ਨਿਊਜਰਸੀ,23 ਮਾਰਚ (ਰਾਜ ਗੋਗਨਾ)- ਗੁਜਰਾਤੀ ਨੌਜਵਾਨ ਦੀ 2 ਲੱਖ ਡਾਲਰ ਦੀ ਕਾਰ ਲੁੱਟਣ ਵਾਲੇ ਐਡੀਸਨ ਪੁਲਿਸ ਵੱਲੋਂ ਦੋ ਲੁਟੇਰੇ ਫੜੇ ਗਏ, ਅਤੇ ਇੱਕ ਅਜੇ ਤੱਕ ਫਰਾਰ ਹੈ। ਇਹ ਘਟਨਾ 15 ਮਾਰਚ ਨੂੰ ਸ਼ਾਮ 5:00 ਵਜੇ ਪਟੇਲ ਬ੍ਰਦਰਜ਼ ਸਟੋਰ ਐਡੀਸਨ ਨਿਊਜਰਸੀ ਦੀ ਪਾਰਕਿੰਗ ਵਿੱਚ ਹੋਈ ਵਾਰਦਾਤ ਦੀ ਵੀਡੀਓ ਵੀ ਵਾਇਰਲ ਹੋਈ ਸੀ, ਜਿਸ ਤੋਂ ਬਾਅਦ ਪੰਜ ਦਿਨਾਂ ਦੇ ਬਾਅਦ ਆਖਿਰਕਾਰ ਪੁਲਿਸ ਨੇ ਦੋ ਲੁਟੇਰਿਆਂ ਨੂੰ ਫੜ ਲਿਆ, ਪਰ ਇੱਕ ਅਜੇ ਤੱਕ ਇੱਕ ਫਰਾਰ ਜਦਕਿ ਤੀਜੇ ਮੁਲਜ਼ਮ ਦੀ ਭਾਲ ਜਾਰੀ ਹੈ। ਸਿਟੀ ਦੇ ਭਾਰਤੀ ਮੂਲ ਦੇ ਮੇਅਰ ਸੈਮ ਜੋਸ਼ੀ ਨੇ ਇਨ੍ਹਾਂ ਖਬਰਾਂ ਦੀ ਪੁਸ਼ਟੀ ਕੀਤੀ ਹੈ ਕਿ ਸੋਸ਼ਲ ਮੀਡੀਆ ‘ਤੇ ਘਟਨਾ ਦੀ ਜਾਣਕਾਰੀ ਸਾਂਝੀ ਕਰਦੇ ਹੋਏ ਦੋ ਦੋਸ਼ੀ ਫੜੇ ਗਏ ਹਨ।
ਪੁਲਿਸ ਨੇ ਜਿਨ੍ਹਾਂ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਉਨ੍ਹਾਂ ਵਿੱਚੋਂ ਇੱਕ ਦੀ ਉਮਰ 16 ਸਾਲ ਹੈ ਜਦਕਿ ਦੂਜੇ ਦੀ ਉਮਰ 17 ਸਾਲ ਹੈ। ਸ਼ਾਮ 5:00 ਵਜੇ ਐਡੀਸਨ ਸਥਿਤ ਪਟੇਲ ਬ੍ਰਦਰਜ਼ ਸਟੋਰ ਦੀ ਪਾਰਕਿੰਗ ‘ਚ ਵਾਪਰੀ ਇਸ ਘਟਨਾ ਦੀ ਵੀਡੀਓ ਵੀ ਵਾਇਰਲ ਹੋਈ ਸੀ, ਜਿਸ ‘ਚ ਸਾਫ ਦੇਖਿਆ ਜਾ ਰਿਹਾ ਸੀ ਕਿ ਇਕ ਗੁਜਰਾਤੀ ਮੂਲ ਦੇ ਨੌਜਵਾਨ ਕਾਰ ਪਾਰਕ ਕਰਨ ਤੋਂ ਬਾਅਦ ਬਾਹਰ ਨਿਕਲਿਆ ਅਤੇ ਉਸੇ ਸਮੇਂ ਤਿੰਨ ਲੁਟੇਰਿਆਂ ਨੇ ਉਸ ‘ਤੇ ਹਮਲਾ ਕਰ ਦਿੱਤਾ। ਲੁਟੇਰੇ ਨੇ ਕਾਰ ਚੋਰੀ ਕਰਨ ਦੀ ਨੀਅਤ ਨਾਲ ਗੁਜਰਾਤੀ ਨੌਜਵਾਨ ‘ਤੇ ਹਮਲਾ ਕਰਕੇ ਉਸ ਨਾਲ ਧੱਕਾ-ਮੁੱਕੀ ਕੀਤੀ ਅਤੇ ਕੁਝ ਹੀ ਸਕਿੰਟਾਂ ‘ਚ ਪੀੜ੍ਹਤ ਆਪਣੀ ਕਾਰ ਲੈ ਕੇ ਮੌਕੇ ਤੋਂ ਫਰਾਰ ਹੋਣ ‘ਚ ਕਾਮਯਾਬ ਹੋ ਗਿਆ।
