ਅਮਰੀਕਾ ਦੇ ਟੈਨੇਸੀ ਸੂਬੇ ਦੇ ਮੈਮਫ਼ਿਸ ਵਿੱਚ ਮਹਿਲਾ ਮਰੀਜ਼ਾਂ ਨਾਲ ਜਿਨਸੀ ਸ਼ੋਸ਼ਣ ਦੇ ਦੋਸ਼ ਵਿੱਚ ਇੱਕ ਭਾਰਤੀ ਡਾਕਟਰ ਗ੍ਰਿਫ਼ਤਾਰ

ਨਿਊਯਾਰਕ , 5 ਮਾਰਚ (ਰਾਜ ਗੋਗਨਾ )- ਅਮਰੀਕਾ ਦੇ ਟੈਨੇਸੀ ਸੂਬੇ ਦੇ ਮੈਮਫ਼ਿਸ ਸਿਟੀ ਤੋਂ ਇਕ ਭਾਰਤੀ ਮੂਲ ਦੇ ਕਗਾਇਨੀਕੋਲੋਜਿਸਟ ਡਾ. ਸੰਜੀਵ ਕੁਮਾਰ ਨੂੰ ਮਹਿਲਾ ਮਰੀਜ਼ਾਂ ਦਾ ਜਿਨਸੀ ਸ਼ੋਸ਼ਣ ਕਰਨ ਦੇ ਝੂਠੇ ਮੈਡੀਕਲ ਬਿੱਲ ਬਣਾ ਕੇ ਦਾਅਵੇ ਪਾਸ ਕਰਨ, ਅਤੇ ਗੈਰ-ਸਵੱਛ ਡਾਕਟਰੀ ਉਪਕਰਣਾਂ ਅਤੇ ਇੱਕ ਵਾਰ ਵਰਤੋਂ ਵਾਲੇ ਯੰਤਰਾਂ ਦੀ ਮੁੜ ਵਰਤੋਂ ਕਰਨ ਦੇ ਦੋਸ਼ਾਂ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਐਫਬੀਆਈ ਨੇ ਹੋਰ ਪੀੜਤਾਂ ਨੂੰ ਵੀ ਇਸੇ ਤਰ੍ਹਾਂ ਦੀਆਂ ਸ਼ਿਕਾਇਤਾਂ ਦਰਜ ਕਰਨ ਅਤੇ ਜਾਂਚ ਵਿੱਚ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ। ਇਹ ਭਾਰਤੀ ਡਾਕਟਰ ਇਸ ਦੇ ਵਿਰੁੱਧ ਚ” ਚਾਰ ਔਰਤਾਂ ਨੇ ਡਾਕਟਰ ਸੰਜੀਵ ਕੁਮਾਰ ‘ਤੇ ਅਦਾਲਤ ਚ’ ਦੋਸ਼ ਲਗਾਏ ਹਨ।

44 ਸਾਲਾਂ ਇਹ ਇਹ ਭਾਰਤੀ ਡਾਕਟਰ ਨਗਾਇਨੀਕੋਲੋਜਿਸਟ ਸੰਜੀਵ ਕੁਮਾਰ ਨੂੰ ਪਿਛਲੇ ਸ਼ੁੱਕਰਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ‘ਤੇ ਚਾਰ ਮਹਿਲਾ ਮਰੀਜ਼ਾਂ ਦਾ ਜਿਨਸੀ ਸ਼ੋਸ਼ਣ ਕਰਨ, ਮਰੀਜ਼ਾਂ ਦਾ ਬੇਲੋੜਾ ਇਲਾਜ ਕਰਨ, ਸਿੰਗਲ-ਯੂਜ਼ ਮੈਡੀਕਲ ਡਿਵਾਈਸਾਂ ਦੀ ਗਲਤ ਬ੍ਰਾਂਡਿੰਗ ਕਰਨ, ਮੁੜ ਵਰਤੋਂ ਯੋਗ ਮੈਡੀਕਲ ਡਿਵਾਈਸਾਂ ਨੂੰ ਸਹੀ ਢੰਗ ਨਾਲ ਸਾਫ਼ ਕੀਤੇ ਬਿਨਾਂ ਵਰਤਣ ਅਤੇ ਦਾਅਵਿਆਂ ਲਈ ਝੂਠੇ ਬਿੱਲ ਬਣਾਉਣ ਦੇ ਦੋਸ਼ ਲਗਾਏ ਗਏ ਹਨ। ਮੈਮਫ਼ਿਸ ਦੇ ਪੋਪਲਰ ਐਵੇਨਿਊ ਕਲੀਨਿਕ ਵੂਮੈਨਜ਼ ਹੈਲਥ ਐਂਡ ਮੈਡਸਪਾ ਵਿਖੇ ਇੱਕ OBGYN (ਗਾਇਨੀਕੋਲੋਜਿਸਟ) ਡਾ. ਕੁਮਾਰ ‘ਤੇ 23 ਸੰਘੀ ਦੋਸ਼ ਲਗਾਏ ਗਏ ਹਨ। ਡਾ. ਕੁਮਾਰ ‘ਤੇ 12 ਸਤੰਬਰ, 2019 ਅਤੇ 16 ਅਪ੍ਰੈਲ, 2024 ਦੇ ਵਿਚਕਾਰ ਕਈ ਮਹਿਲਾ ਮਰੀਜ਼ਾਂ ਨੂੰ ਜਿਨਸੀ ਸੰਬੰਧ ਬਣਾਉਣ ਲਈ ਮਜਬੂਰ ਕਰਨ ਦਾ ਦੋਸ਼ ਹੈ। ਹਾਲਾਂਕਿ, ਸੰਘੀ ਅਦਾਲਤ ਦੁਆਰਾ ਨਿਰਧਾਰਤ ਦੋਸ਼ਾਂ ਵਿੱਚ ਕਿਹਾ ਗਿਆ ਹੈ ਕਿ ਚਾਰ ਔਰਤਾਂ ਨੇ ਦੋਸ਼ ਲਗਾਏ ਹਨ।ਡਾ. ਕੁਮਾਰ ਵਿਰੁੱਧ ਚਾਰਜਸ਼ੀਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਉਸਨੇ ਸਟਾਫ ਨੂੰ ਸਿੰਗਲ-ਯੂਜ਼ ਮੈਡੀਕਲ ਡਿਵਾਈਸਾਂ ਦੀ ਮੁੜ ਵਰਤੋਂ ਕਰਨ ਦੇ ਨਿਰਦੇਸ਼ ਦਿੱਤੇ ਸਨ।

