ਰਾਹੁਲ ਗਾਂਧੀ ਦਾ ਅਮਰੀਕਾ ਦੇ ਟੈਕਸਾਸ ਰਾਜ ਦੇ ਸ਼ਹਿਰ ਡੱਲਾਸ ਵਿੱਚ ਪੁੱਜਣ ਤੇ ਹੋਇਆ ਨਿੱਘਾ ਸਵਾਗਤ

ਰਾਹੁਲ ਗਾਂਧੀ ਦਾ ਅਮਰੀਕਾ ਦੇ ਟੈਕਸਾਸ ਰਾਜ ਦੇ ਸ਼ਹਿਰ ਡੱਲਾਸ ਵਿੱਚ ਪੁੱਜਣ ਤੇ ਹੋਇਆ ਨਿੱਘਾ ਸਵਾਗਤ

ਵਾਸ਼ਿੰਗਟਨ, 9 ਸਤੰਬਰ (ਰਾਜ ਗੋਗਨਾ )-ਕਾਂਗਰਸ ਦੇ ਚੋਟੀ ਦੇ ਵਿਰੋਧੀ ਧਿਰ ਦੇ ਨੇਤਾ ਅਤੇ ਸੰਸਦ ਅੱਜ ਤਿੰਨ ਦਿਨਾਂ ਦੌਰੇ ‘ਤੇ ਅਮਰੀਕਾ ਪਹੁੰਚ ਗਏ ਹਨ। ਪ੍ਰਵਾਸੀ ਭਾਰਤੀ -ਅਮਰੀਕਨ ਅਤੇ ਇੰਡੀਅਨ ਓਵਰਸੀਜ਼ ਕਾਂਗਰਸ ਦੇ ਮੈਂਬਰਾਂ ਨੇ ਉਹਨਾਂ ਦਾ ਅਮਰੀਕਾ ਦੇ ਸ਼ਹਿਰ ਡੱਲਾਸ ਪੁੱਜਣ ਤੇ ਨਿੱਘਾ ਸਵਾਗਤ ਕੀਤਾ ਗਿਆ ਹੈ। ਰਾਹੁਲ ਗਾਂਧੀ ਦੀ ਕੱਲ ਵਾਸ਼ਿੰਗਟਨ ਡੀ.ਸੀ ਡੱਲਾਸ ਦੇ ਤਿੰਨ ਦਿਨਾਂ ਦੌਰੇ ਦੇ ਹਿੱਸੇ ਵਜੋਂ ਕਾਂਗਰਸ ਆਗੂ ਰਾਹੁਲ ਗਾਂਧੀ ਦਾ ਏਅਰਪੋਰਟ ਤੇ ਪੁੱਜਣ ਤੇ ਉੱਥੇ ਭਾਰਤੀ-ਅਮਰੀਕਨ ਪ੍ਰਵਾਸੀ ਭਾਰਤੀਆਂ ਅਤੇ ਇੰਡੀਅਨ ਓਵਰਸੀਜ਼ ਕਾਂਗਰਸ ਦੇ ਮੈਂਬਰਾਂ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ।

ਇਨ੍ਹਾਂ ਤਸਵੀਰਾਂ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਕਰਨ ਵਾਲੇ ਰਾਹੁਲ ਗਾਂਧੀ ਨੇ ਕਿਹਾ ਕਿ ਉਹ ਖੁਸ਼ ਹਨ ਕਿ ਅਮਰੀਕਾ ਦੇ ਟੈਕਸਾਸ ਰਾਜ ਦੇ ਸ਼ਹਿਰ ਡੱਲਾਸ ‘ਚ ਉਨ੍ਹਾਂ ਦਾ ਨਿੱਘਾ ਸਵਾਗਤ ਹੋਇਆ ਹੈ।ਇਸ ਫੇਰੀ ਦੌਰਾਨ, ਉਹਨਾਂ ਨੇ ਕਿਹਾ ਕਿ ਉਹ ਸਾਰਥਕ ਵਿਚਾਰ-ਵਟਾਂਦਰੇ ਅਤੇ ਸੂਝ-ਬੂਝ ਵਾਲੀ ਗੱਲਬਾਤ ਵਿੱਚ ਹਿੱਸਾ ਲੈਣ ਲਈ ਉਤਸੁਕਤਾ ਨਾਲ ਉਡੀਕ ਕਰ ਰਹੇ ਹਨ ਜੋ ਦੋਵਾਂ ਦੇਸ਼ਾਂ ਦੇ ਵਿਚਕਾਰ ਸਬੰਧਾਂ ਨੂੰ ਹੋਰ ਮਜ਼ਬੂਤ ​​ਕਰਨਗੇ।ਦੱਸਣਯੋਗ ਹੈ ਕਿ ਇਸ ਸਾਲ ਲੋਕ ਸਭਾ ਚੋਣਾਂ ਤੋਂ ਬਾਅਦ ਰਾਹੁਲ ਗਾਂਧੀ ਦਾ ਇਹ ਪਹਿਲਾ ਅਮਰੀਕਾ ਦਾ ਦੌਰਾ ਹੈ। ਰਾਹੁਲ ਗਾਂਧੀ ਜੋ ਅੱਜ ਡਲਾਸ ਵਿੱਚ ਹੋਣਗੇ, ਕੱਲ੍ਹ (ਸੋਮਵਾਰ) ਅਤੇ (ਮੰਗਲਵਾਰ ) ਨੂੰ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਦਾ ਦੌਰਾ ਕਰਨਗੇ। ਇਸ ਤੋਂ ਪਹਿਲਾਂ ਰਾਹੁਲ ਦੀ ਫੇਰੀ ਬਾਰੇ ਬੋਲਦਿਆਂ ਆਈ.ੳ.ਸੀ ਦੇ ਮੁਖੀ ਸੈਮ ਪਿਤਰੋਦਾ ਨੇ ਕਿਹਾ ਕਿ ਪ੍ਰਵਾਸੀ ਭਾਰਤੀ, ਟੈਕਨਾਲੋਜਿਸਟ, ਕਾਰੋਬਾਰੀ, ਵਿਦਿਆਰਥੀ, ਮੀਡੀਆ ਅਤੇ ਸਿਆਸੀ ਆਗੂਆਂ ਸਮੇਤ ਭਾਰਤੀ ਪ੍ਰਵਾਸੀ ਰਾਹੁਲ ਗਾਂਧੀ ਦਾ ਸਵਾਗਤ ਕਰਨ ਲਈ ਅਤੇ ਉਹਨਾਂ ਦੇ ਗੱਲਬਾਤ ਲਈ ਬਹੁਤ ਉਤਸੁਕ ਦੇਖੇ ਗਏ ਹਨ।

ਇਸ ਮੌਕੇ ਨਿਊਯਾਰਕ ਤੋ ਸ: ਮਹਿੰਦਰ ਸਿੰਘ ਗਿਲਜੀਆ ਪ੍ਰਧਾਨ ਇੰਡੀਅਨ ੳਵਰਸੀਜ ਕਾਂਗਰਸ ਯੂ.ਐਸ.ਏ ਵੀ ਪਾਰਟੀ ਵਰਕਰਾਂ ਸਮੇਤ ਉਚੇਚੇ ਤੋਰ ਤੇ ਪਹੁੰਚੇ ਹੋਏ ਸਨ।