ਅਮਰੀਕਾ ‘ਚ ਪ੍ਰਦਰਸ਼ਨਾਂ ਵਿੱਚ ਹਿੱਸਾ ਲੈਣਾ ਭਾਰਤੀ ਵਿਦਿਆਰਥਣ ਨੂੰ ਮਹਿੰਗਾ ਪਿਆ, ਕੀਤਾ ਗ੍ਰਿਫਤਾਰ ਅਤੇ ਯੂਨੀਵਰਸਿਟੀ ਤੋ ਕੱਢਿਆ

ਨਿਊਜਰਸੀ , 29 ਅਪ੍ਰੈਲ (ਰਾਜ ਗੋਗਨਾ)-ਅਮਰੀਕਾ ਵਿੱਚ ਪ੍ਰਦਰਸ਼ਨਾਂ ਵਿੱਚ ਹਿੱਸਾ ਲੈਣਾ ਭਾਰਤੀ ਵਿਦਿਆਰਥਣ ਨੂੰ ਮਹਿੰਗਾ ਪਿਆ, ਅਤੇ ਯੂਨੀਵਰਸਿਟੀ ਦੁਆਰਾ ਉਸ ਨੂੰ ਕੱਢ ਦਿੱਤਾ ਗਿਆ ਹੈ।ਇਜ਼ਰਾਈਲ-ਗਾਜ਼ਾ ਯੁੱਧ ਨੇ ਹਜ਼ਾਰਾਂ ਲੋਕਾਂ ਦੀ ਜਾਨ ਲੈ ਲਈ ਹੈ ਅਤੇ ਜੋ ਮਹੀਨਿਆਂ ਤੋਂ ਜਾਰੀ ਹੈ। ਇਸ ਦੌਰਾਨ, ਅਮਰੀਕੀ ਯੂਨੀਵਰਸਿਟੀਆਂ ਦੇ ਵਿਦਿਆਰਥੀ ਯੁੱਧ ਨੂੰ ਖਤਮ ਕਰਨ ਲਈ ਅਮਰੀਕਾ ਵਿੱਚ ਪ੍ਰਦਰਸ਼ਨ ਕਰ ਰਹੇ ਹਨ, ਪਰ ਅਧਿਕਾਰੀ ਕਾਰਵਾਈ ਕਰ ਰਹੇ ਹਨ। ਯੂਨੀਵਰਸਿਟੀ ਦੀ ਚਿਤਾਵਨੀ ਨੂੰ ਨਾ ਮੰਨਣ ਕਾਰਨ ਵਿਦਿਆਰਥੀਆਂ ਨੂੰ ਗ੍ਰਿਫਤਾਰ ਵੀ ਕੀਤਾ ਜਾ ਰਿਹਾਹੈ।ਨਿਊਜਰਸੀ ਦੀ ਪ੍ਰਿੰਸਟਨ ਯੂਨੀਵਰਸਿਟੀ ਨੇ ਭਾਰਤੀ ਮੂਲ ਦੀ ਇਕ ਵਿਦਿਆਰਥਣ ਅਚਿੰਤਿਆ ਸ਼ਿਵਲਿੰਗਮ ਵਿਰੁੱਧ ਕਾਰਵਾਈ ਕੀਤੀ ਹੈ।ਅਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਯੂਨੀਵਰਸਿਟੀ ਨੇ ਉਸ ਨੂੰ ਕੱਢ ਦਿੱਤਾ ਹੈ।

ਹੁਣ ਉਹ ਆਪਣੀ ਪੜ੍ਹਾਈ ਪੂਰੀ ਨਹੀਂ ਕਰ ਸਕਦੀ । ਇਕ ਹੋਰ ਵਿਦਿਆਰਥੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ।ਅਮਰੀਕਾ ‘ਚ ਇਸ ਵਿਰੋਧ ਪ੍ਰਦਰਸ਼ਨ ਲਈ ਕਈ ਭਾਰਤੀ ਵਿਦਿਆਰਥੀ ਵੀ ਗ੍ਰਿਫਤਾਰ ਕੀਤੇ ਗਏ ਹਨ।