ਸ਼ਹੀਦ ਭਾਈ ਨਿੱਝਰ ਅਤੇ ਭਾਈ ਖੰਡਾ ਦੀਆਂ ਤਸਵੀਰਾਂ ਬੈਲਜ਼ੀਅਮ ਦੇ ਗੁਰੂਘਰ ਵਿੱਚ ਸੁਸ਼ੋਭਤ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਬੈਲਜ਼ੀਅਮ ਦੇ ਸ਼ਹਿਰ ਗੈਂਟ ਦੇ ਗੁਰਦਵਾਰਾ ਮਾਤਾ ਸਾਹਿਬ ਕੌਰ ਜੀ ਵਿਖੇ ਪਿਛਲੇ ਦਿਨੀ ਘੱਲੂਘਾਰਾ ਜੂਨ 1984 ਦੀ 40ਵੀਂ ਵਰੇਗੰਢ ਸਿੱਖ ਜਥੇਬੰਦੀਆਂ ਅਤੇ ਸੰਗਤ ਵੱਲੋਂ ਮਨਾਈ ਗਈ। ਭੋਗ ਉਪਰੰਤ ਭਾਈ ਬਲਵਿੰਦਰ ਸਿੰਘ ਦੇ ਰਾਗੀ ਜਥੇ ਵੱਲੋਂ ਕੀਰਤਨ ਅਤੇ ਭਾਈ ਤਰਸੇਮ ਸਿੰਘ ਜੋਸ਼ ਦੇ ਕਵੀਸ਼ਰੀ ਜਥੇ ਵੱਲੋ ਸਿੱਖ ਇਤਿਹਾਸ ਗਾਇਣ ਕੀਤਾ ਗਿਆ।

ਦੇਸ ਵਿਦੇਸ਼ ‘ਤੋਂ ਆਏ ਬੁਲਾਰਿਆਂ ਨੇ ਦਰਬਾਰ ਸਾਹਿਬ ਤੇ ਹੋਏ ਹਮਲੇ ਵਿੱਚ ਦੁਸਮਣ ਦਾ ਟਾਕਰਾ ਕਰਦਿਆਂ ਜੂਝ ਕੇ ਸ਼ਹੀਦੀਆਂ ਪਾ ਗਏ ਸੂਰਮਿਆਂ ਅਤੇ ਭਾਰਤੀ ਫੌਜ ਵੱਲੋਂ ਮਾਰੇ ਗਏ ਹਜਾਰਾਂ ਬੇਕਸੂਰ ਸ਼ਰਧਾਲੂਆਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਭਾਈ ਗੁਰਦਿਆਲ ਸਿੰਘ ਢਕਾਣਸੂ, ਭਾਈ ਮਨਜੋਤ ਸਿੰਘ, ਭਾਈ ਜੀਤਾ ਸਿੰਘ, ਭਾਈ ਦੀਪਇੰਦਰ ਸਿੰਘ ਇੰਗਲੈਂਡ, ਭਾਈ ਸਤਨਾਮ ਸਿੰਘ ਫਰਾਂਸ, ਸਥਾਨਕ ਪ੍ਰਬੰਧਕ ਕਮੇਟੀ ਅਤੇ ਸਮੂਹ ਸੰਗਤ ਵੱਲੋਂ ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਕਨੇਡਾ ਅਤੇ ਸ਼ਹੀਦ ਭਾਈ ਅਵਤਾਰ ਸਿੰਘ ਖੰਡਾ ਅਜ਼ਾਦ ਦੀਆਂ ਤਸਵੀਰਾਂ ਖਾਲਿਸਤਾਨ ਜਿੰਦਾਬਾਦ ਦੇ ਨਾਹਰਿਆਂ ਨਾਲ ਸ਼ਹੀਦ ਗੈਲਰੀ ਵਿੱਚ ਸੁਸ਼ੋਭਤ ਕੀਤੀਆਂ ਗਈਆਂ।

ਜਿਕਰਯੋਗ ਹੈ ਕਿ ਉਪਰੋਕਤ ਦੋਨੋ ਸਿੱਖ ਆਗੂਆਂ ਨੂੰ ਭਾਰਤੀ ਹਕੂਮਤ ਨੇ ਵਿਦੇਸ ਦੀ ਧਰਤੀ ‘ਤੇ ਅਪਣੇ ਭਾੜੇ ਦੇ ਟੱਟੂਆਂ ਰਾਂਹੀ ਕਤਲ ਕਰਵਾ ਦਿੱਤਾ ਸੀ।