ਸ਼ਹੀਦ ਭਾਈ ਬੇਅੰਤ ਸਿੰਘ ਦੇ ਸਪੁੱਤਰ ਅਗਲੇ ਹਫਤੇ ਯੂਰਪ ਦੌਰੇ ‘ਤੇ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਸ੍ਰੀ ਦਰਬਾਰ ਸਾਹਿਬ ਉੱਪਰ ਹਮਲਾ ਕਰ ਹਜਾਰਾਂ ਬੇਕਸੂਰ ਬੱਚਿਆਂ ਬਜੁਰਗਾਂ ਨੂੰ ਸ਼ਹੀਦ ਕਰਵਾਉਣ ਦੀ ਦੋਸ਼ੀ ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਬਣਦੀ ਸਜ਼ਾ ਦੇ ਕੇ ਕੌਂਮ ਦੀ ਲੱਥੀ ਪੱਗ ਮੁੜ ਸਜਾਉਣ ਵਾਲੇ ਅਮਰ ਸ਼ਹੀਦ ਭਾਈ ਬੇਅੰਤ ਸਿੰਘ ਦੇ ਛੋਟੇ ਸਪੁੱਤਰ ਭਾਈ ਜਸਵਿੰਦਰ ਸਿੰਘ ਅਗਲੇ ਹਫਤੇ ਕੁੱਝ ਦਿਨਾਂ ਲਈ ਇੰਗਲੈਂਡ ਸਮੇਤ ਯੂਰਪ ਪਹੁੰਚ ਰਹੇ ਹਨ। ਇਹ ਜਾਣਕਾਰੀ ਸਾਂਝੀ ਕਰਦਿਆਂ ਡਾ ਸੁਰਜੀਤ ਸਿੰਘ ਜਰਮਨੀ ਨੇ ਦੱਸਿਆ ਕਿ ਆਸਟਰੇਲੀਆ ਵਾਸੀ ਭਾਈ ਜਸਵਿੰਦਰ ਸਿੰਘ ਇੰਗਲੈਂਡ ‘ਤੋਂ ਬਾਅਦ 17 ਜੂਨ ‘ਤੋਂ 23 ਜੂਨ ਤੱਕ ਯੂਰਪ ਵਿੱਚ ਵਿਚਰਨਗੇ ਤੇ 23 ਜੂਨ ਨੂੰ ਜਰਮਨੀ ਦੇ ਸ਼ਹਿਰ ਸਟਾਲਿਨ ਵਿਖੇ ਗੁਰਦਵਾਰਾ ਸਾਹਿਬ ਵਿਖੇ ਸਾਕਾ ਦਰਬਾਰ ਸਾਹਿਬ ਦੀ 40ਵੀਂ ਯਾਦ ਵਿੱਚ ਕਰਵਾਏ ਜਾ ਰਹੇ ਸ਼ਹੀਦੀ ਸਮਾਗਮ ਵਿੱਚ ਸਿ਼ਰਕਤ ਕਰਨਗੇ।