ਅਮਰੀਕਾ ‘ਚ ਨਵਜੰਮੀ ਬੱਚੀ ਦੀ ਕੂੜੇ ਦੇ ਢੇਰ ਚ’ ਮਿਲੀ ਸੀ ਲਾਸ਼ 37 ਸਾਲ ਪੁਰਾਣੇ ਮਾਮਲੇ ‘ਚ ਪੁਲਿਸ ਨੇ ਮਾਂ ਨੂੰ ਕੀਤਾ ਗਿਆ ਗ੍ਰਿਫਤਾਰ

ਨਿਊਯਾਰਕ, 13 ਅਗਸਤ (ਰਾਜ ਗੋਗਨਾ )-ਅਮਰੀਕਾ ਚ’ ਇੱਕ ਮਾਮਲੇ ਵਿੱਚ ਪੁਲਿਸ ਕਈ ਸਾਲਾਂ ਤੋਂ ਕੰਮ ਕਰ ਰਹੀ ਸੀ। ਪਰ ਨਤੀਜਾ ਸਾਹਮਣੇ ਨਹੀਂ ਸੀ ਆ ਰਿਹਾ।ਉੱਥੇ ਹੀ ਇੱਕ ਮਾਮਲੇ ਵਿੱਚ ਦੋਸ਼ੀ ਨੂੰ 10 ਜਾਂ 20 ਸਾਲ ਬਾਅਦ ਨਹੀਂ ਸਗੋਂ 37 ਸਾਲ ਦੇ ਬਾਅਦ ਗ੍ਰਿਫਤਾਰ ਕੀਤਾ ਗਿਆ ਹੈ। ਇਹ ਮਾਮਲਾ ਸੰਨ 1987 ਵਿੱਚ ਇੱਕ ਨਵਜੰਮੀ ਬੱਚੀ ਦੀ ਮੌਤ ਨਾਲ ਸਬੰਧਤ ਹੈ । ਜੋ ਕੂੜੇ ਦੇ ਢੇਰ ਵਿੱਚੋਂ ਮਿਲੀ ਸੀ। ਅਮਰੀਕਾ ਦੇ ਕੈਲੀਫੋਰਨੀਆ ਸੂਬੇ ਵਿੱਚ ਪੁਲਿਸ 37 ਸਾਲ ਪੁਰਾਣੇ ਇਸ ਮਾਮਲੇ ਨੂੰ ਸੁਲਝਾਉਣ ਵਿੱਚ ਲੱਗੀ ਹੋਈ ਹੈ। ਇਹ ਘਟਨਾ 37 ਸਾਲ ਪਹਿਲਾਂ ਦੀ ਹੈ। ਇਹ 13 ਅਕਤੂਬਰ, 1987 ਦੀ ਸੀ ਜਦੋਂ ਇੱਕ ਰਿਵਰਸਾਈਡ ਆਦਮੀ ਰੀਸਾਈਕਲਿੰਗ ਲਈ ਕੁਝ ਚੀਜ਼ਾਂ ਲੱਭ ਰਿਹਾ ਸੀ ਜਦੋਂ ਉਸ ਨੂੰ ਇੱਕ ਡੰਪਟਰ ਵਿੱਚ ਇੱਕ ਨਵਜੰਮੀ ਬੱਚੀ ਦੀ ਲਾਸ਼ ਮਿਲੀ ਸੀ।

ਪੁਲਿਸ ਨੂੰ ਉਸ ਸਮੇਂ ਸੂਚਨਾ ਦੇਣ ਤੇ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਪਰ ਮਾਮਲਾ ਸੁਲਝ ਨਹੀਂ ਸੀ ਸਕਿਆ। ਇਹ ਮਾਮਲਾ ਬਹੁਤ ਪੁਰਾਣਾ ਹੈ।ਅਤੇ ਉਹ ਕੇਸ ਫਾਈਲਾਂ ਵੀ ਪੁਰਾਣੀਆਂ ਹੋ ਗਈਆ ਹਨ, ਪਰ ਸੰਨ 2020 ਵਿੱਚ ਇੱਕ ਨਵੀਂ ਹੋਮੀਸਾਈਡ ਕੋਲਡ ਕੇਸ ਯੂਨਿਟ ਨੇ ਦੁਬਾਰਾ ਇਸ ਕੇਸ ਦੀ ਜਾਂਚ ਸ਼ੁਰੂ ਕੀਤੀ। ਕੋਲਡ ਕੇਸ ਯੂਨਿਟ ਨੇ ਡੀਐਨਏ ਟੈਸਟਿੰਗ ਫਰਮ ਓਥਰਾਮ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ। ਨਵੰਬਰ 2021 ਵਿੱਚ ਸਬੂਤਾਂ ਤੋਂ ਡੀਐਨਏ ਲਿਆ ਗਿਆ ਸੀ। ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਡੀਐਨਏ ਦੀ ਮਦਦ ਨਾਲ ਉੱਤਰੀ ਕੈਰੋਲੀਨਾ ਦੇ ਸ਼ਾਰਲੋਟ ਤੋਂ 45 ਕੁ ਮੀਲ ਦੂਰ ਰਹਿਣ ਵਾਲੀ ਇਕ 55 ਸਾਲਾ ਮੇਲਿਸਾ ਜੀਨ ਐਲੇਨ ਅਵੀਲਾ ਨਾਮੀਂ ਔਰਤ ਨੂੰ ਗ੍ਰਿਫ਼ਤਾਰ ਕੀਤਾ ਗਿਆ।ਪੁਲਿਸ ਨੇ ਡੀਐਨਏ ਟੈਸਟਾਂ ਰਾਹੀਂ ਅਵੀਲਾ ਦੀ ਪਛਾਣ ਬੱਚੇ ਦੀ ਮਾਂ ਦੇ ਵਜੋਂ ਕੀਤੀ ਸੀ । ਪੁਲਿਸ ਨੇ ਕਿਹਾ ਕਿ ਬੱਚੇ ਦੀ ਮੌਤ ਦੇ ਸਮੇਂ ਅਵੀਲਾ ਦੀ ਉਮਰ ਤਕਰੀਬਨ 19 ਸਾਲ ਸੀ, ਪਰ ਪੁਲਿਸ ਨੂੰ ਅਜੇ ਤੱਕ ਨਵਜੰਮੇ ਬੱਚੇ ਦੀ ਮੌਤ ਵਿੱਚ ਉਸ ਦੇ ਪਿਤਾ ਦੀ ਸ਼ਮੂਲੀਅਤ ਦੇ ਸਬੂਤ ਨਹੀਂ ਮਿਲੇ ਹਨ।

ਪੁਲਿਸ ਨੇ ਦੱਸਿਆ ਕਿ ਅਵੀਲਾ ਨੂੰ 7 ਅਗਸਤ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਤੇ ਨਵਜੰਮੀ ਬੱਚੀ ਦੀ ਮੌਤ ਦੇ ਮਾਮਲੇ ਵਿੱਚ ਅਵੀਲਾ ਦੀ ਅਗਲੀ ਸੁਣਵਾਈ 9 ਸਤੰਬਰ ਨੂੰ ਹੋਵੇਗੀ