ਮਾਲਦੀਵ ਦੇ ਰਾਸ਼ਟਰਪਤੀ ਦੀ ਜ਼ਿੱਦ ਨੇ ਲਈ ਬੱਚੇ ਦੀ ਜਾਨ! ਜਾਣੋ ਪੂਰਾ ਮਾਮਲਾ

ਮਾਲਦੀਵ – ਇਨ੍ਹੀਂ ਦਿਨੀਂ ਭਾਰਤ ਅਤੇ ਮਾਲਦੀਵ ਦੇ ਰਿਸ਼ਤੇ ਠੀਕ ਨਹੀਂ ਚੱਲ ਰਹੇ ਹਨ। ਅਜਿਹੇ ‘ਚ ਮਾਲਦੀਵ ‘ਚ ਇਕ ਭਾਰਤੀ ਬੱਚੇ ਦੀ ਮੌਤ ਦੀ ਖ਼ਬਰ ਸਾਹਮਣੇ ਆ ਰਹੀ ਹੈ। ਮਾਲਦੀਵ ਦੇ ਮੀਡੀਆ ਨੇ ਦੱਸਿਆ ਕਿ ਸ਼ਨੀਵਾਰ ਨੂੰ ਇੱਕ 14 ਸਾਲਾ ਲੜਕੇ ਦੀ ਮਾਲਦੀਵ ਵਿਚ ਕਥਿਤ ਤੌਰ ‘ਤੇ ਮੌਤ ਹੋ ਗਈ ਜਦੋਂ ਰਾਸ਼ਟਰਪਤੀ ਮੁਹੰਮਦ ਮੁਇਜ਼ੂ ਨੇ ਉਸ ਨੂੰ ਏਅਰਲਿਫਟ ਲਈ ਭਾਰਤ ਦੁਆਰਾ ਪ੍ਰਦਾਨ ਕੀਤੇ ਗਏ ਡੋਰਨੀਅਰ ਜਹਾਜ਼ ਦੀ ਵਰਤੋਂ ਕਰਨ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ।

ਮਰਨ ਵਾਲੇ ਲੜਕੇ ਨੂੰ ਬ੍ਰੇਨ ਟਿਊਮਰ ਸੀ। ਉਸ ਨੂੰ ਦਿਮਾਗੀ ਦੌਰਾ ਪਿਆ ਸੀ। ਜਦੋਂ ਬੱਚੇ ਦੀ ਹਾਲਤ ਨਾਜ਼ੁਕ ਹੋ ਗਈ ਤਾਂ ਉਸ ਦੇ ਪਰਿਵਾਰ ਨੇ ਉਸ ਨੂੰ ਗਾਫ ਅਲੀਫ ਵਿਲਿੰਗੀਲੀ ਸਥਿਤ ਉਸ ਦੇ ਘਰ ਤੋਂ ਰਾਜਧਾਨੀ ਮਾਲੇ ਲਿਜਾਣ ਲਈ ਏਅਰ ਐਂਬੂਲੈਂਸ ਦੀ ਬੇਨਤੀ ਕੀਤੀ। ਮਾਲਦੀਵ ਦੇ ਮੀਡੀਆ ਮੁਤਾਬਕ ਪਰਿਵਾਰ ਦਾ ਦੋਸ਼ ਹੈ ਕਿ ਅਧਿਕਾਰੀ ਤੁਰੰਤ ਇਲਾਜ ਕਰਵਾਉਣ ‘ਚ ਅਸਫ਼ਲ ਰਹੇ।