ਈਪਰ, ਬੈਲਜ਼ੀਅਮ ਵਿਖੇ ਖਾਲਸਾ ਸਾਜਨਾਂ ਦਿਵਸ ਦੀ 325ਵੀਂ ਵਰੇਗੰਢ ਮੌਕੇ ਵਿਸ਼ਵ ਯੁੱਧ ਵਿੱਚ ਸ਼ਹੀਦ ਸਿੱਖ ਫੌਜ਼ੀਆਂ ਨੂੰ ਦਿੱਤੀ ਜਾਵੇਗੀ ਸ਼ਰਧਾਜਲੀ

ਈਪਰ, ਬੈਲਜ਼ੀਅਮ 21/04/2024 ( ਪ੍ਰਗਟ ਸਿੰਘ ਜੋਧਪੁਰੀ ) ਖਾਲਸਾ ਸਾਜਨਾਂ ਦਿਵਸ ਦੀ 325ਵੀਂ ਵਰੇਗੰਢ ਮੌਕੇ ਦੋਨਾਂ ਵਿਸ਼ਵ ਯੁੱਧਾਂ ਵਿੱਚ ਸ਼ਹੀਦ ਸਿੱਖ ਫੌਜੀਆਂ ਦੀ ਯਾਦ ਨੂੰ ਸਮਰਪਤਿ ਇੱਕ ਵਿਸਾਲ ਧਾਰਮਿਕ ਸਮਾਗਮ ਬੈਲਜ਼ੀਅਮ ਦੇ ਇਤਿਹਾਸਿਕ ਸ਼ਹਿਰ ਈਪਰ ਵਿਖੇ ਕਰਵਾਇਆ ਜਾ ਰਿਹਾ ਹੈ। ਇਹ ਸਮਾਗਮ ਈਪਰ ਦੇ ਪ੍ਰਸਾਸ਼ਨ, ਫਲਾਂਨਦਰਨ ਫੀਲਡ ਮਿਊਜੀਅਮ ਅਤੇ ਸਿੱਖਜ਼ ਔਨ ਦ ਵੈਸਟਰਨ ਫਰੰਟ ਵੱਲੋਂ ਸਿੱਖ ਸੰਗਤ ਦੇ ਸਹਿਯੋਗ ਅਤੇ ਦਸਵੰਧ ਨਾਲ ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ ਵਿੱਚ ਸਿੱਖ ਕੌਂਮ ਦੀਆਂ ਮਹਾਨ ਸਖ਼ਸੀਅਤਾਂ ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ, ਭਾਈ ਰਵੀ ਸਿੰਘ ਖਾਲਸਾ ਮੁੱਖ ਸੇਵਾਦਾਰ ਖਾਲਸਾ ਏਡ, ਡਾਕਟਰ ਸੁਖਪ੍ਰੀਤ ਸਿੰਘ ਉਦੋਕੇ, ਭਾਈ ਮਨਧੀਰ ਸਿੰਘ, ਵਿਸ਼ਵ ਯੁੱਧਾਂ ‘ਤੇ ਖੋਜ ਭਰਪੂਰ ਕਿਤਾਬਾਂ ਦੇ ਲੇਖਕ ਸਰਦਾਰ ਭੁਪਿੰਦਰ ਸਿੰਘ ਹੌਲੈਂਡ, ਲੇਖਕ ਬਲਵਿੰਦਰ ਸਿੰਘ ਚਾਹਲ ਇੰਗਲੈਂਡ, ਦਲ ਸਿੰਘ ਢੇਸੀ ਇੰਗਲੈਂਡ, ਡਾ ਸੁਰਜੀਤ ਸਿੰਘ ਜਰਮਨੀ ਸਮੇਤ ਯੂਰਪ ਭਰ ਦੇ ਪੰਥਕ ਆਗੂ ਇਸ ਸਮਾਗਮ ਵਿੱਚ ਸ਼ਿਰਕਤ ਕਰਨਗੇ। ਈਪਰ ਦੀ ਮੇਅਰ ਅਤੇ ਮੈਂਬਰ ਪਾਰਲੀਮੈਂਟ ਇਮਲੀ ਟਾਲਪੇ ਸਮੇਤ ਕਈ ਸ਼ਹਿਰਾਂ ਦੇ ਮੇਅਰ ਅਤੇ ਕਥਾਵਾਚਕ ਭਾਈ ਹਰਪਾਲ ਸਿੰਘ ਫਤਿਹਗੜ੍ਹ ਸਾਹਿਬ ‘ਤੋਂ ਇਲਾਵਾ ਸਿੱਖ ਧਰਮ ਦੀਆਂ ਹੋਰ ਵੀ ਮਹਾਨ ਸਖ਼ਸੀਅਤਾਂ ਪਹੁੰਚ ਰਹੀਆਂ ਹਨ। 26 ਅਪ੍ਰੈਲ ਸ੍ਰੀ ਅਖੰਡ ਪਾਠ ਸਾਹਿਰ ਆਰੰਭ ਹੋਣਗੇ ਅਤੇ 28 ਅਪ੍ਰੈਲ ਨੂੰ ਭੋਗ ਪਾਏ ਜਾਣਗੇ। ਉਪਰੰਤ ਕਥਾ-ਕੀਰਤਨ ਦਰਬਾਰ, ਪੰਜਾਬ ਸਮੇਤ ਦੁਨੀਆਂ ਭਰ ਵਿੱਚੋਂ ਪਹੁੰਚੀਆਂ ਸ਼ਖਸੀਅਤਾਂ ਸੰਗਤਾਂ ਦੇ ਰੂਬਰੂ ਹੋਣਗੀਆਂ।

