ਨਿਊਯਾਰਕ,16 ਅਗਸਤ (ਰਾਜ ਗੋਗਨਾ)- ਬੀਤੇਂ ਦਿਨ ਅਮਰੀਕਾ ਦੇ ਪੈਨਸਿਲਵੇਨੀਆ ਸੂਬੇ ਚ’ ਲਾਟਰੀ ਜੇਤੂ ਇੱਕ ਅਮਰੀਕਨ ਦੇ ਪੈਨਸਿਲਵੇਨੀਆ ਸੂਬੇ ਵਿੱਚ ਇੱਕ ਸਟੋਰ ਵਿੱਚ ਕਲਰਕ ਦੇ ਵਜੋਂ ਕੰਮ ਕਰਦੇ ਇੱਕ ਭਾਰਤੀ ਗੁਜਰਾਤੀ ਨੌਜਵਾਨ ਦੁਆਰਾ ਦਿੱਤੀ ਗਈ ਲਾਟਰੀ ਟਿਕਟ ਨਾਲ ਇੱਕ ਅਮਰੀਕੀ ਵਿਅਕਤੀ ਦੀ ਕਿਸਮਤ ਬਦਲ ਗਈ, ਜਿਸ ਨੇ 213.8 ਮਿਲੀਅਨ ਡਾਲਰ ਦੀ ਲਾਟਰੀ ਜਿੱਤੀ ਸੀ। ਲਾਟਰੀ ਅਧਿਕਾਰੀਆਂ ਨੇ ਇਸ ਅਮਰੀਕੀ ਲਾਟਰੀ ਜੇਤੂ ਨੂੰ ਇਨਾਮ ਦੇ ਦੋ ਵਿਕਲਪ ਪੇਸ਼ ਕੀਤੇ ਹਨ। ਹੁਣ ਇਹ ਉਸ ‘ਤੇ ਨਿਰਭਰ ਕਰਦਾ ਹੈ ਕਿ ਉਹ ਇਨਾਮਾਂ ਨੂੰ ਕਿਵੇਂ ਛੁਡਾਉਂਦਾ ਹੈ। ਇਸ ਲਾਟਰੀ ਦੇ ਮੁੱਦੇ ‘ਤੇ ਗੁਜਰਾਤੀ ਨੌਜਵਾਨ ਨੇ ਕਿਹਾ ਕਿ ਲਾਟਰੀ ਜਿੱਤਣ ਵਾਲਾ ਵਿਅਕਤੀ ਹਰ ਰੋਜ਼ ਸਾਡੇ ਸਟੋਰ ਤੋਂ 60 ਡਾਲਰ ਦੀਆਂ ਰੋਜ਼ਾਨਾ ਲਾਟਰੀ ਦੀਆਂ ਟਿਕਟਾਂ ਖਰੀਦਦਾ ਸੀ।ਖੁਸ਼ਕਿਸਮਤ ਲਾਟਰੀ ਖਿਡਾਰੀ ਨੇ ਬੀਤੇਂ ਦਿਨੀਂ ਸੋਮਵਾਰ ਦੀ ਰਾਤ ਨੂੰ 60 ਡਾਲਰ ਦੀਆਂ ਲਾਟਰੀ ਟਿਕਟਾਂ ਖਰੀਦੀਆਂ।
ਹੁਣ ਇਹਨਾਂ ਟਿਕਟਾਂ ਦੇ ਸਾਰੇ ਛੇ ਨੰਬਰ ਮੇਲ ਹੋ ਗਏ ਹਨ ਅਤੇ ਉਸ ਨੇ ਰਾਤੋ ਰਾਤ 213.8 ਮਿਲੀਅਨ ਡਾਲਰ ਜਿੱਤ ਲਏ। ਲਾਟਰੀ ਅਧਿਕਾਰੀਆਂ ਨੇ ਇਹ ਵੀ ਕਿਹਾ ਕਿ ਜੇਤੂ ਨੰਬਰ 9, 22, 57, 67, 68 ਅ ਪਾਵਰਬਾਲ 14 ਸਨ।ਮੀਡੀਆ ਰਿਪੋਰਟਾਂ ਦੇ ਅਨੁਸਾਰ, ਇੱਕ ਗੁਜਰਾਤੀ ਵਿਅਕਤੀ ਉਸ ਸਟੋਰ ਵਿੱਚ ਕਲਰਕ ਵਜੋਂ ਕੰਮ ਕਰਦਾ ਸੀ ਜਿਸ ਤੋਂ ਇਹ ਜੇਤੂ ਜੈਕਪਾਟ ਲਾਟਰੀ ਟਿਕਟ ਖਰੀਦੀ ਗਈ ਸੀ। ਹਰੀਸ਼ ਪਟੇਲ ਨਾਂ ਦੇ ਵਿਅਕਤੀ ਨੇ ਕਿਹਾ ਕਿ ਮੈਂ ਇਸ ਵਿਅਕਤੀ ਨੂੰ ਜਾਣਦਾ ਹਾਂ ਜਿਸ ਨੇ 213.8 ਮਿਲੀਅਨ ਡਾਲਰ ਦਾ ਜੈਕਪਾਟ ਜਿੱਤਿਆ ਸੀ। ਉਹ ਇੱਕ ਸ਼ਾਂਤ ਅਤੇ ਚੰਗੇ ਸੁਭਾਅ ਵਾਲਾ ਆਦਮੀ ਹੈ। ਇਹ ਲੜਕਾ ਹਰ ਰੋਜ਼ ਸਾਡੇ ਸਟੋਰ ਵਿੱਚ ਆਉਂਦਾ ਹੈ ਅਤੇ 60 ਡਾਲਰ ਦੀ ਲਾਟਰੀ ਟਿਕਟ ਲੈ ਕੇ ਚਲਾ ਜਾਂਦਾ ਹੈ। ਹੁਣ ਉਸ ਨੇ ਜੈਕਪਾਟ ਮਾਰਿਆ ਹੈ, ਮੈਂ ਖੁਦ ਟਿਕਟ ਕੱਢੀ ਅਤੇ ਉਹ ਖਰੀਦ ਕੇ ਚਲਾ ਗਿਆ।