200ਵੀਂ ਚਿੱਠੀ ਦੀ ਸਭ ਨੂੰ ਵਧਾਈ ਹੋਵੇ।
ਹਾਂ ਬਈ ਮੇਰੇ ਪੰਜਾਬੀਓ, ਸਤ ਸ਼੍ਰੀ ਅਕਾਲ। ਅਸੀਂ ਵੋਟਾਂ ਮਗਰੋਂ ਵੀ ਰਾਜੀ ਹਾਂ। ਰੱਬ ਤੁਹਾਨੂੰ ਵੀ ਰਾਜੀ ਰੱਖੇ। ਅੱਗੇ ਸਮਾਚਾਰ ਇਹ ਹੈ ਬੇਟੇ ਨੇ ਲਿਖਿਆ ‘ਅੱਗੇ 200 ਚਿੱਠੀ ਨੰਬਰ, ਗਰੇਟ। ਅਜੇ ਵਾਹਿਗੁਰੂ ਜੀ ਦਾ ਸ਼ੁਕਰ ਕਰ ਹੀ ਰਿਹਾ ਸਾਂ ਕਿ ਭਾਈ ਹੁਰੀਂ ਆ ਗਏ। ਚਿੱਠੀ ਦੀ ਗੱਲ ਆਈ ਤਾਂ ਪਰਮ ਕਹਿੰਦਾ, “ਕਿਵੇਂ ਜੇ ਲੱਗਦੈ ਬਾਈ?" “ਅਜੀਬ ਜਿਹੀ ਖੁਸ਼ੀ ਹੈ, ਚਾਰ ਸਾਲਾਂ ਦੇ ਸਫ਼ਰ ਦੀ ਪ੍ਰਾਪਤੀ ਦੀ", ਮੈਂ ਬਣਦਾ-ਸਰਦਾ ਉੱਤਰ ਦਿੱਤਾ। “ਐਨੇ ਵਿਸ਼ੇ ਕਿਵੇਂ ਲੱਭ ਲੈਂਨੈਂ?" ਸ਼ਰਨਜੀਤ ਸਿੰਘ ਮਾਸ਼ਟਰ ਦੀ ਪੁੱਛ ਆਈ। “ਸ਼ੁਰੂ
ਚ ਤਾਂ ਮੁਸ਼ਕਲ ਸੀ, ਫੇਰ ਵੇਖਿਆ ਪਿੰਡ ਤਾਂ ਸਮੁੰਦਰ ਐ, ਰੋਜ਼ ਈ ਕਹਾਣੀਆਂ ਬਣਦੀਐਂ, ਪੰਜਾਬ ਦੇ 12000 ਤੋਂ ਵੱਧ ਪਿੰਡ ਤੇ ਢਾਣੀਐਂ, ਘਟਨਾਂਵਾਂ ਤਾਂ ਲਿਖੀਆਂ ਹੀ ਨਹੀਂ ਜਾਂਦੀਆਂ ਸਾਰੀਆਂ।” ਜਵਾਬ ਦਿੱਤਾ। “ਤੇਰੀਆਂ ਚਿੱਠੀਆਂ ਚ ਪੰਜਾਬੀ ਬੋਲੀ ਦੇ ਆਂਚਲਿਕ ਸ਼ਬਦ ਬਹੁਤ ਹੁੰਦੇ ਐ, ਪੇਂਡੂ ਸਭਿਆਚਾਰ ਦੀ ਤਸਵੀਰ ਵੀ, ਮੈਂ ਸਕੂਲ
ਚ ਬੱਚਿਆਂ ਨੂੰ ਵੀ ਦੱਸਦਾ ਹੁੰਨੈਂ।” ਪੰਜਾਬੀ ਮਾਸ਼ਟਰ ਹਰਪ੍ਰੀਤ ਸਿੰਘ ਸੇਖੋਂ ਨੇ ਸਮੀਖਿਆ ਕੀਤੀ। “ਕਿੰਨਿਆਂ ਕੋਲੇ ਜਾਂਦੀ ਐ ਇਹ ਚਿੱਠੀ, ਊਂ ਤੂੰ ਹੈਂ ਹਿੰਮਤੀ?” ਕਾਂਸ਼ੀ ਰਾਮ ਐਸ.