ਭਾਰਤੀ ਕਾਰੋਬਾਰੀ ਦੀ ਦਰਿਆਦਿਲੀ, ਯੂਏਈ ਦੀਆਂ ਜੇਲਾਂ ‘ਚ ਬੰਦ ਕੈਦੀਆਂ ਦੀ ਰਿਹਾਈ ਲਈ ਦਾਨ ਕੀਤੇ 2.25 ਕਰੋੜ

10 ਮਾਰਚ ਤੋਂ ਸ਼ੁਰੂ ਹੋਣ ਵਾਲੇ ਰਮਜ਼ਾਨ ਤੋਂ ਪਹਿਲਾਂ, ਭਾਰਤੀ ਕਾਰੋਬਾਰੀ ਅਤੇ ਪਰਉਪਕਾਰੀ ਫਿਰੋਜ਼ ਮਰਚੈਂਟ ਨੇ ਯੂਏਈ ਦੀਆਂ ਜੇਲ ਵਿਚੋਂ 900 ਭਾਰਤੀ ਕੈਦੀਆਂ ਦੀ ਰਿਹਾਈ ਨੂੰ ਯਕੀਨੀ ਬਣਾਉਣ ਲਈ ਲਗਭਗ 2.5 ਕਰੋੜ ਰੁਪਏ ਦਾਨ ਕੀਤੇ ਹਨ। ਰਮਜ਼ਾਨ, ਇਸਲਾਮ ਵਿਚ ਪਵਿੱਤਰ ਮਹੀਨਾ, ਨਿਮਰਤਾ, ਮਨੁੱਖਤਾ, ਮਾਫੀ ਅਤੇ ਦਿਆਲਤਾ ਦੇ ਮਹੀਨੇ ਵਜੋਂ ਜਾਣਿਆ ਜਾਂਦਾ ਹੈ।

ਹਾਲਾਂਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਉਨ੍ਹਾਂ ਨੇ ਕੈਦੀਆਂ ਦੀ ਰਿਹਾਈ ਲਈ ਇੰਨੀ ਵੱਡੀ ਰਕਮ ਦਾਨ ਕੀਤੀ ਹੈ। ਪਿਛਲੇ ਕੁਝ ਸਾਲਾਂ ਦੌਰਾਨ ਫਿਰੋਜ਼ ਨੇ 20 ਹਜ਼ਾਰ ਤੋਂ ਵੱਧ ਕੈਦੀ ਰਿਹਾਅ ਕਰਵਾ ਚੁੱਕੇ ਹਨ। ਆਓ ਜਾਣਦੇ ਹਾਂ ਕੈਦੀਆਂ ਨੂੰ ਰਿਹਾਅ ਕਰਵਾਉਣ ਵਾਲਾ ਫਿਰੋਜ਼ ਮਰਚੈਂਟ ਕੌਣ ਹੈ…

66 ਸਾਲਾ ਫਿਰੋਜ਼ ਮਰਚੈਂਟ ਦੁਬਈ ਸਥਿਤ ਭਾਰਤੀ ਕਾਰੋਬਾਰੀ ਹੈ, ਜੋ ‘ਪਿਓਰ ਗੋਲਡ ਜਵੈਲਰਜ਼’ ਦਾ ਮਾਲਕ ਹੈ। ਫਿਰੋਜ਼ ਆਪਣੇ ਪਰਉਪਕਾਰੀ ਕੰਮਾਂ ਲਈ ਜਾਣਿਆ ਜਾਂਦਾ ਹੈ, ਖਾਸ ਕਰਕੇ ਕੈਦੀਆਂ ਨੂੰ ਜੇਲ ਤੋਂ ਰਿਹਾਅ ਕਰਵਾਉਣ ਲਈ। ਫਿਰੋਜ਼ ਜੇਲ ਵਿੱਚ ਬੰਦ ਕੈਦੀਆਂ ਦਾ ਕਰਜ਼ਾ ਮੋੜਦਾ ਹੈ ਅਤੇ ਉਨ੍ਹਾਂ ਦੇ ਦੇਸ਼ ਵਾਪਸ ਜਾਣ ਲਈ ਹਵਾਈ ਟਿਕਟਾਂ ਦਾ ਵੀ ਪ੍ਰਬੰਧ ਕਰਦਾ ਹੈ।