ਇਹ ਘਟਨਾ 15 ਮਾਰਚ ਨੂੰ ਪਟੇਲ ਬ੍ਰਦਰਜ਼ ਦੀ ਪਾਰਕਿੰਗ ਵਿੱਚ ਵਾਪਰੀ ਸੀ। ਐਡੀਸਨ ਦੇ ਪੁਲਿਸ ਮੁਖੀ ਟੌਮ ਬ੍ਰਾਇਨ ਨੇ ਦੋ ਲੁਟੇਰਿਆਂ ਦੀ ਗ੍ਰਿਫਤਾਰੀ ਦਾ ਐਲਾਨ ਕਰਦੇ ਹੋਏ ਕਿਹਾ ਕਿ ਅਪਰਾਧੀ ਐਡੀਸਨ ਵਿੱਚ ਛੁਪਣਾ ਬਰਦਾਸ਼ਤ ਨਹੀਂ ਕਰ ਸਕਦੇ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ, ਜਿਸ ਵਿਚ ਨਿਊਜਰਸੀ ਟਰਾਂਜ਼ਿਟ ਅਤੇ ਰੋਹਵੇ ਕਸਬੇ ਦੀ ਪੁਲਿਸ ਦੀ ਵੀ ਮਦਦ ਲਈ ਗਈ ਅਤੇ ਆਖ਼ਰਕਾਰ ਘਟਨਾ ਦੇ ਪੰਜ ਦਿਨ ਬਾਅਦ ਦੋ ਸ਼ੱਕੀਆਂ ਨੂੰ ਕਾਬੂ ਕਰ ਲਿਆ ਗਿਆ, ਪਰ ਤੀਜਾ ਸ਼ੱਕੀ ਅਜੇ ਫਰਾਰ ਹੈ | ਐਡੀਸਨ ਦੇ ਮੇਅਰ ਨੇ ਵੀ ਇਸ ਘਟਨਾ ਦਾ ਗੰਭੀਰ ਨੋਟਿਸ ਲੈਂਦਿਆਂ ਇਸ ਨੂੰ ਖ਼ਤਰਨਾਕ ਦੱਸਿਆ ਅਤੇ ਇਸ ਅਪਰਾਧ ਵਿੱਚ ਸ਼ਾਮਲ ਨਾਬਾਲਗ ਅਪਰਾਧੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।ਦੱਸਣਯੋਗ ਹੈ ਕਿ 200,000 ਡਾਲਰ ਦੀ ਬੈਂਟਲੇ ਐਸਯੂਵੀ ਨਾਲ ਟੱਕਰ ਮਾਰਨ ਵਾਲੇ ਲੁਟੇਰਿਆ ਨੇ ਕਾਰ ਲੈ ਕੇ ਫ਼ਰਾਰ ਹੋਣ ਦੀ ਕੋਸ਼ਿਸ਼ ਕੀਤੀ ਸੀ। ਪਰ ਜਦੋਂ ਉਹ ਕਾਰ ਦੇ ਅੰਦਰ ਗਿਆ ਤਾਂ ਉਸ ਨੂੰ ਅਹਿਸਾਸ ਹੋਇਆ ਕਿ ਕਾਰ ਦਾ ਇੰਜਣ ਬੰਦ ਸੀ, ਅਤੇ ਮਾਲਕ ਕੋਲ ਚਾਬੀਆਂ ਸਨ, ਇਸ ਲਈ ਉਹ ਲੁੱਟ ਨਹੀਂ ਸਕੇ। ਕੁਝ ਸਮੇਂ ਚ’ ਪੁਲਿਸ ਪਹੁੰਚ ਗਈ, ਇਸ ਤੋਂ ਪਹਿਲਾਂ ਉਹ ਵਾਰਦਾਤ ਵਾਲੀ ਥਾਂ ਤੋਂ ਭੱਜ ਕੇ ਫਰਾਰ ਹੋ ਗਏ ਸਨ।ਇਸ ਮਾਮਲੇ ਵਿੱਚ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਦੋ ਮੁਲਜ਼ਮਾਂ ਦੀ ਉਮਰ 18 ਸਾਲ ਤੋਂ ਘੱਟ ਹੋਣ ਕਾਰਨ ਉਨ੍ਹਾਂ ਦੀ ਪਛਾਣ ਜਾਰੀ ਨਹੀਂ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਜਦੋਂ ਤਿੰਨ ਲੁਟੇਰਿਆਂ ਨੇ ਗੁਜਰਾਤੀ ਨੌਜਵਾਨ ‘ਤੇ ਹਮਲਾ ਕੀਤਾ ਤਾਂ ਉਨ੍ਹਾਂ ਦੇ ਮੂੰਹ ਢਕੇ ਹੋਏ ਸਨ ਅਤੇ ਉਹਨਾਂ ਨੇ ਹੂਡੀ ਪਾਈ ਹੋਈ ਸੀ।
ਘਟਨਾ ਨੂੰ ਰਿਕਾਰਡ ਕਰਨ ਵਾਲੇ ਕੈਮਰੇ ਵਿੱਚ ਵੀ ਲੁਟੇਰਿਆਂ ਦਾ ਚਿਹਰਾ ਨਜ਼ਰ ਨਹੀਂ ਆ ਰਿਹਾ ਸੀ ਪਰ ਇਲਾਕੇ ਵਿੱਚ ਲੱਗੇ ਸਰਵੀਲੈਂਸ ਕੈਮਰਿਆਂ ਦੀ ਮਦਦ ਨਾਲ ਪੁਲੀਸ ਲੁਟੇਰੇ ਤੱਕ ਪਹੁੰਚ ਗਈ। ਖੁਸ਼ਕਿਸਮਤੀ ਨਾਲ ਇਸ ਘਟਨਾ ਵਿੱਚ ਪੀੜਤ ਗੁਜਰਾਤੀ ਨੌਜਵਾਨ ਜ਼ਖ਼ਮੀ ਨਹੀਂ ਹੋਇਆ ਅਤੇ ਲੁਟੇਰਿਆਂ ਕੋਲ ਕੋਈ ਹਥਿਆਰ ਵੀ ਨਹੀਂ ਸੀ।