ਜੰਗਲਾਂ ‘ਚ ਅੱਗ ਨੇ ਮਚਾਈ ਤਬਾਹੀ! 1100 ਤੋਂ ਵੱਧ ਘਰ ਸੜ ਕੇ ਸੁਆਹ, 42 ਮੌਤਾਂ !

ਚਿੱਲੀ ਦੇ ਜੰਗਲਾਂ ਵਿੱਚ ਲੱਗੀ ਭਿਆਨਕ ਅੱਗ ਸੰਘਣੀ ਆਬਾਦੀ ਵਾਲੇ ਇਲਾਕੇ ਵਿੱਚ ਫੈਲਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 123 ਹੋ ਗਈ ਹੈ। ਚਿੱਲੀ ਦੇ ਮੱਧ ਖੇਤਰ ਦੇ ਜੰਗਲਾਂ ਵਿੱਚ ਸ਼ੁੱਕਰਵਾਰ ਨੂੰ ਭਿਆਨਕ ਅੱਗ ਲੱਗ ਗਈ। ਵਿਨਾ ਡੇਲ ਮਾਰ ਸ਼ਹਿਰ ’ਚ ਘੱਟੋ-ਘੱਟ 3000 ਤੋਂ ਵੱਧ ਘਰ ਸੜ ਕੇ ਸੁਆਹ ਹੋ ਗਏ ਹਨ। ਮਰਨ ਵਾਲਿਆਂ ਦੀ ਗਿਣਤੀ 112 ਤੋਂ ਵੱਧ ਕੇ 123 ਹੋ ਗਈ ਹੈ। ਲਗਪਗ 300,000 ਦੇ ਸ਼ਹਿਰ ਵਿੱਚ ਘੱਟੋ-ਘੱਟ 370 ਵਿਅਕਤੀ ਲਾਪਤਾ ਹਨ।