ਅਮਰੀਕਾ ਦੇ ਸੂਬੇ ਓਰੇਗਨ ‘ਚ ਰਹਿਣ ਵਾਲੇ ਇੱਕ ਗੁਜਰਾਤੀ- ਭਾਰਤੀ ਚਮਨ ਪਟੇਲ ਨੇ ਝੀਲ ‘ਚ ਮਾਰੀ ਛਾਲ, ਪੰਜ ਦਿਨਾਂ ਤੋਂ ਨਹੀਂ ਮਿਲੀ ਲਾਸ਼

ਨਿਊਯਾਰਕ, 26 ਅਗਸਤ (ਰਾਜ ਗੋਗਨਾ )-ਬੀਤੇਂ ਦਿਨ ਅਮਰੀਕਾ ਦੇ ਓਰੇਗਨ ਸੂਬੇ ‘ਚ ਰਹਿਣ ਵਾਲੇ ਇਕ 37 ਸਾਲਾ ਦੇ ਭਾਰਤੀ ਗੁਜਰਾਤੀ ਨੌਜਵਾਨ ਚਮਨ ਪਟੇਲ ਨੇ ਡਾਇਮੰਡ ਲੇਕ ਨਾਂ ਦੀ ਝੀਲ ਵਿੱਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਹੈ। ਡੁੱਬਣ ਤੋ ‘ਚ ਬਾਅਦ ਉਸ ਦੀ ਲਾਸ਼ ਅਜੇ ਤੱਕ ਨਹੀਂ ਮਿਲੀ।ਡਗਲਸ ਕਾਉਂਟੀ ਸ਼ੈਰਿਫ ਦੇ ਦਫਤਰ ਦੇ ਅਨੁਸਾਰ, ਚਮਨ ਪਟੇਲ ਡਾਇਮੰਡ ਲੇਕ ਵਿੱਚ ਇੱਕ ਸਮੂਹ ਦੇ ਨਾਲ ਕਿਸ਼ਤੀ ਵਿੱਚ ਸਵਾਰ ਸੀ।ਜਦੋਂ ਉਸ ਨੇ ਅਚਾਨਕ ਝੀਲ ਵਿੱਚ ਛਾਲ ਮਾਰ ਦਿੱਤੀ।ਲੰਘੀ 17 ਅਗਸਤ ਨੂੰ ਸ਼ਾਮ 6:30 ਵਜੇ ਵਾਪਰੀ ਇਹ ਘਟਨਾ ਵਿੱਚ, ਬਚਾਅ ਟੀਮਾਂ ਨੇ 911 ਤੇ ਕਾਲ ਪ੍ਰਾਪਤ ਕਰਨ ਤੋਂ ਬਾਅਦ ਚਮਨ ਪਟੇਲ ਦੀ ਭਾਲ ਸ਼ੁਰੂ ਕੀਤੀ, ਪਰ ਉਸ ਦਿਨ ਹਨੇਰਾ ਹੋਣ ਤੱਕ ਉਹ ਉਸ ਨੂੰ ਲੱਭਣ ਵਿੱਚ ਅਸਮਰੱਥ ਰਹੇ। ਬਚਾਅ ਟੀਮ ਨੇ ਚਮਨ ਪਟੇਲ ਨੂੰ ਲੱਭਣ ਲਈ ਖੋਜੀ ਕੁੱਤਿਆਂ ਦੀ ਮਦਦ ਵੀ ਲਈ, ਪਰ ਅਜੇ ਤੱਕ ਉਸ ਦਾ ਕੋਈ ਸੁਰਾਗ ਨਹੀਂ ਮਿਲ ਸਕਿਆ।

