ਨਿਊਯਾਰਕ, 24 ਅਗਸਤ (ਰਾਜ ਗੋਗਨਾ)-ਅਮਰੀਕੀ ਰਾਸ਼ਟਰਪਤੀ ਚੋਣ 2024 ਜਿਸ ਵਿੱਚ ਅਮਰੀਕੀ ਉਪ- ਰਾਸ਼ਟਰਪਤੀ ਅਤੇ ਡੈਮੋਕ੍ਰੇਟਿਕ ਪਾਰਟੀ ਦੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਕਮਲਾ ਹੈਰਿਸ ਨੂੰ ਵਿਰੋਧੀ ਰਿਪਬਲਿਕਨ ਪਾਰਟੀ ਅਤੇ ਉਨ੍ਹਾਂ ਦੇ ਸਮਰਥਕਾਂ ਵਲੋਂ ਭਾਰਤੀ ਮੂਲ ਦੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਡੋਨਾਲਡ ਟਰੰਪ ਦੇ ਸਮਰਥਕ, ਡਲਬਯੂ.ਡਬਲਯੂ.ਈ ਦੇ ਨਾਮੀਂ ਮਸ਼ਹੂਰ ਪਹਿਲਵਾਨ ਹਲਕ ਹੋਗਨ ਨੇ ਵੀ ਕਮਲਾ ਹੈਰਿਸ ਦੀ ਭਾਰਤੀ ਪਛਾਣ ਦਾ ਮਜ਼ਾਕ ਉਡਾਇਆ ਹੈ।
ਹੋਗਨ ਨੇ ਮਜ਼ਾਕ ਵਿੱਚ ਆਪਣੇ ਪ੍ਰਸ਼ੰਸਕਾਂ ਨੂੰ ਪੁੱਛਿਆ, ‘ਕੀ ਮੈਂ ਕਮਲਾ ਨੂੰ ਹਰਾਵਾਂਗਾ?’ਰਿਪੋਰਟ ਦੇ ਮੁਤਾਬਕ ਹੋਗਨ ਸੋਮਵਾਰ ਨੂੰ ਓਹੀਓ ‘ਚ ਇਕ ਈਵੈਂਟ ‘ਚ ਪਹੁੰਚੇ। ਹਲਕ ਹੋਗਨ, 71, ਸਾਲ ਨੇ ਸਮਾਗਮ ਵਿੱਚ ਆਪਣੇ ਪ੍ਰਸ਼ੰਸਕਾਂ ਨੂੰ ਪੁੱਛਿਆ, ‘ਕੀ ਤੁਸੀਂ ਚਾਹੁੰਦੇ ਹੋ ਕਿ ਮੈਂ ਕਮਲਾ ਹੈਰਿਸ ਨੂੰ ਨਾਕਆਊਟ ਕਰਾਂ?’ ਆਪਣੀ ਖਾਸ ਕੁਸ਼ਤੀ ਦੀਆਂ ਚਾਲਾਂ ਦਾ ਜ਼ਿਕਰ ਕਰਦੇ ਹੋਏ, ਹੋਗਨ ਨੇ ਕਿਹਾ, “ਕੀ ਪ੍ਰਸ਼ੰਸਕ ਚਾਹੁੰਦਾ ਹੈ ਕਿ ਮੈਂ ਹੈਰਿਸ ਨੂੰ ਆਪਣੇ ਹੀ ਅੰਦਾਜ਼ ਵਿੱਚ ਹਰਾਵਾਂ? ਹਲਕ ਨੇ ਹੈਰਿਸ ਦੇ ਭਾਰਤੀ ਮੂਲ ਦਾ ਮਜ਼ਾਕ ਉਡਾਇਆ ਅਤੇ ਆਪਣੇ ਪ੍ਰਸ਼ੰਸਕਾਂ ਨੂੰ ਪੁੱਛਿਆ, ‘ਕੀ ਕਮਲਾ ਗਿਰਗਿਟ ਵਰਗੀ ਹੈ? ਕੀ ਕਮਲਾ ਭਾਰਤੀ ਹੈ?’ ਕਮਲਾ ਹੈਰਿਸ ਦੇ ਪਿਤਾ ਜਮੈਕਨ ਮੂਲ ਦੇ ਇੱਕ ਅਮਰੀਕੀ ਹਨ ਅਤੇ ਉਸ ਦੀ ਮਾਂ ਭਾਰਤ ਤੋਂ ਆ ਕੇ ਅਮਰੀਕਾ ਵਿੱਚ ਵਸੀ ਹੈ। ਕਮਲਾ ਹੈਰਿਸ ਦਾ ਮਜ਼ਾਕ ਉਡਾਉਣ ਤੋਂ ਬਾਅਦ, ਹੋਗਨ ਨੇ ਇਹ ਵੀ ਕਿਹਾ ਕਿ ‘ਮੈਨੂੰ ਹੈਰਿਸ ਬਾਰੇ ਇਸ ਤਰ੍ਹਾਂ ਦੀਆਂ ਟਿੱਪਣੀਆਂ ਲਈ ਨਿਸ਼ਾਨਾ ਵੀ ਬਣਾਇਆ ਜਾਵੇਗਾ।ਹਾਲਾਂਕਿ , ਇੱਕ ਮਹੀਨਾ ਪਹਿਲਾਂ ਹੋਗਨ ਨੇ ਕਮਲਾ ਹੈਰਿਸ ਦਾ ਮਜ਼ਾਕ ਉਡਾਇਆ ਸੀ। ਰਿਪਬਲਿਕਨ ਪਾਰਟੀ ਦੇ ਸਾਲਾਨਾ ਸੰਮੇਲਨ ‘ਚ ਬੋਲਦੇ ਹੋਏ ਹੋਗਨ ਨੇ ਟਰੰਪ ਦੀ ਰੱਜ ਕੇ ਤਾਰੀਫ ਕੀਤੀ ਸੀ।ਡੈਮੋਕ੍ਰੇਟਿਕ ਪਾਰਟੀ ਨੇ ਪਹਿਲਾਂ ਰਾਸ਼ਟਰਪਤੀ ਜੋ ਬਿਡੇਨ ਨੂੰ ਆਪਣਾ ਰਾਸ਼ਟਰਪਤੀ ਉਮੀਦਵਾਰ ਚੁਣਿਆ ਸੀ, ਪਰ ਕਮਲਾ ਹੈਰਿਸ ਨੇ ਜੁਲਾਈ ਵਿੱਚ ਉਸਦੀ ਥਾਂ ਲੈ ਲਈ ਸੀ। ਟਰੰਪ ਉਸ ਦਿਨ ਤੋਂ ਹੈਰਿਸ ‘ਤੇ ਨਿੱਜੀ ਨਿਸ਼ਾਨੇ ਸਾਧ ਰਹੇ ਹਨ। ਟਰੰਪ ਨੇ ਹੈਰਿਸ ਬਾਰੇ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਕਮਲਾ ਹੈਰਿਸ ਭਾਰਤੀ ਮੂਲ ਦੀ ਹੈ ਜਾਂ ਕਾਲੀ।
ਕਮਲਾ ਹਮੇਸ਼ਾ ਭਾਰਤੀ ਰਹੀ ਹੈ ਅਤੇ ਆਪਣੀ ਭਾਰਤੀ ਵਿਰਾਸਤ ਨੂੰ ਅੱਗੇ ਵਧਾਉਂਦੀ ਰਹੀ ਹੈ। ਕੁਝ ਸਾਲ ਪਹਿਲਾਂ ਮੈਨੂੰ ਇਹ ਵੀ ਨਹੀਂ ਪਤਾ ਸੀ ਕਿ ਕਮਲਾ ਕਾਲੀ ਹੈ ਪਰ ਉਹ ਕਾਲੀ ਹੋ ਗਈ ਹੈ।ਅਤੇ ਹੁਣ ਉਹ ਕਾਲੀ ਵਜੋਂ ਜਾਣੀ ਜਾਦੀ ਹੈ। ਇਸ ਲਈ ਮੈਨੂੰ ਨਹੀਂ ਪਤਾ ਕਿ ਉਹ ਭਾਰਤੀ ਹੈ ਜਾਂ ਕਾਲੀ,ਰਿਪਬਲਿਕਨ ਉਪ -ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੇਡੀ ਵੈਨਸ ਨੇ ਵੀ ਕਮਲਾ ਹੈਰਿਸ ‘ਤੇ ਟਰੰਪ ਦੀਆਂ ਟਿੱਪਣੀਆਂ ਦਾ ਬਚਾਅ ਕਰਦੇ ਹੋਏ ਕਿਹਾ ਕਿ ‘ਕਮਲਾ ਹੈਰਿਸ ਗਿਰਗਿਟ ਵਰਗੀ ਹੈ। ਅਤੇ ਹੈਰਿਸ ਆਪਣੇ ਪ੍ਰਸ਼ੰਸਕਾਂ ਦੇ ਮੁਤਾਬਕ ਆਪਣੀ ਪਛਾਣ ਬਦਲਦੀ ਹੈ।