ਨਿਊਯਾਰਕ, 3 ਜੁਲਾਈ (ਰਾਜ ਗੋਗਨਾ)- ਬੀਤੇਂ ਦਿਨ ਇਕ ਪਾਕਿਸਤਾਨੀ ਪਰਵਾਸੀ ਲਿਵਰੀ ਡਰਾਈਵਰ ਨਵੀਦ ਅਫਜ਼ਲ, 52 ਸਾਲ ਜੋ ਦੋ ਸਾਲ ਪਹਿਲਾਂ ਅਮਰੀਕਾ ਆਇਆ ਸੀ ਅਤੇ ਦਿਨ ਵੇਲੇ ਰੈੱਡ ਹੁੱਕ ਦੇ ਇੱਕ ਰੈਸਟੋਰੈਂਟ ਵਿੱਚ ਚਿਕਨ ਫ੍ਰਾਈ ਕਰਨ ਅਤੇ ਰਾਤ ਨੂੰ ਲਿਵਰੀ ਕਾਰ ਸਰਵਿਸ ਡਰਾਈਵਰ ਵਜੋਂ ਕੰਮ ਕਰਦਾ ਸੀ।ਨਿਊਯਾਰਕ ਦੇ ਬਰੁਕਲਿਨ ਵਿੱਚ ਦੇਰ ਰਾਤ ਉਸ ਨੂੰ ਲੁੱਟ ਦੀ ਕੋਸ਼ਿਸ਼ ਦੌਰਾਨ ਉਸ ਦੇ ਸਿਰ ਵਿੱਚ ਗੋਲੀ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ। ਪੁਲਿਸ ਦਾ ਕਹਿਣਾ ਹੈ ਕਿ ਦੋ ਸ਼ੱਕੀ ਵਿਅਕਤੀਆਂ ਨੇ ਉਸ ਰਾਤ ਲੁੱਟ ਦੀ ਨੀਯਤ ਨਾਲ ਨਵੀਦ ਅਫ਼ਜ਼ਲ ਦੇ ਸਿਰ ਵਿੱਚ ਗੋਲੀ ਮਾਰ ਦਿੱਤੀ। ਅਤੇ ਉਸ ਦੀ ਮੋਤ ਹੋ ਗਈ।
ਪੁਲਿਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਅਫਜ਼ਲ ਨੂੰ ਵੀਰਵਾਰ ਰਾਤ 10:00 ਵਜੇ ਦੇ ਕਰੀਬ ਉਸ ਸਮੇਂ ਗੋਲੀ ਮਾਰ ਦਿੱਤੀ ਗਈ ਜਦੋਂ ਉਹ ਪ੍ਰਾਸਪੈਕਟ ਹਾਈਟਸ ਵਿੱਚ ਲਿੰਕਨ ਪਲੇਸ ਅਪਾਰਟਮੈਂਟ ਬਿਲਡਿੰਗ ਦੇ ਬਾਹਰ ਇੱਕ ਕਾਲੇ ਰੰਗ ਦੀ ਆਪਣੀ ਮਰਸੀਡੀਜ਼-ਬੈਂਜ਼ ਦੀ ਡਰਾਈਵਰ ਸੀਟ ‘ਤੇ ਬੈਠਾ ਸੀ।ਪਰ ਇਹ ਸਪੱਸ਼ਟ ਨਹੀਂ ਹੈ ਕਿ ਗੋਲੀਬਾਰੀ ਕਿਸ ਕਾਰਨ ਹੋਈ। ਪਰ ਪੁਲਿਸ ਨੇ ਕਿਹਾ ਕਿ ਦੋ ਯਾਤਰੀ ਕਾਰ ਦੀ ਪਿਛਲੀ ਸੀਟ ‘ਤੇ ਚੜ੍ਹ ਗਏ, ਇਸ ਤੋਂ ਪਹਿਲਾਂ ਕਿ ਇਕ ਨੇ ਬੰਦੂਕ ਚਲਾਈ ਅਤੇ ਗੋਲੀ ਮਾਰ ਦਿੱਤੀ ਜੋ ਅਫਜ਼ਲ ਦੇ ਚਿਹਰੇ ‘ਤੇ ਲੱਗੀ।ਇਸ ਤੋਂ ਬਾਅਦ ਦੋ ਅਣਪਛਾਤੇ ਵਿਅਕਤੀ ਉੱਥੋਂ ਫ਼ਰਾਰ ਹੋ ਗਏ। ਪੁਲਿਸ ਨੇ ਦੱਸਿਆ ਕਿ ਈਐਮਐਸ ਵਰਕਰਾਂ ਨੇ ਅਫਜ਼ਲ ਨੂੰ ਗੰਭੀਰ ਹਾਲਤ ਵਿੱਚ ਨਿਊਯਾਰਕ ਦੇ ਪ੍ਰੇਸਬੀਟੇਰੀਅਨ ਬਰੁਕਲਿਨ ਮੈਥੋਡਿਸਟ ਹਸਪਤਾਲ ਵਿੱਖੇਂ ਪਹੁੰਚਾਇਆ, ਪਰ ਤਿੰਨ ਦਿਨ ਬਾਅਦ ਉਸ ਦੀ ਹਸਪਤਾਲ ਵਿੱਚ ਮੌਤ ਹੋ ਗਈ।ਮੈਡੀਕਲ ਜਾਂਚਕਰਤਾ ਨੇ ਇਸ ਨੂੰ ਇੱਕ ਕਤਲ ਕਰਾਰ ਦਿੱਤਾ।
ਹਾਲਾਂਕਿ ਨਿਊਯਾਰਕ ਪੁਲਿਸ ਡਿਪਾਰਟਮੈਂਟ ਨੇ ਪੁਸ਼ਟੀ ਨਹੀਂ ਕੀਤੀ ਕਿ ਉਸ ਦੀ ਮੌਤ ਲੁੱਟ ਦੀ ਕੋਸ਼ਿਸ਼ ਦੌਰਾਨ ਹੋਈ ਸੀ।ਪੁਲਿਸ ਨੇ ਕੈਮਰਿਆਂ ਦੀ ਫੁਟੇਜ ਤੋ ਸ਼ੱਕੀ ਵਿਅਕਤੀਆਂ ਨੂੰ ਗੂੜ੍ਹੇ ਰੰਗ ਦੇ ਦੋ ਵਿਅਕਤੀਆਂ ਵਜੋਂ ਦਰਸਾਇਆ, ਅਤੇ ਦੋਵਾਂ ਦੀ ਉਮਰ 18 ਤੋਂ 25 ਸਾਲ ਦੇ ਵਿਚਕਾਰ ਸੀ।ਪੁਲਿਸ ਨੇ ਦੱਸਿਆ ਕਿ ਇੱਕ ਵਿਅਕਤੀ ਨੇ ਕਾਲੇ ਰੰਗ ਦੀ ਹੂਡੀ, ਕਾਲੀ ਪੈਂਟ ਅਤੇ ਕਾਲੇ ਸਨੀਕਰ ਪਾਏ ਹੋਏ ਸਨ। ਦੂਜੇ ਨੇ ਨੀਲੇ ਰੰਗ ਦੀ ਹੂਡੀ, ਸਲੇਟੀ ਪੈਂਟ ਅਤੇ ਕਾਲੇ ਸਨੀਕਰ ਪਹਿਨੇ ਹੋਏ ਸਨ। ਸੱਕੀ ਅਜੇ ਤੱਕ ਪੁਲਿਸ ਦੀ ਗ੍ਰਿਫ਼ਤ ਤੋ ਬਾਹਰ ਹਨ।