ਅਮਰੀਕੀ ਮੀਡੀਆ ਰਿਪੋਰਟਾਂ ਦੇ ਮੁਤਾਬਕ ਝੀਲ ‘ਚ ਛਾਲ ਮਾਰਨ ਵਾਲੇ ਚਮਨ ਪਟੇਲ ਨੂੰ ਤੈਰਨਾ ਨਹੀਂ ਸੀ ਆਉਂਦਾ। ਅਤੇ 22 ਅਗਸਤ ਨੂੰ ਵੀ ਉਸ ਦੀ ਭਾਲ ਜਾਰੀ ਸੀ ਪਰ ਅਜੇ ਤੱਕ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ। ਬਚਾਅ ਟੀਮ ਦਾ ਮੰਨਣਾ ਹੈ ਕਿ ਹੁਣ ਚਮਨ ਪਟੇਲ ਦੇ ਬਚਣ ਦੀ ਕੋਈ ਸੰਭਾਵਨਾ ਨਹੀਂ ਹੈ, ਪਰ ਜਦੋਂ ਤੱਕ ਉਸ ਦੀ ਲਾਸ਼ ਨਹੀਂ ਮਿਲ ਜਾਂਦੀ, ਉਹਨਾਂ ਵੱਲੋਂ ਤਲਾਸ਼ੀ ਮੁਹਿੰਮ ਜਾਰੀ ਰਹੇਗੀ।ਇੱਥੇ ਪਾਣੀ 15 ਫੁੱਟ ਤੱਕ ਡੂੰਘਾ ਸੀ ਜਿੱਥੇ ਚਮਨ ਪਟੇਲ ਨੇ ਕਿਸ਼ਤੀ ਤੋਂ ਛਾਲ ਮਾਰ ਦਿੱਤੀ ਸੀ, ਮ੍ਰਿਤਕ ਦੀ ਭੈਣ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਚਮਨ ਪਟੇਲ ਆਪਣੇ ਦੋਸਤਾਂ ਨਾਲ ਡਾਇਮੰਡ ਲੇਕ ਵਿੱਚ ਬੋਟਿੰਗ ਕਰਨ ਆਇਆ ਸੀ ਅਤੇ ਉਸ ਨੇ ਕਥਿਤ ਤੌਰ ‘ਤੇ ਆਪਣੇ ਦੋਸਤਾਂ ਨਾਲ ਚੱਲਦੀ ਕਿਸ਼ਤੀ ਤੋਂ ਛਾਲ ਮਾਰ ਦਿੱਤੀ। ਅਤੇ ਉਸ ਨੂੰ ਤੈਰਣਾ ਵੀ ਨਹੀ ਸੀ ਆਉਂਦਾ, ਇਸ ਬਾਰੇ ਕੋਈ ਪੱਕੀ ਜਾਣਕਾਰੀ ਨਹੀਂ ਹੈ ਕਿ ਕੀ ਚਿਮਨ ਪਟੇਲ ਨੇ ਅਸਲ ਵਿੱਚ ਝੀਲ ਵਿੱਚ ਤੈਰਨ ਦੇ ਇਰਾਦੇ ਨਾਲ ਕਿਸ਼ਤੀ ਤੋਂ ਛਾਲ ਕਿਉ ਮਾਰੀ ਸੀ।

ਕਿਸ਼ਤੀ ਤੋਂ ਛਾਲ ਮਾਰਨ ਵਾਲੇ ਚਮਨ ਪਟੇਲ ਦਾ ਅਸਲ ਇਰਾਦਾ ਕੀ ਸੀ ਇਹ ਜਾਂਚ ਦਾ ਵਿਸ਼ਾ ਹੈ ਕਿਉਂਕਿ ਝੀਲ ਵਿੱਚ ਤੈਰਾਕੀ ਦੀ ਇਜਾਜ਼ਤ ਨਹੀਂ ਹੁੰਦੀ ਹੈ।ਪੁਲਿਸ ਨੇ ਚਿਮਨ ਪਟੇਲ ਦੀ ਕਾਰ ਅਤੇ ਹੋਰ ਸਮਾਨ ਦੀ ਵੀ ਜਾਂਚ ਕੀਤੀ, ਪਰ ਕੁਝ ਵੀ ਸ਼ੱਕੀ ਨਹੀਂ ਮਿਲਿਆ।