ਯੂ.ਕੇ. ਪੁਲਿਸ ਵਿਚ ਸਿਵਲ ਅਫ਼ਸਰ ਬਣਿਆ ਲੁਧਿਆਣਾ ਦਾ ਨੌਜਵਾਨ

ਜ਼ਿੰਦਗੀ ਵਿਚ ਸਫ਼ਲ ਹੋਣ ਲਈ ਜਦੋਂ ਮਜ਼ਬੂਤ ਇਰਾਦੇ ਹੋਣ ਤਾਂ ਉਨ੍ਹਾਂ ਦੇ ਅੰਦਰਲਾ ਜਨੂੰਨ ਉਸ ਨੂੰ ਟਿਕਣ ਨਹੀਂ ਦਿੰਦਾ। ਜਿਸ ਦੀ ਬਦੌਲਤ ਇਕ ਦਿਨ ਮੰਜ਼ਲ ਆਪ ਮੁਹਾਰੇ ਉਨ੍ਹਾਂ ਦੇ ਕਦਮ ਚੁੰਮਦੀ ਹੈ। ਅਜਿਹੇ ਨੌਜਵਾਨ ਸਮੁੱਚੇ ਸਮਾਜ ਲਈ ਪ੍ਰੇਰਨਾਸ੍ਰੋਤ ਬਣ ਜਾਂਦੇ ਹਨ ਜੋ ਸੱਤ ਸਮੁੰਦਰ ਪਾਰ ਜਾ ਕੇ ਵੀ ਆਪਣੀ ਕਾਮਯਾਬੀ ਦਾ ਝੰਡਾ ਲਹਿਰਾ ਹੀ ਦਿੰਦੇ ਹਨ।

ਅਜਿਹੀ ਹੀ ਮਿਸਾਲ ਨੌਜਵਾਨ ਦੁਪੇਸ਼ ਪੁੱਤਰ ਵਿਨੈ ਕੁਮਾਰ ਉਰਫ ਹੈਪੀ ਵਾਸੀ ਰੌਣੀ, ਤਹਿਸੀਲ ਪਾਇਲ, ਜਿਲ੍ਹਾ ਲੁਧਿਆਣਾ ਨੇ ਕਾਇਮ ਕੀਤੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਿਤਾ ਹੈਪੀ ਰੌਣੀ ਨੇ ਕਿਹਾ ਕਿ ਉਸਦਾ ਬੇਟਾ ਦੁਪੇਸ਼ ਸੰਨ 2017 ਵਿਚ ਯੂ. ਕੇ. ਉਚੇਰੀ ਵਿੱਦਿਆ ਹਾਸਲ ਕਰਨ ਲਈ ਗਿਆ ਸੀ ਜਿੱਥੇ ਉਸ ਵੱਲੋਂ ਕੀਤੀ ਗਈ ਸਖ਼ਤ ਮਿਹਨਤ ਰੰਗ ਲਿਆਈ ਜਦੋਂ ਉਸ ਨੂੰ ਉਚ ਸਿੱਖਿਆ ਪ੍ਰਾਪਤ ਕਰਨ ਉਪਰੰਤ ਯੂ.ਕੇ. ਪੁਲਿਸ ਵਿਚ ਬਤੌਰ ਸਿਵਲ ਅਫ਼ਸਰ ਨਿਯੁਕਤ ਕੀਤਾ ਗਿਆ