ਫਿਲਾਡੇਲਫੀਆ, 23 ਸਤੰਬਰ (ਰਾਜ ਗੋਗਨਾ)- ਲੰਘੀ 16 ਜੁਲਾਈ ਨੂੰ ਅਮਰੀਕਾ ਦੇ ਸੂਬੇ ਇੰਡਿਆਨਾਂ ਵਿੱਖੇਂ ਇਕ ਰੋਡ ਤੇ ਗੱਡੀ ਤੇ ਜਾਂਦੇ ਹੋਏ ਤਕਰਾਰ ਦੋਰਾਨ ਇਕ ਭਾਰਤੀ-ਅਮਰੀਕੀ ਆਗਰਾ ਦੇ ਨਾਲ ਸਬੰਧਤ ਨੋਜਵਾਨ ਗੈਵਿਨ ਦਸੋਰ ਸਪੁੱਤਰ ਪਵਨ ਕੁਮਾਰ ਦਸੋਰ ਦੀ ਇਕ ਦੂਜੇ ਗੱਡੀ ਵਾਲੇ ਨਾਲ ਬਹਿਸ ਦੇ ਦੋਰਾਨ ਉਸ ਵੱਲੋਂ ਗੋਲੀ ਮਾਰ ਕੇ ਉਸ ਦੀ ਮੋਕੇ ਤੇ ਹੱਤਿਆ ਕਰ ਦਿੱਤੀ ਗਈ ਸੀ।
ਉਸ ਦੀ ਯਾਦ ਚ’ ਉਸ ਦੀ ਆਂਤਮਿਕ ਸ਼ਾਂਤੀ ਵਾਸਤੇ ਰੱਖੇ ਗਏ ਆਖੰਡ ਪਾਠ ਦੀ ਆਰੰਭਤਾ ਮਿੱਤੀ 24 ਸਤੰਬਰ ਨੂੰ ਫਿਲਾਡੇਲਫੀਆ ਸਿੱਖ ਸੁਸਾਇਟੀ ਗਾਰਡਨ ਕੋਰਟ ਰੋਡ ਮਿਲਬੌਰਨ (ਪੈਨਸਿਲਵੇਨੀਆ) ਵਿੱਖੇ ਅੰਤਿਮ ਅਰਦਾਸ ਅਤੇ ਭੋਗ ਮਿੱਤੀ 28 ਸਤੰਬਰ ਨੂੰ 11:00 ਵਜੇਂ ਤੋ 2:00 ਵਜੇ ਤੱਕ ਹੋਵੇਗੀ।ਇਹ ਜਾਣਕਾਰੀ ਮ੍ਰਿਤਕ ਗੈਵਿਨ ਦਸੌਰ ਦੇ ਫਿਲਾਡੇਲਫੀਆ ਚ’ ਵੱਸਦੇ ਨਾਨਕੇ ਪਰਿਵਾਰ ਦੇ ਨਾਨਾ ਜੀ ਇੰਦਰਜੀਤ ਸਿੰਘ ਨੇ ਸਾਂਝੀ ਕੀਤੀ।ਦੁੱਖੀਪਰਿਵਾਰ ਨਾਲ ਸੰਪਰਕ ਕਰਨ ਤੇ ਆਪ ਫੋਨ ਨੰ: 610-613-1281 ਤੇ ਫੋਨ ਕਰ ਸਕਦੇ ਹੋ।