ਪਰਾਗ ਵਿੱਚ ਕਿਸਾਨਾਂ ਨੇ ਕੀਤਾ ਟਰੈਕਟਰ ਮਾਰਚ

ਸੈਂਕੜੇ ਕਿਸਾਨਾਂ ਨੇ ਪਰਾਗ ’ਚ ਟਰੈਕਟਰ ਮਾਰਚ ਕੱਢਿਆ। ਕਿਸਾਨਾਂ ਨੇ ਖੇਤੀਬਾੜੀ ਮੰਤਰਾਲੇ ਦੇ ਬਾਹਰ ਚੱਕਾ ਜਾਮ ਕਰਕੇ ਉੱਚ ਊਰਜਾ ਲਾਗਤਾਂ, ਅਫ਼ਸਰਸ਼ਾਹੀ ਨੂੰ ਦਬਾਉਣ, ਯੂਰਪੀ ਯੂਨੀਅਨ ਦੇ ਹਰੀ ਕ੍ਰਾਂਤੀ ਸਮਝੌਤੇ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਘੱਟ ਕੀਮਤਾਂ ਅਤੇ ਉੱਚ ਲਾਗਤਾਂ, ਸਸਤੀ ਦਰਾਮਦ ਅਤੇ ਈਯੂ ਜਲਵਾਯੂ ਤਬਦੀਲੀ ਸਬੰਧੀ ਪਾਬੰਦੀਆਂ ਖ਼ਿਲਾਫ਼ ਪੋਲੈਂਡ, ਫਰਾਂਸ, ਜਰਮਨੀ, ਸਪੇਨ ਅਤੇ ਇਟਲੀ ਸਣੇ ਪੂਰੇ ਯੂਰਪ ਤੋਂ ਕਿਸਾਨ ਇਸ ਸਾਲ ਸੜਕਾਂ ’ਤੇ ਉਤਰ ਆਏ ਹਨ।

ਕਿਸਾਨ ਇਸ ਹਫ਼ਤੇ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਦੀ ਯੋਜਨਾ ਬਣਾ ਰਹੇ ਹਨ ਹਾਲਾਂਕਿ ਕੁੱਝ ਕਿਸਾਨ ਜਥੇਬੰਦੀਆਂ ਨੇ ਸੋਮਵਾਰ ਦੇ ਪ੍ਰਦਰਸ਼ਨ ਤੋਂ ਦੂਰੀ ਬਣਾ ਲਈ ਹੈ ਜਿਸ ਵਿੱਚ ਕਿਸਾਨਾਂ ਨੇ ਟਰੈਕਟਰ ਖੜ੍ਹੇ ਕਰਕੇ ਪ੍ਰਾਗ ਦੀ ਇੱਕ ਪ੍ਰਮੁੱਖ ਸੜਕ ਦੀ ਇੱਕ ਲੇਨ ਨੂੰ ਰੋਕ ਦਿੱਤਾ। ਪ੍ਰਧਾਨ ਮੰਤਰੀ ਪੇਟਰ ਫਿਆਲਾ ਨੇ ਪ੍ਰਦਰਸ਼ਨਕਾਰੀ ਪ੍ਰਬੰਧਕਾਂ ’ਤੇ ਰੂਸ ਪੱਖੀ ਹੋਣ ਅਤੇ ਸਿਆਸੀ ਲਾਹਾ ਲੈਣ ਦਾ ਦੋਸ਼ ਲਾਇਆ।