ਡੀ.ਓ. ਨੇ ਦਾਦ ਦਿੱਤੀ। “ਹਰ ਹਫ਼ਤੇ ਫੇਸਬੁੱਕ ਖਾਤਿਆਂ ਤੋਂ ਅੱਗੇ, ਵਟਸਐਪ ਦੇ (ਅਪਨਾ ਵੰਸ਼, ਟੀਚਰਜ਼ ਕਲੱਬ, ਪੈਨਸ਼ਨਰਜ਼ ਗਰੁੱਪ, ਲੋਕ ਸਭਿਆਚਾਰ ਮੰਚ, ਕੁੰਡਲ ਫੈਮਲੀ ‘ਗੁਰੂਜਨਅਤੇ ਹੋਰ ਕੁੱਲ ਵੀਹ ਗਰੁੱਪਾਂ
ਚ ਜਾਂਦੀ ਐ।
ਮੈਡਮ ਪਰਵੀਨ ਜੀ, ਰੰਗ ਐਫ.ਐਮ. ਰੇਡੀਓ, ਮਿੰਟੂ ਬਰਾੜ ਐਡੀਲੇਡ (ਆਸਟ੍ਰੇਲੀਆ), ‘ਪੇਂਡੂ ਆਸਟ੍ਰੇਲੀਆ, ਮੈਮ ਰਸ਼ਪਿੰਦਰ ਕੌਰ ਗਿੱਲ ‘ਪੀਂਘਾਂ ਸੋਚ ਦੀਆਂ
, ‘ਹਮਦਰਦਬਰੈਂਪਟਨ
ਚ ਅਤੇ ‘ਅੰਮ੍ਰਿਤ ਵੇਲਾਚ ਸਚਦੇਵਾ ਜੀ, ਹਰ ਹਫ਼ਤੇ ਛਾਪਦੇ ਹਨ। ‘ਮਾਜ਼ੀ ਸਾਹਿਬ, ਮੇਲਾ
ਚ ਵੀ ਰੰਗ ਲਾ ਦਿੰਦੇ ਹਨ। ਆਂਏਂ ਕਾਫਲਾ ਵੱਧ ਰਿਹੈ। ਬਾਕੀ ਹਿੰਮਤ ਤਾਂ ਰੱਬ ਈ ਦਿੰਦੈ, ਪਿੰਡ ਮੇਰੇ ਅੰਦਰ ਵੱਸਦੈ, ਸੰਜੇ ਮਾਨਵ, ਜਗਮੀਤ ਸਿੰਘ, ਡਾ. ਸਿਮਰਨਜੀਤ ਕੌਰ, ਕੰਵਲਜੀਤ ਸਿੰਘ, ਪਰਮਿੰਦਰ ਸਿੰਘ, ਟਾਈਪ ਕਰਦੇ, ਈ-ਮੇਲਾਂ ਭੇਜਦੇ, ਫ਼ੋਟੋ ਲਾਉਂਦੇ ਅਤੇ ਚੈੱਕ ਕਰਦੇ ਹਨ, ਪੂਰਾ ਟੀਮ ਵਰਕ ਹੈ।” ਵਿਸਥਾਰ ਨਾਲ ਦੱਸਿਆ। “ਕੋਈ ਵਡਿਆਈ ਵੀ ਕਰਦੈ?” ਸਤਪਾਲ ਭਠੇਜਾ ਜੀ ਬੋਲੇ। “ਵਾਧੂ! ਪ੍ਰਸੰਸਾ ਦੇ ਸਿਰ ਤੇ ਈ ਚੱਲਦੈ ਕੰਮ, ਪ੍ਰੋ. ਚੰਦਰ ਜੀ, ਪ੍ਰੋ. ਚਹਿਲ ਸਾਹਿਬ, ਪ੍ਰੋ. ਗੋਦਾਰਾ ਜੀ, ਸੁਰਿੰਦਰ ਕੈਨੇਡਾ, ਹਰਭਜਨ ਸਿੰਘ ਮਾਨਸਾ, ਵੈਜਯੰਤ ਜੁਨੇਜਾ ਅਤੇ ਗੋਗੀ ਮਾਹਣੀਖੇੜਾ ਵਰਗੇ, ਸਹੀ ਰਾਇ ਦਿੰਦੇ ਰਹਿੰਦੇ ਹਨ। ਉਤਰੇਜਾ ਸਾਹਿਬ ਅਤੇ ਲੋਕ ਰੰਗ ਮੰਚ ਨੇ ਸਨਮਾਨਿਆ। ਵੱਡੀ ਗੱਲ ਤਾਂ ਕਈ ਲੇਖਕ ਅਤੇ ਮੇਰੇ ਯੂਨੀਵਰਸਿਟੀ ਦੇ ਗੁਰੂਦੇਵ ਡਾ. ਬਿਕਰਮ ਸਿੰਘ ਘੁੰਮਣ ਅਤੇ ਡਾ. ਧਰਮ ਸਿੰਘ ਜੀ ਹਮੇਸ਼ਾ ਹੌਸਲਾ ਦਿੰਦੇ ਰਹਿੰਦੇ ਹਨ, ਫ਼ੋਨ
ਤੇ। ਹੋਰ ਤੁਹਾਡੇ ਵਰਗੇ ਅਨੇਕਾਂ ਪਾਠਕ ਹਨ ਜੋ ਕਹਿੰਦੇ ਹਨ, ‘ਆ ਬਈ ਪਿੰਡ, ਪੰਜਾਬ ਦੀ ਚਿੱਠੀ ਆਲਿਆ।" ਇੰਨੇ ਨੂੰ ਚਾਹ ਆ ਗਈ। ਚਾਹ ਪੀਂਦਿਆਂ ਕਮਿੱਕਰ ਨੇ ਸਿਫਾਰਸ਼ ਪਾਈ। “ਮੇਰਾ ਤੇ ਪਾਲ ਦਾ ਵੀ ਲਿਖ ਦੀਂ, ਆਸਟ੍ਰੇਲੀਆ ਚੱਲੇ ਆਂ।" “ਪੱਕਾ, ਜ਼ਰੂਰ" ਹੋਈ ਤਾਂ ਉੱਠਦਾ ਸੁਰਜੀਤ ਸਿੰਘ ਪ੍ਰਧਾਨ ਆਂਹਦਾ, “ਕਦੇ ਸਾਡਾ ਵੀ ਨਾਂ ਲਿਖ ਦਿਆ ਕਰ ਤੇਰੇ ਨਾਲ ਰਹਿੰਨੇ ਆਂ।" “ਕਿਉਂ ਨੀਂ ਬਾਈ, ਸਾਰਿਆਂ ਦਾ ਈ ਲਿਖਾਂਗੇ"- ਸ਼ੁਕਰੀਆ ਭਾਈ ਸਾਰਿਆਂ ਨੂੰ, ਖੁਸ਼ ਰਹੋ, ਹੱਸਦੇ-ਵੱਸਦੇ ਰਹੋ, ਇਵੇਂ ਈਂ ਰੌਣਕਾਂ ਲੱਗਦੀਆਂ ਰਹਿਣ। ਚਿੱਠੀਆਂ ਦੀ ਕਿਤਾਬ ਵੀ ਛਪਜੇ। ਕਾਫ਼ਲਾ ਤੁਰਿਆ ਰਹੇ, ਜੱਗ ਜਿਉਂਦਿਆਂ ਦੇ ਮੇਲੇ, ਪਾਲਾ ਫੌਜੀ ਵੀ ਖੇਲੇ।
ਬਾਕੀ ਅਗਲੇ ਐਤਵਾਰ।
ਤੁਹਾਡਾ ਆਪਣਾ, (ਡਾ.) ਸਰਵਜੀਤ ਸਿੰਘ ‘ਕੁੰਡਲ
ਗਲੀ ਨੰ. 07, ਮਾਡਲ ਟਾਊਨ, ਅਬੋਹਰ-152116, ਪੰਜਾਬ (ਭਾਰਤ)
ਮੋਬਾਈਲ ਨੰ. 9464667061