ਅਮਰੀਕਾ ‘ਚ ਰਾਸ਼ਟਰਪਤੀ ਦੀ ਚੋਣ ਨਵੰਬਰ ‘ਚ ਹੋਣ ਜਾ ਰਹੀ ਹੈ।
ਵਾਸ਼ਿੰਗਟਨ, 19 ਮਾਰਚ (ਰਾਜ ਗੋਗਨਾ)-ਅਮਰੀਕੀ ਰਾਸ਼ਟਰਪਤੀ ਚੋਣਾਂ ਨੂੰ ਲੈ ਕੇ ਇਕ ਵਾਰ ਫਿਰ ਸਿਆਸਤ ਗਰਮਾ ਗਈ ਹੈ। ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਜਿਹੀ ਧਮਕੀ ਦਿੱਤੀ ਕਿ ਇਸ ਬਾਰੇ ਜਾਣ ਕੇ ਸਾਰਿਆਂ ਦੇ ਹੋਸ਼ ਹੀ ਉੱਡ ਗਏ।ੳਹਾਇੳ ‘ਚ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਡੋਨਾਲਡ ਟਰੰਪ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਚੋਣਾਂ ਦੀ ਸਭ ਤੋਂ ਅਹਿਮ ਤਰੀਕ ਨਵੰਬਰ ‘ਚ ਆ ਰਹੀ ਹੈ। ਜੇਕਰ ਮੈਂ ਚੋਣ ਨਾ ਜਿੱਤਿਆ ਤਾਂ ਦੇਸ਼ ‘ਚ ਖੂਨ ਦੀਆਂ ਨਦੀਆਂ ਵਗਣਗੀਆਂ।
ਉਨ੍ਹਾਂ ਕਿਹਾ ਕਿ ਸਥਿਤੀ ਹੋਰ ਵੀ ਗੰਭੀਰ ਹੋ ਸਕਦੀ ਹੈ।ਅਜੇ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਸਾਬਕਾ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਇਹ ਕਹਿ ਕੇ ਧਮਕੀ ਦਿੱਤੀ ਹੈ ਜਾਂ ਉਨ੍ਹਾਂ ਦਾ ਇਸ਼ਾਰਾ ਕਿਤੇ ਹੋਰ ਸੀ। ਉਹ ਖਾਸ ਤੌਰ ‘ਤੇ ਅਮਰੀਕਾ ਦੇ ਆਟੋਮੋਬਾਈਲ ਸੈਕਟਰ ਬਾਰੇ ਗੱਲ ਕਰਦਾ ਨਜ਼ਰ ਆ ਰਿਹਾ ਹੈ। ਹਾਲਾਂਕਿ ਇਸ ਮਾਮਲੇ ‘ਚ ਬਿਡੇਨ ਸਰਕਾਰ ਦਾ ਬਿਆਨ ਆਇਆ ਹੈ। ਉਹਨਾਂ ਦਾ ਕਹਿਣਾ ਹੈ ਕਿ ਡੋਨਾਲਡ ਟਰੰਪ ਅਮਰੀਕੀ ਲੋਕਾਂ ਨੂੰ ਇਕ ਵਾਰ ਫਿਰ 6 ਜਨਵਰੀ ਵਰਗੀ ਸਥਿਤੀ ਦਿਖਾਉਣਾ ਚਾਹੁੰਦੇ ਹਨ।