ਇਸ ਤੋਂ ਇਲਾਵਾ, ਮੁੜ ਵਰਤੋਂ ਯੋਗ ਯੰਤਰਾਂ ਦੀ ਵਰਤੋਂ ਸਹੀ ਸਫਾਈ ਤੋਂ ਬਿਨਾਂ ਕੀਤੀ ਗਈ, ਜਿਸ ਨਾਲ ਮਰੀਜ਼ ਦੀ ਸਿਹਤ ਨੂੰ ਖ਼ਤਰਾ ਪੈਦਾ ਹੋ ਗਿਆ। ਦੋਸ਼ਾਂ ਦੇ ਅਨੁਸਾਰ, ਬਹੁਤ ਸਾਰੇ ਯੰਤਰ ਉਦੋਂ ਤੱਕ ਵਰਤੇ ਗਏ ਜਦੋਂ ਤੱਕ ਉਹ ਟੁੱਟ ਨਹੀਂ ਗਏ ਜਾਂ ਸੁੱਟਣੇ ਪਏ। ਡਾਕਟਰੀ ਉਪਕਰਣਾਂ ਦੀ ਮੁੜ ਵਰਤੋਂ ਕਰਕੇ, ਡਾ. ਕੁਮਾਰ ‘ਤੇ ਆਪਣੀ ਆਮਦਨ ਵਧਾ-ਚੜ੍ਹਾ ਕੇ ਦੱਸਣ ਦਾ ਵੀ ਦੋਸ਼ ਹੈ। ਇਸ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਡਾ. ਕੁਮਾਰ ਨੇ ਮੈਡੀਕੇਅਰ ਅਤੇ ਮੈਡੀਕੇਡ ਵਰਗੇ ਸਿਹਤ ਸੰਭਾਲ ਲਾਭ ਪ੍ਰੋਗਰਾਮਾਂ ਤਹਿਤ ਹਜ਼ਾਰਾਂ ਦਾਅਵੇ ਕੀਤੇ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਦਾਅਵਿਆਂ ਨੂੰ ਪਾਸ ਕਰਵਾਉਣ ਲਈ ਝੂਠੇ ਬਿੱਲ ਬਣਾਉਣਾ ਸ਼ਾਮਲ ਸੀ। ਝੂਠੇ ਦਾਅਵਿਆਂ ਲਈ ਡਾ. ਕੁਮਾਰ ਨੇ ਮਰੀਜ਼ ਦਾ ਬੇਲੋੜਾ ਇਲਾਜ ਕੀਤਾ ਅਤੇ ਕਈ ਵਾਰ ਅਜਿਹੇ ਇਲਾਜ ਵੀ ਕੀਤੇ ਜੋ ਮਰੀਜ਼ ਦੀ ਜਾਨ ਨੂੰ ਖ਼ਤਰੇ ਵਿੱਚ ਪਾ ਸਕਦੇ ਸਨ। 20 ਜਨਵਰੀ ਤੋਂ 7 ਮਾਰਚ, 2023 ਦੇ ਵਿਚਕਾਰ, ਇੱਕ ਔਰਤ ਨੂੰ ਮਾਹਵਾਰੀ ਵਿੱਚ ਦੇਰੀ ਹੋਈ, ਪਰ ਡਾ. ਕੁਮਾਰ ਨੇ ਮੀਨੋਪੌਜ਼ ਦੌਰਾਨ ਖੂਨ ਵਹਿਣ ਦੀ ਝੂਠੀ ਰਿਪੋਰਟ ਬਣਾਈ ਅਤੇ ਬੇਲੋੜਾ ਇਲਾਜ ਕੀਤਾ।

ਅਦਾਲਤੀ ਰਿਕਾਰਡ ਅਨੁਸਾਰ, ਡਾ. ਕੁਮਾਰ ਨੇ ਘੱਟੋ-ਘੱਟ 10 ਮਹਿਲਾ ਮਰੀਜ਼ਾਂ ਦਾ ਬੇਲੋੜਾ ਇਲਾਜ ਕੀਤਾ ਸੀ। ਇਹ ਇਲਾਜ ਔਰਤ ਮਰੀਜ਼ਾਂ ਨੂੰ ਦੱਸੇ ਬਿਨਾਂ ਕੀਤਾ ਗਿਆ ਸੀ। ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐਫਬੀਆਈ) ਨੇ ਹੋਰ ਪੀੜਤਾਂ ਨੂੰ ਵੀ ਇਸੇ ਤਰ੍ਹਾਂ ਦੀਆਂ ਸ਼ਿਕਾਇਤਾਂ ਦਰਜ ਕਰਨ ਲਈ ਕਿਹਾ ਹੈ।