ਗਰੁੱਪ ਦਾ ਕਹਿਣਾ ਹੈ ਕਿ ਹੈਰਿਸ ਭਾਰਤ, ਅਮਰੀਕਾ ਅਤੇ ਦੁਨੀਆ ਲਈ ਬਹੁਤ ਹੀ ਚੰਗੇ ਨੇਤਾ ਹੋਣਗੇ
ਵਾਸ਼ਿੰਗਟਨ, 26 ਅਗਸਤ (ਰਾਜ ਗੋਗਨਾ)- ਨਵੰਬਰ ‘ਚ ਹੋਣ ਵਾਲੀਆਂ ਅਮਰੀਕੀ ਰਾਸ਼ਟਰਪਤੀ ਦੀਆਂ ਚੋਣਾਂ ‘ਚ ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰ ਕਮਲਾ ਹੈਰਿਸ ਦਾ ਅਮਰੀਕਾ ਚ’ ਸਮਰਥਨ ਕਰਨ ਲਈ ਕੁਝ ਹਿੰਦੂਆਂ ਨੇ ‘ਹਿੰਦੂਸ ਫਾਰ ਕਮਲਾ’ ਨਾਂ ਦਾ ਇਕ ਗਰੁੱਪ ਬਣਾਇਆ ਹੈ। ਉਸ ਸਮੂਹ ਦਾ ਮੰਨਣਾ ਹੈ ਕਿ ਉਹ ਭਾਰਤ, ਅਮਰੀਕਾ ਅਤੇ ਇੱਥੋਂ ਤੱਕ ਕਿ ਦੁਨੀਆ ਲਈ ਕਮਲ਼ਾ ਹੈਰਿਸ ਇੱਕ ਮਹਾਨ ਨੇਤਾ ਹੋਵੇਗੀ।ਇਸ ਗਰੁੱਪ ਦੇ ਸੰਸਥਾਪਕ ਮੈਂਬਰਾਂ ਨੇ ਦੱਸਿਆ ਕਿ ਇਹ ਗਰੁੱਪ ‘ਕਮਲਾ ਹੈਰਿਸ ਨੂੰ ਅਮਰੀਕਾ ਦਾ 47ਵਾਂ ਰਾਸ਼ਟਰਪਤੀ ਨਿਯੁੱਕਤ ਕਰਨ ਵਿੱਚ ਮਦਦ ਕਰਨ ਲਈ ਬਣਾਇਆ ਗਿਆ ਹੈ।ਕਮਲਾ ਹੈਰਿਸ (59) ਜੋ ਅਮਰੀਕਾ ਦੀ ਉਪ -ਰਾਸ਼ਟਰਪਤੀ ਹੈ, ਨੇ ਵੀਰਵਾਰ ਨੂੰ ਰਾਸ਼ਟਰਪਤੀ ਚੋਣ ਵਿਚ ਡੈਮੋਕ੍ਰੇਟਿਕ ਪਾਰਟੀ ਦੀ ਨਾਮਜ਼ਦਗੀ ਨੂੰ ਰਸਮੀ ਤੌਰ ‘ਤੇ ਸਵੀਕਾਰ ਕਰ ਲਿਆ।
ਉਸ ਤੋਂ ਬਾਅਦ ਬਣੇ ਗਰੁੱਪ ਦੇ ਮੈਂਬਰਾਂ ਨੇ ਕਿਹਾ ਕਿ ਸਾਨੂੰ ਕਮਲਾ ਹੈਰਿਸ ਨੂੰ ਜਿੱਤਣ ਵਿੱਚ ਮਦਦ ਕਰਨੀ ਚਾਹੀਦੀ ਹੈ, ਇਹ ਅਮਰੀਕਾ, ਭਾਰਤ ਅਤੇ ਦੁਨੀਆ ਲਈ ਸਭ ਤੋਂ ਵਧੀਆ ਗੱਲ ਹੋਵੇਗੀ। ਅਤੇ ਟਰੰਪ ਦੇਸ਼ ਲਈ ਇੱਕ ਤਬਾਹੀ ਹੈ।ਇਕ ਹੋਰ ਮੈਂਬਰ ਨੇ ਕਿਹਾ, ਉਨ੍ਹਾਂ ਨੂੰ ਜੇਤੂ ਬਣਾਉਣ ਦਾ ਸਭ ਤੋਂ ਆਸਾਨ ਤਰੀਕਾ ਹੈ ਕਿ ਦੂਜੀ ਪਾਰਟੀ ਦੀ ਆਲੋਚਨਾ ਕੀਤੇ ਬਿਨਾਂ ਅਸੀਂ ਹੈਰਿਸ ਦਾ ਸਮਰਥਨ ਕਰਨਾ ਹੈ।