ਅਮਰੀਕਾ ਦੀਆਂ ਕੁਝ ਯੂਨੀਵਰਸਿਟੀਆਂ ‘ਚ ਇਸ ਸਮੇਂ ਫਲਸਤੀਨ ਪੱਖੀ ਪ੍ਰਦਰਸ਼ਨ ਚੱਲ ਰਹੇ ਹਨ, ਜਿਨ੍ਹਾਂ ਨੂੰ ਦਬਾਉਣ ਲਈ ਪੁਲਸ ਨੇ ਹੁਣ ਇਹ ਕਦਮ ਚੁੱਕੇ ਹਨ। ਫਲਸਤੀਨ-ਇਜ਼ਰਾਈਲ ਜੰਗ ਨੂੰ ਲੈ ਕੇ ਅਮਰੀਕਾ ‘ਚ ਫਲਸਤੀਨ ਦੇ ਹੱਕ ‘ਚ ਪ੍ਰਦਰਸ਼ਨ ਹੋ ਰਹੇ ਹਨ ਅਤੇ ਵੱਡੀ ਗਿਣਤੀ ‘ਚ ਵਿਦਿਆਰਥੀ ਉਨ੍ਹਾਂ ‘ਚ ਸ਼ਾਮਲ ਹੋਏ ਹਨ। ਨਿਊਜਰਸੀ ਅਮਰੀਕਾ ਦੀ ਪ੍ਰਿੰਸਟਨ ਯੂਨੀਵਰਸਿਟੀ ਨੇ ਭਾਰਤੀ ਮੂਲ ਦੀ ਵਿਦਿਆਰਥਣ ਅਚਿੰਤਿਆ ਸ਼ਿਵਲਿੰਗਮ ਵਿਰੁੱਧ ਕਾਰਵਾਈ ਕੀਤੀ ਹੈ। ਨਾ ਸਿਰਫ ਇਸ ਵਿਦਿਆਰਥਣ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਨਾਲ ਹੀ ਉਸ ਨੂੰ ਯੂਨੀਵਰਸਿਟੀ ਤੋ ਵੀ ਕੱਢ ਦਿੱਤਾ ਹੈ। ਭਾਵ ਉਹ ਆਪਣੀ ਪੜ੍ਹਾਈ ਪੂਰੀ ਨਹੀਂ ਕਰ ਸਕੇਗੀ। ਇਸੇ ਤਰ੍ਹਾਂ ਇਕ ਹੋਰ ਵਿਦਿਆਰਥੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉਸ ਦਾ ਭਵਿੱਖ ਵੀ ਖਤਰੇ ਵਿੱਚ ਜਾਪਦਾ ਹੈ।ਫ਼ਲਸਤੀਨ ਪੱਖੀ ਪ੍ਰਦਰਸ਼ਨ ਕਰਨ ਲਈ ਯੂਨੀਵਰਸਿਟੀ ਵੱਲੋਂ ਅਚਿੰਤਿਆ ਸ਼ਿਵਲਿੰਗਮ ਵਿਰੁੱਧ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਕੁਝ ਹੋਰ ਵਿਦਿਆਰਥੀ ਵੀ ਕੈਂਪਸ ‘ਚ ਸਰਕਾਰ ਖਿਲਾਫ ਪ੍ਰਦਰਸ਼ਨ ਕਰ ਰਹੇ ਹਨ।

ਗਾਜ਼ਾ ‘ਤੇ ਇਜ਼ਰਾਈਲ ਦੀ ਬੰਬਾਰੀ ਕਈ ਮਹੀਨਿਆਂ ਤੋਂ ਜਾਰੀ ਹੈ, ਜਿਸ ਨਾਲ ਹਜ਼ਾਰਾਂ ਲੋਕ ਮਾਰੇ ਗਏ ਹਨ ਅਤੇ ਪੱਛਮੀ ਦੇਸ਼ਾਂ ਦੇ ਵਿਦਿਆਰਥੀ ਇਸ ਮੁੱਦੇ ‘ਤੇ ਗੁੱਸੇ ਵਿੱਚ ਹਨ। ਉਹ ਫਲਸਤੀਨ ਯੁੱਧ ਰੋਕਣ ਲਈ ਸਰਕਾਰ ‘ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰਦੇ ਹਨ। ਇਸ ਸਮੇਂ ਕਈ ਅਮਰੀਕੀ ਯੂਨੀਵਰਸਿਟੀਆਂ ਵਿੱਚ ਵਿਦਿਆਰਥੀ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ।ਅਚਿੰਤਿਆ ਸ਼ਿਵਲਿੰਗਮ ਮੂਲ ਰੂਪ ਵਿੱਚ ਤਾਮਿਲਨਾਡੂ ਦੀ ਰਹਿਣ ਵਾਲੀ ਹੈ ਅਤੇ ਉਸਦਾ ਜਨਮ ਕੋਇੰਬਟੂਰ ਵਿੱਚ ਹੋਇਆ ਸੀ। ਪਰ ਉਸ ਦਾ ਪਾਲਣ ਪੋਸ਼ਣ ਕੋਲੰਬਸ, ਓਹੀਓ, ਅਮਰੀਕਾ ਵਿੱਚ ਹੋਇਆ ਸੀ ਅਤੇ ਉੱਥੇ ਵੱਡੀ ਹੋਈ ਸੀ। ਵੀਰਵਾਰ ਨੂੰ ਜਦੋਂ ਅਚਿੰਤਿਆ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਉਸ ਦੇ ਨਾਲ ਇਕ ਹੋਰ ਵਿਦਿਆਰਥੀ ਹਸਨ ਸਈਦ ਨੂੰ ਵੀ ਗ੍ਰਿਫਤਾਰ ਕੀਤਾ ਗਿਆ। ਇਸ ਗੱਲ ਦੀ ਪੁਸ਼ਟੀ ਪ੍ਰਿੰਸਟਨ ਯੂਨੀਵਰਸਿਟੀ ਵੀਕਲੀ ਵਿੱਚ ਵੀ ਕੀਤੀ ਗਈ ਹੈ।ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅਧਿਕਾਰੀਆਂ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਚੇਤਾਵਨੀ ਦੇਣ ਦੇ ਬਾਵਜੂਦ ਵਿਦਿਆਰਥੀਆਂ ਨੇ ਵੀਰਵਾਰ ਸਵੇਰੇ ਯੂਨੀਵਰਸਿਟੀ ਦੇ ਮੈਕਕੋਸ਼ ਕੰਟਰੀਯਾਰਡ ਵਿੱਚ ਟੈਂਟ ਲਗਾ ਦਿੱਤੇ। ਦੋ ਵਿਦਿਆਰਥੀਆਂ ਨੂੰ ਕੁਝ ਹੀ ਸਮੇਂ ਵਿੱਚ ਗ੍ਰਿਫਤਾਰ ਕਰ ਲਿਆ ਗਿਆ। ਇਸ ਕਾਰਨ ਪ੍ਰਦਰਸ਼ਨਕਾਰੀਆਂ ਨੇ ਆਪਣੇ ਟੈਂਟ ਉਤਾਰ ਦਿੱਤੇ। ਪਰ ਉਥੇ ਹੀ ਬੈਠ ਕੇ ਧਰਨਾ ਦਿੱਤਾ। ਪਹਿਲਾਂ 110 ਲੋਕ ਧਰਨੇ ‘ਤੇ ਬੈਠੇ ਸਨ ਅਤੇ ਜਲਦੀ ਹੀ ਇਸ ਦੀ ਗਿਣਤੀ 300 ਤੋਂ ਵੱਧ ਹੋ ਗਈ।