ਦੁਪਿਹਰੇ 2 ‘ਤੋਂ ਤਿੰਨ ਵਜੇ ਤੱਕ ”ਦੇਹ ਸਿਵਾ ਵਰ ਮੋਹਿ ਇਹੇ” ਸਬਦ ਦੀ ਧੁਨ ਇਤਿਹਾਸਿਕ ਚਰਚ ਵਿੱਚੋਂ ਵਿਸੇਸ਼ ਤੌਰ ਤੇ ਵਜਾਈ ਜਾਵੇਗੀ।
ਦੁਪਿਹਰ ਬਾਅਦ 5 ਵਜੇ ਹੋਲੇਬੇਕੇ ਸਮਾਰਕ ( Eekhofstraat, 8902 Holebeke ) ਦੀ ਸਥਾਪਤੀ ਦੇ 25 ਸਾਲ ਪੂਰੇ ਹੋਣ ਤੇ 25ਵੀਂ ਵਰੇਗੰਢ ਮੌਕੇ ਅੱਧੇ ਕੁ ਘੰਟੇ ਦਾ ਸਮਾਗਮ ਸ਼ਹਿਰ ਦੇ ਪ੍ਰਸਾਸ਼ਨ ਅਤੇ ਫਲਾਨਦਰਨ ਫੀਲਡ ਮਿਊਜੀਅਮ ਵੱਲੋਂ ਹੋਵੇਗਾ।


ਇਹਨਾਂ ਪ੍ਰਬੰਧਾਂ ਲਈ ਯੂਰਪ ਭਰ ਦੇ ਸਿੱਖ ਆਗੂਆਂ, ਬੈਲਜ਼ੀਅਮ ਦੇ ਸਾਰੇ ਗੁਰਦਵਾਰਾ ਸਾਹਿਬਾਨਾਂ ਅਤੇ ਖੇਡ ਕਲੱਬਾਂ ਦਾ ਪੂਰਨ ਸਹਿਯੋਗ ਹੈ ਅਤੇ ਤਿੰਨੇ ਦਿਨ ਗੁਰੂ ਕਾ ਅਤੁੱਟ ਲੰਗਰ ਵਰਤੇਗਾ। ਸਿੱਖਜ਼ ਔਨ ਦ ਵੈਸਟਰਨ ਫਰੰਟ ਦੇ ਆਗੂ ਭਾਈ ਗੁਰਦੇਵ ਸਿੰਘ ਢਿੱਲ੍ਹੋਂ ਨੇ ਵਧੇਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸ੍ਰੀ ਅਖੰਡ ਪਾਠ ਸਾਹਿਬ ਦੀ ਸਮਾਪਤੀ ਉਪਰੰਤ ਦੁਪਹਿਰ ਬਾਅਦ 5 ਵਜੇ ਹੋਲੇਬੇਕੇ ਸਮਾਰਕ ਦੀ 25ਵੀਂ ਵਰੇਗੰਢ ਫਲਾਨਦਰਨ ਫੀਲਡ ਮਿਊਜੀਅਮ ਅਤੇ ਈਪਰ ਪ੍ਰਸਾਸ਼ਨ ਵੱਲੋਂ ਹੋਲੇਬੇਕੇ ਵਿਖੇ ਮਨਾਈ ਜਾਵੇਗੀ।

