ਨਿਊਯਾਰਕ, 19 ਅਗਸਤ (ਰਾਜ ਗੋਗਨਾ)- ਬੀਤੇਂ ਦਿਨ ਅਮਰੀਕਾ ਦੇ ਸੂਬੇ ਟੈਕਸਾਸ ਵਿੱਚ ਇੱਕ ਕਾਰ ਸੜਕ ਹਾਦਸੇ ਵਿੱਚ ਇੱਕੋ ਹੀ ਪਰਿਵਾਰ ਦੇ ਤਿੰਨ ਜੀਆਂ ਦੀ ਮੋਤ ਹੋ ਜਾਣ ਦੇ ਬਾਰੇ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਜਿਸ ਵਿੱਚ ਪਤੀ-ਪਤਨੀ ਅਤੇ ਉਹਨਾਂ ਦੀ 17 ਸਾਲ ਦੀ ਧੀ ਵੀ ਸ਼ਾਮਲ ਹੈ। ਇਹ ਤਿੰਨੇ ਮੈਂਬਰ ਜਿੰਨਾਂ ਵਿੱਚ ਉਹਨਾਂ ਦੀ 17 ਸਾਲਾ ਦੀ ਧੀ ਵੀ ਸ਼ਾਮਲ ਹੈ।ਉਸ ਦੇ ਦਾਖਲੇ ਦੀ ਸ਼ੁਰੂਆਤ ਕਰਨ ਲਈ ਟੈਕਸਾਸ ਰਾਜ ਦੇ ਸ਼ਹਿਰ ਡਲਾਸ ਵਿਖੇ ਦਾਖਲੇ ਲਈ ਯੂਨੀਵਰਸਿਟੀ ਆਫ ਟੈਕਸਾਸ ਵਿੱਚ ਛੱਡਣ ਜਾ ਰਹੇ ਸਨ।ਜੋ ਕਿ ਉਹਨਾਂ ਲਈ ਇਹ ਬੜੇ ਉਤਸ਼ਾਹ ਵਾਲਾ ਦਿਨ ਸੀ ਜੋ ਇੱਕ ਤ੍ਰਾਸਦੀ ਵਿੱਚ ਬਦਲ ਗਿਆ।
ਕਿਉਂਕਿ ਇਹ ਇੱਕੋ ਹੀ ਪਰਿਵਾਰ ਦੇ ਭਾਰਤੀ ਅਮਰੀਕੀ ਦੇ ਤਿੰਨ ਮੈਂਬਰਾਂ ਦੀ ਟੈਕਸਾਸ ਵਿੱਚ ਇੱਕ ਕਾਰ ਹਾਦਸੇ ਵਿੱਚ ਮਾਰੇ ਗਏ। 14 ਜੁਲਾਈ ਦੀ ਸਵੇਰ ਨੂੰ ਹੋਏ ਇਸ ਘਾਤਕ ਹਾਦਸੇ ਵਿੱਚ ਅਰਵਿੰਦ ਮਨੀ (45), ਉਸ ਦੀ ਪਤਨੀ ਪ੍ਰਦੀਪਾ ਅਰਵਿੰਦ (40) ਅਤੇ ਉਨ੍ਹਾਂ ਦੀ ਧੀ ਆਂਦਰਿਲ ਅਰਵਿੰਦ (17) ਸ਼ਾਮਲ ਸਨ। ਟੈਕਸਾਸ ਡਿਪਾਰਟਮੈਂਟ ਆਫ ਪਬਲਿਕ ਸੇਫਟੀ ਦੇ ਅਨੁਸਾਰ, ਪਰਿਵਾਰ ਐਂਡਰਿਲ ਵਿੱਚ ਜਾਣ ਲਈ ਡੱਲਾਸ ਵਿਖੇ ਟੈਕਸਾਸ ਯੂਨੀਵਰਸਿਟੀ ਜਾ ਰਿਹਾ ਸੀ ਜਦੋਂ ਇਹ ਘਾਤਕ ਹਾਦਸਾ ਵਾਪਰਿਆ।ਇਸ ਪਰਿਵਾਰ ਦਾ ਇੱਕ 14 ਸਾਲ ਦਾ ਬੇਟਾ ਅਦੀਰਿਅਨ ਅਰਵਿੰਦ ਹੈ, ਜੋ ਉਨ੍ਹਾਂ ਦੇ ਨਾਲ ਯਾਤਰਾ ਵਿੱਚ ਨਹੀ ਸੀ, ਕਿਉਂਕਿ ਉਹ ਨੌਵੀਂ ਜਮਾਤ ਦਾ ਵਿਦਿਆਰਥੀ ਸੀ ਅਤੇ ਹਾਈ ਸਕੂਲ ਦਾ ਉਸ ਦਾ ਪਹਿਲਾ ਦਿਨ ਸ਼ੁਰੂ ਕਰ ਰਿਹਾ ਸੀ। ਇਹ ਹਾਦਸਾ ਉਦੋਂ ਵਾਪਰਿਆ ਜਦੋਂ ਦੱਖਣ ਵੱਲ ਨੂੰ ਯਾਤਰਾ ਕਰ ਰਹੇ ਇਸ ਪਰਿਵਾਰ ਦੀ ਕੈਡਿਲੈਕ ਗੱਡੀ ਦਾ ਪਿਛਲਾ ਟਾਇਰ ਫੱਟ ਗਿਆ, ਜਿਸ ਕਾਰਨ ਇਹ ਕੰਟਰੋਲ ਗੁਆ ਬੈਠੇ ਅਤੇ ਉਹਨਾਂ ਦੀ ਕਾਰ ਬੇਕਾਬੂ ਹੋ ਗਈ ਅਤੇ ਆਉਣ ਵਾਲੀ ਟ੍ਰੈਫਿਕ ਵਿੱਚ ਚਲੀ ਗਈ।
ਉਹਨਾਂ ਦੀ ਕੈਡਿਲੈਕ ਕਾਰ ਇੱਕ ਕਾਰ ਨਾਲ ਟਕਰਾ ਗਈ, ਜਿਸ ਨੂੰ ਅਰਵਿੰਦ ਮਨੀ ਚਲਾ ਰਿਹਾ ਸੀ।ਅਤੇ ਇਸ ਹਾਦਸੇ ਵਿੱਚ ਇੱਕੋ ਹੀ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੋਤ ਹੋ ਗਈ।