ਸਰਦਾਰ ਗਜਿੰਦਰ ਸਿੰਘ ਜੀ ਨਮਿੱਤ ਬੈਲਜ਼ੀਅਮ ‘ਚ ਸਹਿਜ ਪਾਠ ਦੇ ਭੋਗ ਪਾਏ ਗਏ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) 43 ਸਾਲ ਲੰਬੀ ਜਲਾਵਤਨੀ ਜਿਸ ਵਿੱਚ 14 ਸਾਲ ਦੀ ਸਜ਼ਾ ਕੱਟਦਿਆਂ ਹਕੂਮਤ ਅੱਗੇ ਨਾਂ ਝੁਕਣ ਵਾਲੇ ਸਿਰੜੀ ਸਿੱਖ ਸਰਦਾਰ ਗਜਿੰਦਰ ਸਿੰਘ ਜੀ ਪਿਛਲੇ ਦਿਨੀ ਅਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਸਨ।

ਦੁਨੀਆਂ ਭਰ ਵਿੱਚ ਵਸਦੇ ਸਿੱਖਾਂ ਵੱਲੋਂ ਉਹਨਾਂ ਨਮਿੱਤ ਸ਼ਰਧਾਂਜਲੀ ਸਮਾਗਮ ਕਰਵਾਏ ਜਾ ਰਹੇ ਹਨ ਤੇ ਇਸੇ ਲੜੀ ਤਹਿਤ ਬੈਲਜ਼ੀਅਮ ਦੀ ਸੰਗਤ ਵੱਲੋਂ ਗੁਰਦਵਾਰਾ ਮਾਤਾ ਸਾਹਿਬ ਕੌਰ ਜੀ ਗੈਂਟ ਵਿਖੇ ਰਖਵਾਏ ਸ੍ਰੀ ਸਹਿਜ ਪਾਠ ਦੇ ਭੋਗ ਸ਼ਨੀਵਾਰ ਨੂੰ ਪਾਏ ਗਏ। ਸਰਦਾਰ ਸਾਹਿਬ ਦੇ ਜੀਵਨ ਬਾਰੇ ਦਸਦਿਆਂ ਗੁਰੂ ਘਰ ਦੇ ਵਜੀਰ ਭਾਈ ਬਲਵਿੰਦਰ ਸਿੰਘ ਹੋਰਾਂ ਨੇ ਵਿਸਥਾਰ ਨਾਲ ਉਹਨਾਂ ਦੀ ਘਾਲਣਾ ਬਿਆਨ ਕੀਤੀ।

ਇਸ ਮੌਕੇ ਬੈਲਜ਼ੀਅਮ ਦੀ ਸੰਗਤ ਵੱਲੋਂ ਸਰਦਾਰ ਗਜਿੰਦਰ ਸਿੰਘ ਦੀ ਇੰਗਲੈਂਡ ਰਹਿੰਦੀ ਇਕਲੌਤੀ ਸਪੱੁਤਰੀ ਬੀਬੀ ਬਿਕਰਮਜੀਤ ਕੌਰ ਲਈ ਸਿਰੋਪਾਉ ਅਤੇ ਲੋਈ ਭਾਈ ਗੁਰਦਿਆਲ ਸਿੰਘ ਢਕਾਣਸੂ ਹੋਰਾਂ ਪ੍ਰਾਪਤ ਕੀਤੀ ਜੋ ਉਹਨਾਂ ਤੱਕ ਪਹੁੰਚਾਉਣਗੇ।