ਵਾਸ਼ਿੰਗਟਨ, 20 ਜੂਨ (ਰਾਜ ਗੋਗਨਾ)- ਬੀਤੇਂ ਦਿਨ ਵਰਜੀਨੀਆ ਰਾਜ ਦੇ 10ਵੇਂ ਕਾਂਗਰੇਸ਼ਨਲ ਡਿਸਟ੍ਰਿਕਟ ਤੋਂ ਅਮਰੀਕੀ ਪ੍ਰਤੀਨਿਧੀ ਸਭਾ ਲਈ ਚੋਣ ਲੜ ਰਹੇ, ਭਾਰਤੀ-ਅਮਰੀਕੀ ਸੁਹਾਸ ਸੁਬਰਾਮਨੀਅਮ ਵੱਲੋ ਕਾਂਗਰਸ ਦੀ ਸੀਟ ਲਈ ਡੈਮੋਕ੍ਰੇਟਿਕ ਪ੍ਰਾਇਮਰੀ ਚੋਣ ਜਿੱਤ ਗਏ ਹਨ।ਵਰਜੀਨੀਆ ਵਿੱਚ ਵੱਡੀ ਗਿਣਤੀ ਵਿੱਚ ਭਾਰਤੀ-ਅਮਰੀਕੀਆ ਦੀ ਆਬਾਦੀ ਹੈ।
ਸੁਹਾਸ ਸੁਬਰਾਮਨੀਅਮ ਨੇ 11 ਉਮੀਦਵਾਰਾਂ ਨੂੰ ਹਰਾ ਕੇ ਜਿੱਤ ਹਾਸਲ ਕੀਤੀ ਹੈ। ਦੱਸਣਯੋਗ ਹੈ ਕਿ ਸੰਨ 2015 ਵਿੱਚ ਉਸ ਨੂੰ ਬਰਾਕ ੳਬਾਮਾ ਦੁਆਰਾ ਵ੍ਹਾਈਟ ਹਾਊਸ ਵਿੱਚ ਤਕਨੀਕੀ ਨੀਤੀ ਸਲਾਹਕਾਰ ਨਿਯੁਕਤ ਕੀਤਾ ਗਿਆ ਸੀ।ਉਸ ਨੇ ਪਹਿਲਾਂ ਹੀ ਕਿਹਾ ਸੀ ਕਿ ਉਹ ਅਮਰੀਕਾ ਦੇ ਬਿਹਤਰ ਭਵਿੱਖ ਨੂੰ ਯਕੀਨੀ ਬਣਾਉਣ ਲਈ ਕਾਂਗਰਸ ਲਈ ਚੋਣ ਮੈਦਾਨ ਵਿੱਚ ਨਿੱਤਰਣਗੇ।ਭਾਰਤੀ-ਅਮਰੀਕੀ ਸੁਹਾਸ ਸੁਬਰਾਮਨੀਅਮ ਨੇ ਵਰਜੀਨੀਆ ਵਿੱਚ ਕਾਂਗਰਸ ਦੀ ਸੀਟ ਲਈ ਡੈਮੋਕਰੇਟਿਕ ਪ੍ਰਾਇਮਰੀ ਜਿੱਤੀ ਹੈ, ਉਹਨਾਂ ਨੇ ਸਾਥੀ ਭਾਰਤੀ-ਅਮਰੀਕੀ ਕ੍ਰਿਸਟਲ ਕੌਲ ਸਮੇਤ 11 ਹੋਰ ਉਮੀਦਵਾਰਾਂ ਨੂੰ ਵੀ ਹਰਾਇਆ ਹੈ।37 ਸਾਲਾ ਸੁਬਰਾਮਨੀਅਮ, ਦਾ ਜਨਮ ਹਿਊਸਟਨ ਟੈਕਸਾਸ ਵਿੱਚ ਭਾਰਤੀ-ਅਮਰੀਕੀ ਮਾਪਿਆਂ ਦੇ ਘਰ ਹੋਇਆ ਸੀ ਜੋ ਭਾਰਤ ਦੇ ਬੇਂਗਲੁਰੂ ਰਾਜ ਤੋਂ ਅਮਰੀਕਾ ਪਰਵਾਸ ਕਰ ਗਏ ਸਨ।
2015 ਵਿੱਚ, ਉਸ ਨੂੰ ਉਸ ਸਮੇਂ ਦੇ ਰਾਸ਼ਟਰਪਤੀ ਬਰਾਕ ਓਬਾਮਾ ਦੁਆਰਾ ਵ੍ਹਾਈਟ ਹਾਊਸ ਤਕਨਾਲੋਜੀ ਨੀਤੀ ਸਲਾਹਕਾਰ ਵਜੋਂ ਸੇਵਾ ਕਰਨ ਲਈ ਨਿਯੁਕਤ ਕੀਤਾ ਗਿਆ ਸੀ।