ਸਮੂਹ ਨੇ ਆਪਣੇ ਮੈਂਬਰਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਚੋਣਾਂ ਦੌਰਾਨ ਹਿੰਦੂਆਂ ਨੂੰ ਕਮਲਾ ਹੈਰਿਸ ਨੂੰ ਵੋਟ ਪਾਉਣ ਵਿੱਚ ਮਦਦ ਕਰਨ ਅਤੇ ਹੈਰਿਸ ਨੂੰ ਵੋਟ ਦੇਣ ਲਈ ਉਨ੍ਹਾਂ ਦੇ ਘਰਾਂ ਦੇ ਨੇੜੇ ਸਾਈਨ (ਬੋਰਡ ਆਦਿ) ਲਗਾਉਣ, ਉਸਦੀ ਚੋਣ ਮੁਹਿੰਮ ਵਿੱਚ ਉਸਦੀ ਮਦਦ ਕਰਨ ਅਤੇ ਇਸ ਦੇ ਲਈ ਗਰਾਂਟਾਂ ਵੀ ਦੇਣ।ਜਿਕਰਯੋਗ ਹੈ ਕਿ ਮੌਜੂਦਾ ਉਪ -ਰਾਸ਼ਟਰਪਤੀ ਕਮਲਾ ਹੈਰਿਸ ਅਮਰੀਕਾ ‘ਚ ਨਵੰਬਰ ‘ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ‘ਚ ਖੜ੍ਹੇ ਹਨ।
ਉਨ੍ਹਾਂ ਨੇ ਵਾਅਦਾ ਕੀਤਾ ਹੈ ਕਿ ਉਹ ਅਜਿਹਾ ਰਾਸ਼ਟਰਪਤੀ ਹੋਵੇਗਾ ਜੋ ਦੇਸ਼ ਦੇ ਲੋਕਾਂ ਨੂੰ ਇਕਜੁੱਟ ਕਰੇਗਾ।ਕਮਲਾ ਹੈਰਿਸ, 59, ਸੰਯੁਕਤ ਰਾਜ ਅਮਰੀਕਾ ਵਿੱਚ ਰਾਸ਼ਟਰਪਤੀ ਲਈ ਇੱਕ ਪ੍ਰਮੁੱਖ ਪਾਰਟੀ ਦੁਆਰਾ ਨਾਮਜ਼ਦ ਕੀਤੀ ਜਾਣ ਵਾਲੀ ਪਹਿਲੀ ਔਰਤ, ਪਹਿਲੀ ਕਾਲੀ ਅਤੇ ਪਹਿਲੀ ਭਾਰਤੀ ਔਰਤ ਹੈ।ਜਦੋਂ ਭਾਰਤੀ-ਅਫਰੀਕੀ ਮੂਲ ਦੇ ਹੈਰਿਸ ਨੂੰ ਸ਼ਿਕਾਗੋ ਵਿੱਚ ਡੈਮੋਕ੍ਰੇਟਿਕ ਨੈਸ਼ਨਲ ਕਨਵੈਨਸ਼ਨ ਵਿੱਚ ਪਾਰਟੀ ਦੇ ਰਾਸ਼ਟਰਪਤੀ ਉਮੀਦਵਾਰ ਵਜੋਂ ਨਾਮਜ਼ਦ ਕੀਤਾ ਗਿਆ ਸੀ, ਤਾਂ ਉਸਨੇ ਇਸਨੂੰ ਸਵੀਕਾਰ ਕਰ ਲਿਆ ਸੀ। ਇੱਕ ਭਾਸ਼ਣ ਵਿੱਚ ਉਸਨੇ ਫਿਰ ਕਿਹਾ, ‘ਇਹ ਚੋਣ ਸਾਡੇ ਦੇਸ਼ ਨੂੰ ਅਤੀਤ ਦੀ ਕੁੜੱਤਣ, ਨਿਰਾਸ਼ਾਵਾਦ ਅਤੇ ਵੰਡਣ ਵਾਲੀ ਲੜਾਈ ਤੋਂ ਅੱਗੇ ਵਧਣ ਦਾ ਇੱਕ ਅਨਮੋਲ ਮੌਕਾ ਪ੍ਰਦਾਨ ਕਰਦੀ ਹੈ।’ ਅਗਲੀ ਪ੍ਰਧਾਨਗੀ ਲਈ ਇਹ ਚੋਣ ਕਿਸੇ ਪਾਰਟੀ ਜਾਂ ਧੜੇ ਦੇ ਮੈਂਬਰ ਵਜੋਂ ਨਹੀਂ। ਪਰ ਅਮਰੀਕੀਆਂ ਵਜੋਂ ਅੱਗੇ ਵਧਣ ਦਾ ਮੌਕਾ ਹੈ, ਇੱਕ ਨਵਾਂ ਕੋਰਸ ਤਿਆਰ ਕਰਨ ਲਈ।