ਸਰਦਾਰ ਗਜਿੰਦਰ ਸਿੰਘ ਦੇ ਅਕਾਲ ਚਲਾਣੇ ‘ਤੇਂ ਬੈਲਜ਼ੀਅਮ ਦੇ ਸਿੱਖਾਂ ਵੱਲੋਂ ਦੁੱਖ ਦਾ ਪ੍ਰਗਟਾਵਾ

ਪੈਰਿਸ, ਫਰਾਂਸ ( ਦਲਜੀਤ ਸਿੰਘ ਬਾਬਕ ) ਵੀਹਵੀਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਗ੍ਰਿਫਤਾਰੀ ਦੇ ਰੋਸ ਵਜੋਂ ਜਹਾਜ ਅਗਵਾ ਕਰਨ ਵਾਲੇ ਸਿੱੰਘਾਂ ਵਿੱਲੋਂ ਇਕ ਦਲ ਖਾਲਸਾ ਦੇ ਬਾਨੀ ਮੈਂਬਰ ਸਰਦਾਰ ਗਜਿੰਦਰ ਸਿੰਘ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ। ਕੁਰਬਾਨੀ ਦੇ ਪੁੱੰਜ ਸਰਦਾਰ ਗਜਿੰਦਰ ਸਿੰਘ ਹੋਰਾਂ ਨੇ ਜਹਾਜ ਅਗਵਾ ਕਾਂਡ ਕਾਰਨ ਸਾਢੇ 13 ਸਾਲ ਜੇਲ ਕੱਟੀ ਤੇ ਤਕਰੀਬਨ 43 ਸਾਲ ਲੰਮੀ ਜਲਾਵਤਨੀ ਭੋਗੀ।

ਬੇਸੱਕ ਪੰਜਾਬ ਵਿਚਰਦੇ ਸਮੇਂ ਹੀ ਸਿਰਦਾਰ ਸਾਹਿਬ ਜੋਸ਼ੀਲੀਆਂ ਕਵਿਤਾਵਾਂ ਲਿਖਦੇ ਸਨ ਪਰ ਜੇਲ ਅਤੇ ਜਲਾਵਤਨੀ ਦੌਰਾਂਨ ਵੀ ਲਗਾਤਾਰ ਲਿਖਦੇ ਰਹਿਣ ਕਾਰਨ ਹਿੰਦ ਹਕੂਮਤ ਨੂੰ ਉਹਨਾਂ ‘ਤੋਂ ਡਾਹਡਾ ਡਰ ਸਤਾਉਣ ਲੱਗਾ ਜਿਸ ਕਾਰਨ ਉਹਨਾਂ ਨੂੰ ਅਤਿ ਲੋੜੀਦੇਂ 20 ਖਤਰਨਾਕ ਬੰਦਿਆਂ ਦੀ ਕਾਲੀ ਸੂਚੀ ਵਿੱਚ ਸਾਮਲ ਰੱਖਿਆ ਤੇ ਉਹਨਾਂ ਦੀਆਂ ਤਸਵੀਰਾਂ ਰਾਜਧਾਨੀ ਦਿੱਲੀ ਵਿੱਚ ਲਗਦੀਆਂ ਰਹੀਆਂ। ਸਰਦਾਰ ਗਜਿੰਦਰ ਸਿੰਘ ਹੋਰਾਂ ਨੇ ਦੇਸ ਪੰਜਾਬ ‘ਤੋਂ ਆਈਆਂ ਅਨੇਕਾਂ ਪੇਸ਼ਕਸਾਂ ਦੇ ਬਾਵਜੂਦ ਵੀ ਅਪਣੇ ਇਰਾਦੇ ‘ਤੇ ਦ੍ਰਿੜ ਰਹਿੰਦਿਆਂ ਸਿੱਖੀ ਸਿਦਕ ਕੇਸਾਂ ਸਵਾਸਾਂ ਸੰਗ ਨਿਭਾਇਆ। ਬੈਲਜ਼ੀਅਮ ਦੀਆਂ ਸੰਗਤਾਂ ਵੱਲੋਂ ਜਲਦੀ ਹੀ ਉਹਨ ਦੀ ਆਤਮਿਕ ਸਾਂਤੀ ਲਈ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ।

ਉਹਨਾਂ ਦੇ ਸਰੀਰਕ ਵਿਛੋੜੇ ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਭਾਈ ਗੁਰਦਿਆਲ ਸਿੰਘ ਢਕਾਣਸੂ, ਭਾਈ ਮਨਜੋਤ ਸਿੰਘ, ਭਾਈ ਗੁਰਦੇਵ ਸਿੰਘ ਢਿੱਲ੍ਹੋਂ, ਭਾਈ ਕੁਲਦੀਪ ਸਿੰਘ, ਪ੍ਰਿਤਪਾਲ ਸਿੰਘ ਪਟਵਾਰੀ, ਪ੍ਰਗਟ ਸਿੰਘ ਜੋਧਪੁਰੀ ਅਤੇ ਗੁਰਪ੍ਰੀਤ ਸਿੰਘ ਰਟੌਲ ਨੇ ਕਿਹਾ ਕਿ ਉਹ ਪਰਿਵਾਰ ਅਤੇ ਪੰਥ ਨਾਲ ਇਸ ਦੁੱਖ ਦੀ ਘੜੀ ਵਿੱਚ ਸ਼ਰੀਕ ਹੁੰਦੇ ਹੋਏ ਭਾਈ ਸਾਹਿਬ ਲਈ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਨ ਕਿ ਉਹ ਇਸ ਮਹਾਂਨ ਰੂਹ ਨੂੰ ਅਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ।