ਵਾਸ਼ਿੰਗਟਨ, 13 ਅਗਸਤ (ਰਾਜ ਗੋਗਨਾ)-‘ਨਿਊਯਾਰਕ ਟਾਈਮਜ਼’ ਅਤੇ ‘ਸੀਨਾ’ ਕਾਲਜ ਵੱਲੋਂ 5 ਤੋਂ 9 ਅਗਸਤ ਦਰਮਿਆਨ ਕਰਵਾਏ ਗਏ ਇਕ ਸਰਵੇਖਣ ਦੇ ਅਨੁਸਾਰ 50 ਫੀਸਦੀ ਵੋਟਰ ਕਮਲਾ ਹੈਰਿਸ ਦੇ ਹੱਕ ਵਿੱਚ ਹਨ। ਅਤੇ 46 ਫੀਸਦੀ ਟਰੰਪ ਦੇ ਹੱਕ ਵਿੱਚ ਹਨ। ਨਿਊਯਾਰਕ ਚ’ ਹਾਲ ਹੀ ਵਿੱਚ ਹੋਏ ਇੱਕ ਸਰਵੇਖਣ ਅਨੁਸਾਰ ਤਿੰਨ ਅਹਿਮ ਰਾਜਾਂ ਵਿੱਚ ਪ੍ਰੀਪੋਲ ਸਰਵੇ ਵਿੱਚ ਕਮਲਾ ਹੈਰਿਸ 50 ਫੀਸਦੀ ਵੋਟਾਂ ਨਾਲ ਅੱਗੇ ਹਨ, ਜਦੋਂ ਕਿ ਡੋਨਾਲਡ ਟਰੰਪ ਦੇ ਵੋਟਰ 46 ਫੀਸਦੀ ਦੇ ਉਸ ਦੇ ਹੱਕ ਵਿੱਚ ਹਨ।
ਜਦੋਂ ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਚ’ ਤਕਰੀਬਨ ਤਿੰਨ ਕੁ ਮਹੀਨੇ ਦਾ ਸਮਾਂ ਹੈ ਤਾਂ ਇਹ ਸਿੱਟਾ ‘ਨਿਊਯਾਰਕ ਟਾਈਮਜ਼’ ਅਤੇ ‘ਸੀਨਾ’ ਕਾਲਜ ਵੱਲੋਂ ਕਰਵਾਏ ਗਏ ਇਕ ਸਰਵੇਖਣ ਤੋਂ ਸਾਹਮਣੇ ਆਇਆ ਹੈ।’ਨਿਊਯਾਰਕ ਟਾਈਮਜ਼’ ਅਤੇ ‘ਸੀਨਾ’ ਕਾਲਜ ਡੀ. ਨੇ 5 ਅਗਸਤ ਤੋਂ 9 ਅਗਸਤ ਦਰਮਿਆਨ 1,973 ਰਜਿਸਟਰਡ ਵੋਟਰਾਂ ਦੀ ਇੰਟਰਵਿਊ ਲਈ ਗਈ। ਉਨ੍ਹਾਂ ਨੇ ਤਿੰਨ ਸਵਿੰਗ ਰਾਜਾਂ ਜੋ (ਮਹੱਤਵਪੂਰਣ ਰਾਜਾਂ) ਵਿੱਚ ਗਿਣੇ ਜਾਂਦੇ ਹਨ। ਜਿੰਨਾਂ ਵਿੱਚ ਵਿਸਕਾਨਸਿਨ, ਪੈਨਸਿਲਵੇਨੀਆ ਅਤੇ ਮਿਸ਼ੀਗਨ ਸ਼ਾਮਲ ਹੈ। ਇੰਨਾਂ ਰਾਜਾਂ ਵਿੱਚ ਵੋਟਰਾਂ ਨੂੰ ਕਵਰ ਕੀਤਾ ਹੈ।ਜਿਕਰਯੋਗ ਹੈ ਕਿ ਕਮਲਾ ਹੈਰਿਸ ਵੱਲੋਂ ਮਿਨੀਸੋਟਾ ਦੇ ਗਵਰਨਰ ਟਿਮ ਵਾਲਜ਼ ਨੂੰ ਆਪਣਾ ‘ਰਨਿੰਗ-ਮੇਟ’ ਅਤੇ ਉਪ-ਰਾਸ਼ਟਰਪਤੀ ਚੁਣੇ ਜਾਣ ਤੋਂ ਬਾਅਦ ਇਹ ਸਰਵੇਖਣ ਕਰਵਾਇਆ ਗਿਆ ਸੀ। ਹੋ ਸਕਦਾ ਹੈ ਕਿ ਮਿਸ਼ੀਗਨ ਵਿੱਚ 4.8 ਪ੍ਰਤੀਸ਼ਤ ਦਾ ਪਲੱਸ ਜਾਂ ਮਾਇਨਸ ਫਰਕ ਹੋਵੇਗਾ। ਪੈਨਸਿਲਵੇਨੀਆ ਵਿੱਚ, ਇਹ ਅੰਤਰ 4.2 ਹੋਣ ਦੀ ਸੰਭਾਵਨਾ ਹੈ। ਅਤੇ ਵਿਸਕਾਨਸਿਨ ਵਿੱਚ ਇਹ 4.3 ਅੰਕ ਹੋ ਸਕਦਾ ਹੈ। ਪਰ ਕੁੱਲ ਮਿਲਾ ਕੇ ਕਮਲਾ ਹੈਰਿਸ ਡੋਨਾਲਡ ਟਰੰਪ ਤੋਂ ਅੱਗੇ ਹੈ, ਇਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਇਸ ਤੋਂ ਪਹਿਲਾਂ ਟਰੰਪ ਅਤੇ ਬਿਡੇਨ ਵਿਚਾਲੇ ਹੋਏ ‘ਮੁਕਾਬਲੇ’ ਦੌਰਾਨ ਟਰੰਪ ਬਿਡੇਨ ਤੋਂ ਅੱਗੇ ਸਨ, ਪਰ ਬਿਡੇਨ ਵੱਲੋਂ ਖੁਦ ਮੁਕਾਬਲੇ ਤੋਂ ਹਟਣ ਅਤੇ ਕਮਲਾ ਹੈਰਿਸ ਨੂੰ ਡੈਮੋਕ੍ਰੇਟਿਕ ਪਾਰਟੀ ਦੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਐਲਾਨਣ ਤੋਂ ਬਾਅਦ ਸਥਿਤੀ ਪੂਰੀ ਤਰ੍ਹਾਂ ਬਦਲ ਗਈ ਹੈ। ਪੈਨਸਿਲਵੇਨੀਆ ਵਿੱਚ ਲਗਭਗ ਹਰ ਕੋਈ ਕਹਿੰਦਾ ਹੈ ਕਿ ਕਮਲਾ ਹੈਰਿਸ, ਜੋ ਕਿ ਚੁਸਤ, ਬੁੱਧੀਮਾਨ ਹੈ ਅਤੇ ਉਪ ਰਾਸ਼ਟਰਪਤੀ ਵਜੋਂ ਤਜਰਬਾ ਰੱਖਦੀ ਹੈ, ਅਮਰੀਕੀ ਰਾਸ਼ਟਰਪਤੀ ਦੇ ਅਹੁਦੇ ਲਈ ਬਹੁਤ ਬਿਹਤਰ ਹੈ।ਜੇਕਰ ਕਮਲਾ ਹੈਰਿਸ ਰਾਸ਼ਟਰਪਤੀ ਬਣਦੀ ਹੈ, ਤਾਂ ਉਹ ਅਮਰੀਕੀ ਇਤਿਹਾਸ ਵਿੱਚ ਪਹਿਲੀ ਮਹਿਲਾ ਰਾਸ਼ਟਰਪਤੀ ਅਤੇ ਪਹਿਲੀ ਕਾਲੀ ਮਹਿਲਾ ਰਾਸ਼ਟਰਪਤੀ ਦੇ ਅਹੁਦੇ ਤੇ ਬਿਰਾਜਮਾਨ ਹੋਵੇਗੀ।