ਬਠਿੰਡਾ, 3 ਜੁਲਾਈ, ਬਲਵਿੰਦਰ ਸਿੰਘ ਭੁੱਲਰ
ਨੈਸਨਲ ਓਲੰਪਿਡ ਐਸੋਸੀਏਸ਼ਨ ਲੰਡਨ ਵੱਲੋਂ ਸਾਲ 2023-24 ਦੇ ਜੂਨੀਅਰ ਵਿੱਦਿਅਕ ਮੁਕਾਬਲੇ ਕਰਵਾਏ ਗਏ, ਜਿਹਨਾਂ ਵਿੱਚ ਯੂਨਾਈਟਿਡ ਸਟੇਟਸ਼, ਇੰਗਲੈਂਡ, ਭਾਰਤ, ਯੂ ਏ ਈ, ਮਲੇਸੀਆ, ਸਿੰਘਾਪੁਰ, ਬੰਗਲਾ ਦੇਸ਼, ਸ੍ਰੀ ਲੰਕਾ, ਮੰਗੋਲੀਆ, ਕਤਰ, ਕੁਵੈਤ ਆਦਿ 14 ਦੇਸ਼ਾਂ ਦੇ ਪਹਿਲੀ ਜਮਾਤ ਦੇ ਕੁੱਲ 10 ਲੱਖ ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੁਕਾਬਲੇ ਵਿੱਚ ਜਨਰਲ ਨੌਲਿਜ, ਹਿਸਾਬ, ਸਾਇੰਸ ਤੇ ਅੰਗਰੇਜੀ ਦੇ ਆਨਲਾਈਨ ਪੇਪਰ ਲਏ ਗਏ ਸਨ।
ਫਾਊਂਡੇਸਨ ਨੇ ਇਸ ਮੁਕਾਬਲੇ ਦਾ ਨਤੀਜਾ ਘੋਸਿਤ ਕਰਦਿਆਂ ਸਰਟੀਫਿਕੇਟ ਜਾਰੀ ਕੀਤੇ ਹਨ। ਸਥਾਨਕ ‘ਦ ਮਲੇਨੀਅਮ ਸਕੂਲ’ ਦੇ ਵਿਦਿਆਰਥੀ ਇਸ਼ਮਾਨ ਭੁੱਲਰ ਨੇ ਇਹਨਾਂ ਮੁਕਾਬਲਿਆਂ ਵਿੱਚ ‘ਏ ਪਲੱਸ’ ਗਰੇਡ ਹਾਸਲ ਕਰਦਿਆਂ ਜਨਰਲ ਨੌਲਿਜ ਚੋਂ 815ਵਾਂ ਰੈਂਕ ਪ੍ਰਾਪਤ ਕੀਤਾ ਹੈ, ਜਦ ਕਿ ਸਾਇੰਸ ਚੋਂ 1346ਵਾਂ, ਹਿਸਾਬ ਚੋਂ 1539ਵਾਂ ਅਤੇ ਅੰਗਰੇਜੀ ਚੋਂ 2444ਵਾਂ ਰੈਂਕ ਹਾਸਲ ਕੀਤਾ ਹੈ। ਸਕੂਲ ਸਟਾਫ਼ ਨੇ ਬੱਚੇ ਦੀ ਇਸ ਪ੍ਰਾਪਤੀ ਤੇ ਖੁਸ਼ੀ ਜਾਹਰ ਕਰਦਿਆਂ ਵਧਾਈ ਦਿੱਤੀ ਅਤੇ ਉਸਦੀ ਤਰੱਕੀ ਦੀ ਕਾਮਨਾ ਕੀਤੀ।