ਅਖਬਾਰਾਂ ਵਿੱਚ ਚਰਚਾ ਚੱਲ ਰਹੀ ਹੈ ਕਿ ਸਰਕਾਰ ਨੇ 100 ਭ੍ਰਿਸ਼ਟ ਡੀ.ਐਸ.ਪੀਆਂ ਦੀ ਇੱਕ ਲਿਸਟ ਤਿਆਰ ਕੀਤੀ ਹੈ ਜਿਨ੍ਹਾਂ ਨੂੰ ਸਬ ਡਵੀਜ਼ਨਾਂ ਵਿੱਚੋਂ ਹਟਾ ਕੇ ਗੁੱਠੇ ਲਾਈਨ ਲਗਾਇਆ ਜਾ ਰਿਹਾ ਹੈ। ਦੋ ਰਿਟਾਇਰ ਅਫਸਰ ਸਵਰਨ ਸਿੰਘ ਖੰਨਾ ਅਤੇ ਬਲਦੇਵ ਸਿੰਘ ਇਸ ਬਾਰੇ ਬੈਠੇ ਚੁੰਝ ਚਰਚਾ ਕਰ ਰਹੇ ਸਨ। ਬਲਦੇਵ ਬੋਲਿਆ, “ਭਾਜੀ ਵੇਖ ਲਉ, ਨਾ ਕੋਈ ਕਮਿਸ਼ਨਰ ਭ੍ਰਿਸ਼ਟ ਹੈ, ਨਾ ਕੋਈ ਆਈ.ਜੀ. – ਡੀ.ਆਈ.ਜੀ, ਨਾ ਕੋਈ ਡੀ.ਸੀ., ਨਾ ਐਸ.ਐਸ.ਪੀ. ਤੇ ਨਾ ਹੀ ਕੋਈ ਬਿਜਲੀ ਬੋਰਡ, ਪੀ.ਡਬਲਿਊ.ਡੀ, ਮਾਲ ਮਹਿਕਮਾ, ਫੂਡ ਸਪਲਾਈ ਵਿਭਾਗ, ਪੈਸੇ ਲੈ ਕੇ 326 ਤੇ 307 ਬਣਾਉਣ ਵਾਲੇ ਡਾਕਟਰ ਅਤੇ ਰੋਡਵੇਜ਼ ਦੇ ਅਫਸਰ ਭ੍ਰਿਸ਼ਟ ਹਨ।
ਹੋਰ ਵੀ ਅਣਗਿਣਤ ਮਹਾਂ ਭ੍ਰਿਸ਼ਟ ਮਹਿਕਮੇ ਹਨ ਪਰ ਗਾਜ ਹਮੇਸ਼ਾਂ ਪੁਲਿਸ ‘ਤੇ ਹੀ ਕਿਉਂ ਡਿੱਗਦੀ ਹੈ?” ਸਵਰਨ ਬਹੁਤ ਹੰਢਿਆ ਵਰਤਿਆ ਤੇ ਸਿਆਣਾ ਅਫਸਰ। ਉਸ ਨੇ ਠੰਡਾ ਹੌਕਾ ਲਿਆ, “ਉਹ ਇਸ ਲਈ ਕਿ ਵਰਦੀ ਕਾਰਨ ਪੁਲਿਸ ਅਫਸਰ ਦੀ ਪਹਿਚਾਣ ਦੂਰੋਂ ਹੀ ਹੋ ਜਾਂਦੀ ਹੈ। ਕਦੇ ਪੱਤਰਕਾਰ ਸੁੱਤਿਆਂ ਦੀਆਂ ਫੋਟੋਆਂ ਖਿੱਚ ਲੈਂਦੇ ਹਨ ਤੇ ਕਦੇ ਸ਼ਰਾਬੀ ਹੋਏ ਦੀਆਂ। ਇਨ੍ਹਾਂ ਨੂੰ ਕੋਈ ਪੁੱਛੇ ਕਿ ਬਾਕੀ ਮਹਿਕਮਿਆਂ ਨੇ ਕਿਸੇ ਬਾਬੇ ਦਾ ਨਾਮ ਦਾਨ ਲਿਆ ਹੋਇਆ ਹੈ, ਉਹ ਨਹੀਂ ਸ਼ਰਾਬ ਪੀਂਦੇ? ਨਾਲੇ ਇਹ ਲਿਸਟਾਂ ਵੀ ਕਈ ਤਰੀਕਿਆਂ ਨਾਲ ਬਣਦੀਆਂ ਹਨ।” “ਉਹ ਕਿਵੇਂ ਭਾਜੀ?” ਬਲਦੇਵ ਨੇ ਹੈਰਾਨ ਹੋ ਕੇ ਪੁੱਛਿਆ। ਸਵਰਨ ਸ਼ਰਾਰਤੀ ਤਰੀਕੇ ਨਾਲ ਮੁਸਕਰਾਇਆ, “ਤੈਨੂੰ ਚੇਤਾ 8 9 ਸਾਲ ਪਹਿਲਾਂ ਨੀਲੀ ਸਰਕਾਰ ਵੇਲੇ ਵੀ ਅਜਿਹੀ ਇੱਕ ਲਿਸਟ ਬਣੀ ਸੀ?ਉਸ ਦੇ ਡੰਗੇ ਕਈ ਅਫਸਰ ਸਾਲਾਂ ਤੱਕ ਲੀਹ ‘ਤੇ ਨਹੀਂ ਸਨ ਚੜ੍ਹੇ। ਉਸ ਵੇਲੇ ਮਾਲਵੇ ਦੀ ਇੱਕ ਰੇਂਜਦਾ ਆਈ.ਜੀ. ਝਿਰਮਲ ਸਿੰਘ ਕਿੱਲੋਂ (ਕਾਲਪਨਿਕ ਨਾਮ) ਇੱਕਪੁਰਾਣਾ ਤੇ ਘਾਗ ਅਫਸਰ ਸੀ।
ਉਸ ਨੇ ਮੋਟੀਆਂ ਫੀਸਾਂ ਲੈ ਕੇ ਇਮਾਨਦਾਰੀ ਦੇ ਸਰਟੀਫਿਕੇਟ ਵੰਡਣੇ ਸ਼ੁਰੂ ਕਰ ਦਿੱਤੇ ਸਨ।ਜਿਹੜੇਨਜ਼ਰਾਨਾ ਭੇਂਟ ਕਰ ਗਏ, ਉਹ ਬਚ ਗਏ ਤੇ ਜੇ ਜਿਹੜੇ ਆਪਣੀ ਇਮਾਨਦਾਰੀ ਦੀ ਆਕੜ ਵਿੱਚ ਬੈਠੇ ਰਹੇ, ਉਨ੍ਹਾਂ ਦਾ ਨਾਮ ਲਿਸਟ ਵਿੱਚ ਪੈ ਗਿਆ।ਦੱਸ, ਹੈ ਕੋਈਭਰੋਸੇਯੋਗਤਾ ਇਹੋ ਜਿਹੀਆਂ ਲਿਸਟਾਂ ਦੀ?
ਬਲਰਾਜ ਸਿੰਘ ਸਿੱਧੂ ਏ.ਆਈ.ਜੀ. (ਰਿਟਾ)
ਪੰਡੋਰੀ ਸਿੱਧਵਾਂ 9501100062