ਕੀ ਹੈ ਹੋਲੇਬੇਕੇ ਸਮਾਰਕ:

ਖਾਲਸਾ ਸਾਜਨਾਂ ਦੇ 300ਵਾਂ ਦਿਵਸ ਵੀ ਯੂਰਪ ਭਰ ਦੀਆਂ ਸਿੱਖ ਸੰਗਤਾਂ ਨੇ ਈਪਰ ਸ਼ਹਿਰ ਵਿਖੇ ਅਪ੍ਰੈਲ 1999 ਵਿੱਚ ਵੱਡੇ ਪੱਧਰ ਤੇ ਮਨਾਇਆ ਸੀ। ਇਸੇ ਸਮੇਂ ਹੀ ਪੰਜ ਪਿਆਰਿਆਂ ਦੀ ਅਗਵਾਹੀ ਹੇਠ ਹੋਲੇਬੇਕੇ ਸਮਾਰਕ ਦਾ ਉਦਘਾਟਨ ਕੀਤਾ ਗਿਆ ਸੀ ਜਿਥੇ ਹਰ ਸਾਲ 11 ਨਵੰਬਰ ਨੂੰ ਸਿੱਖ ਸੰਗਤ ਸ਼ਹੀਦ ਫੌਜੀਆਂ ਦੀ ਯਾਦ ਵਿੱਚ ਅਰਦਾਸ ਕਰਨ ਉਪਰੰਤ ਲੰਗਰ ਛਕਦੀ ਹੈ। 26 ਅਕਤੂਬਰ 1914 ਨੂੰ ਪਹਿਲੀ ਵਾਰ ਇਸ ਜਗ੍ਹਾ ‘ਤੋਂ ਹੀ ਅੰਗਰੇਜ ਹਕੂਮਤ ਅਧੀਨ ਭਾਰਤੀ ਫੌਜਾਂ ਨੇ ਜੰਗ ਵਿੱਚ ਹਿੱਸਾ ਲਿਆ ਸੀ।

ਮੀਨਨ ਗੇਟ ਸਮਾਰਕ ‘ਤੇ ਸਾਂਮ 8 ਵਜੇ ਰੋਜਾਨਾਂ ਹੁੰਦੀ ਪਰੇਡ ਵੀ ਇਸ ਦਿਨ ਸ਼ਹੀਦ ਸਿੱਖ ਫੌਜ਼ੀਆਂ ਨੂੰ ਸਮਰਪਤਿ ਹੋਵੇਗੀ। ਮੀਨਨ ਗੇਟ ਉਹ ਸਮਾਰਕ ਹੈ ਜਿਸ ਉੱਪਰ 54896 ਉਹਨਾਂ ਸ਼ਹੀਦਾਂ ਦੇ ਨਾਂਮ ਹਨ ਜਿੰਨ੍ਹਾਂ ਦੇ ਦਫਨਾਉਣ ਦੀ ਜਗ੍ਹਾ ਦੀ ਕੋਈ ਪੁੱਖਤਾ ਜਾਣਕਾਰੀ ਮੌਜੂਦ ਨਹੀ ਹੈ। 14 ਜੁਲਾਈ 1927 ਨੂੰ ਹੋਏ ਉਦਘਾਟਨ ‘ਤੋਂ ਹੁਣ ਤੱਕ ਇਸ ਗੇਟ ‘ਤੇ ਰੋਜਾਨਾਂ ਪਰੇਡ ਹੁੰਦੀ ਜੋ ਸਿਰਫ ਦੂਜੇ ਵਿਸ਼ਵ ਯੁੱਧ ਸਮੇਂ ਕੁੱਝ ਦਿਨਾਂ ਲਈ ਹੀ ਰੋਕੀ ਗਈ ਸੀ। ਇਹ ਪਰੇਡ ਲਾਸਟ ਪੋਸਟ ਐਸੋਸੀਏਸ਼ਨ ਦਾ ਤਿੰਨ ‘ਤੋਂ ਪੰਜ ਜਣਿਆਂ ਦਾ ਇੱਕ ਗਰੁੱਪ ਬੁਗਲ ਵਜਾ ਕੇ ਕਰਦਾ ਹੈ।

ਪ੍ਰਗਟ ਸਿੰਘ