ਨੂੰ ਅਦਾਲਤ ‘ਚ ਬੰਦੂਕ ਕਲਚਰ ‘ਚ ਸ਼ਾਮਲ ਹੋਣ ਲਈ ਮਜਬੂਰ ਹੋਣਾ ਪਿਆ।ਜਿਸ ਵਿੱਚ ਇੱਕ 54 ਸਾਲਾ ਦਾ ਜ਼ਿਲ੍ਹਾ ਜੱਜ ਕੇਵਿਨ ਮੁਲਿਨ ਨੂੰ ਲੈਚਰ ਕਾਉਂਟੀ ਸ਼ੈਰਿਫ਼ ਸ਼ੌਨ ਐਮ. ਸਟੇਨਜ਼, ਜੋ ਲੈਚਰ ਕਾਉਂਟੀ, ਕੈਂਟਕੀ ਰਾਜ ਵਿੱਚ ਵ੍ਹਾਈਟਸਬਰਗ ਜ਼ਿਲ੍ਹਾ ਅਦਾਲਤ ਵਿੱਚ ਸੇਵਾ ਨਿਭਾ ਰਿਹਾ ਸੀ। ਉਸ ਨੇ ਉਸ ਦੇ ਚੈਂਬਰ ਵਿੱਚ ਜਾ ਕੇ ਉਸ ਨੂੰ ਗੋਲੀ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ। ਗੋਲੀਬਾਰੀ ਦੇ ਸਮੇਂ ਅਦਾਲਤ ‘ਚ ਕਰੀਬ 50 ਦੇ ਕਰੀਬ ਲੋਕ ਮੌਜੂਦ ਸਨ। ਕੈਂਟਕੀ ਸਟੇਟ ਪੁਲਿਸ ਦੇ ਬੁਲਾਰੇ ਮੈਟ ਗੇਹਾਰਟ ਦੇ ਅਨੁਸਾਰ, ਸ਼ੌਨ, ਜੋ ਪਿਛਲੇ ਅੱਠ ਸਾਲਾਂ ਤੋਂ ਉਸੇ ਕਾਉਂਟੀ ਵਿੱਚ ਸ਼ੈਰਿਫ ਦੇ ਵਜੋਂ ਕੰਮ ਕਰ ਰਿਹਾ ਹੈ।
ਬੀਤੇਂ ਦਿਨ ਵੀਰਵਾਰ ਦੁਪਹਿਰ ਦੇ 3:00 ਵਜੇ ਦੇ ਕਰੀਬ ਵ੍ਹਾਈਟਸਬਰਗ ਕੋਰਟਹਾਊਸ ਵਿੱਚ ਪਹੁੰਚਿਆ ਅਤੇ ਐਮਰਜੈਂਸੀ ਵਜੋਂ ਜੱਜ ਮੁਲਿਨ ਨਾਲ ਵੱਖਰੇ ਤੌਰ ‘ਤੇ ਗੱਲ ਕਰਨ ਦੀ ਇਜਾਜ਼ਤ ਮੰਗੀ। ਇਸ ਤੋਂ ਬਾਅਦ ਜੱਜ ਉਸ ਨੂੰ ਆਪਣੇ ਚੈਂਬਰ ‘ਚ ਲੈ ਗਿਆ, ਅਤੇ ਚੈਂਬਰ ਦਾ ਦਰਵਾਜ਼ਾ ਬੰਦ ਕਰ ਦਿੱਤਾ। ਬਾਹਰ ਵਰਾਂਡੇ ਵਿੱਚ ਇੰਤਜ਼ਾਰ ਕਰ ਰਹੇ ਲੋਕਾਂ ਨੇ ਦੱਸਿਆ ਕਿ ਦੋਵਾਂ ਵਿਚਾਲੇ ਲੰਮੀ ਤਕਰਾਰ ਹੋਈ। ਹਾਲਾਂਕਿ, ਪੁਲਿਸ ਨੇ ਕਿਹਾ ਕਿ ਗੋਲੀ ਚੱਲਣ ਦੀ ਆਵਾਜ਼ ਸੁਣੀ ਗਈ ਅਤੇ ਫਿਰ ਸ਼ਰੀਫ ਸ਼ਾਨ ਨੇ ਆਪਣੇ ਹੱਥ ਖੜੇ ਕਰ ਕੇ ਆਤਮ ਸਮਰਪਣ ਕਰ ਦਿੱਤਾ। ਸ਼ੁੱਕਰਵਾਰ ਨੂੰ ਇਹ ਖੁਲਾਸਾ ਹੋਇਆ ਸੀ ਕਿ ਜੱਜ ਚੈਂਬਰ ‘ਚ ਦਾਖਲ ਹੋਣ ‘ਤੇ ਗੋਲੀਆਂ ਲੱਗਣ ਕਾਰਨ ਮੋਕੇ ਤੇ ਹੀ ਮ੍ਰਿਤਕ ਪਾਇਆ ਗਿਆ।
ਸੈਰਿਫ ਨੇ ਜੱਜ ਦੀ ਹੱਤਿਆ ਕਿਉਂ ਕੀਤੀ, ਇਸ ਦਾ ਕਾਰਨ ਅਜੇ ਤੱਕ ਪਤਾ ਨਹੀ ਲੱਗਾ ਹੈ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਦੋਵਾਂ ਵਿਚਾਲੇ ਲੜਾਈ ਕਿਸ ਕਾਰਨ ਹੋਈ। ਪੁਲਿਸ ਨੇ ਸ਼ੈਰਿਫ ਸ਼ੌਨ ਸਟੀਨ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਸ ਤੋਂ ਕਤਲ ਦੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।