ਅਮਰੀਕੀ ਕੋਸਟ ਗਾਰਡ ਨੇ 526 ਕਰੋੜ ਰੁਪਏ ਦੀ ਵੱਡੀ ਮਾਤਰਾ ਚ’ 2,177 ਕਿੱਲੋਗ੍ਰਾਮ ਕੋਕੀਨ ਜ਼ਬਤ ਕੀਤੀ

ਮਿਆਮੀ, 11 ਜੂਨ (ਰਾਜ ਗੋਗਨਾ)- ਬੀਤੇਂ ਦਿਨ ਯੂ.ਐਸ. ਕੋਸਟ ਗਾਰਡ ਅਤੇ ਰਾਇਲ ਨੀਦਰਲੈਂਡ ਨੇਵੀ ਨੇ ਇਕ ਸਾਂਝੇ ਆਪ੍ਰੇਸ਼ਨ ਦੋਰਾਨ ਅੰਤਰਰਾਸ਼ਟਰੀ ਬਾਜ਼ਾਰ ਵਿੱਚ 6.3 ਮਿਲੀਅਨ ਡਾਲਰ ਅਤੇ ਭਾਰਤੀ ਮੁਦਰਾ ਮੁਤਾਬਿਕ ਬਣਦੀ (526.17 ਕਰੋੜ ਰੁਪਏ) ਦੀ ਕੀਮਤ ਦੀ 2,177 ਕਿਲੋਗ੍ਰਾਮ ਕੋਕੀਨ ਜ਼ਬਤ ਕੀਤੀ ਗਈ ਹੈ। ਪੋਰਟੋ ਕੈਬੇਲੋ, ਵੈਨੇਜ਼ੁਏਲਾ ਤੋਂ 40 ਕਿ.ਮੀ. ਯੂਐਸ ਕੋਸਟ ਗਾਰਡ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਕੋਸਟ ਗਾਰਡ ਅਤੇ ਰਾਇਲ ਨੇਵੀ ਦੋਵਾਂ ਨੇ ਸਾਂਝੇ ਤੋਰ ਤੇ ਉੱਤਰੀ ਕੈਰੇਬੀਅਨ ਸਾਗਰ ਦੇ ਵਿੱਚ ਇੱਕ ਸੰਯੁਕਤ ਅਭਿਆਨ ਚਲਾਇਆ। ਅਤੇ 526.17 ਕਰੋੜ ਰੁਪਏ ਦੀ ਕੋਕੀਨ ਬਰਾਮਦ ਕੀਤੀ।ਇਹ ਇੱਕੋ ਹਫ਼ਤੇ ਵਿੱਚ ਦੂਜੀ ਵਾਰ ਹੈ ਜਦੋਂ ਅਮਰੀਕਾ ਵਿੱਚ ਇੱਕ ਸਾਂਝੇ ਆਪ੍ਰੇਸ਼ਨ ਵਿੱਚ ਕੋਕੀਨ ਲਿਜਾਣ ਦੇ ਸ਼ੱਕੀ ਇਕ ਜਹਾਜ਼ ਨੂੰ ਰੋਕਿਆ ਗਿਆ ਸੀ।

ਕੋਸਟਗਾਰਡ ਦੇ ਬੁਲਾਰੇ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਨੇ ਕੈਰੇਬੀਅਨ ਸਾਗਰ ਵਿੱਚ ਨਸ਼ੀਲੇ ਪਦਾਰਥਾਂ ਦੇ ਤਸਕਰਾਂ ਨੂੰ ਰੋਕਿਆ ਸੀ। ਜਹਾਜ਼ ਨੇ ਰੁਕਣ ਦੇ ਹੁਕਮ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਅਤੇ ਆਪਣੀ ਗਤੀ ਵਧਾ ਦਿੱਤੀ।ਇਸ ਤੋਂ ਬਾਅਦ ਕਿਸ਼ਤੀ ‘ਤੇ ਸਵਾਰ ਡੱਚ ਅਮਲੇ ਦੇ ਲੋਕ ਅਤੇ ਅਮਰੀਕੀ ਕੋਸਟ ਗਾਰਡ ਨੇ ਆਪਣੀ ਸਵੈ-ਰੱਖਿਆ ‘ਚ ਗੋਲੀਬਾਰੀ ਕੀਤੀ। ਨਤੀਜੇ ਵਜੋਂ, ਜਹਾਜ਼ ਨੂੰ ਅੱਗ ਲੱਗ ਗਈ ਅਤੇ ਡੁੱਬ ਗਿਆ। ਅੱਗ ਲੱਗਣ ਸਮੇਂ ਤਿੰਨ ਤਸਕਰ ਕਿਸ਼ਤੀ ‘ਤੇ ਸਵਾਰ ਸਨ। ਯੂ਼ ਐਸ ਕੋਸਟ ਗਾਰਡ ਅਤੇ ਡੱਚ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੇ ਕਿਸ਼ਤੀ ‘ਤੇ ਸਵਾਰ ਤਿੰਨ ਲੋਕਾਂ ਦੀ ਭਾਲ ਲਈ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਉਸ ਦਾ ਸੁਰਾਗ ਅਜੇ ਤੱਕ ਨਹੀਂ ਮਿਲਿਆ। ਇਸ ਆਪ੍ਰੇਸ਼ਨ ਵਿੱਚ ਕੋਸਟ ਗਾਰਡ ਜਾਂ ਹਾਲੈਂਡ ਦੇ ਰਾਇਲ ਨੇਵੀ ਦਾ ਕੋਈ ਵੀ ਜਵਾਨ ਜਖਮੀ ਨਹੀ ਹੋਇਆ।