ਸੰਗਰੂਰ ਦੇ ਸਰੀ ਕੈਨੇਡਾ ਵਿੱਚ ਰਹਿੰਦੇ ਇਕ ਪੰਜਾਬੀ ਨੋਜਵਾਨ ਦਾ ਵ੍ਹਾਈਟ ਰੌਕ, ਬੀਸੀ, ਵਾਟਰਫਰੰਟ ਤੇ ਚਾਕੂ ਮਾਰ ਕੇ ਕਰ ਦਿੱਤੀ ਹੱਤਿਆ

ਸਰੀ, 26 ਅਪ੍ਰੈਲ (ਰਾਜ ਗੋਗਨਾ)- ਬੀਤੇਂ ਦਿਨ ਸਰੀ ਦੇ ਇਕ ਪੰਜਾਬੀ ਨੋਜਵਾਨ ਕੁਲਵਿੰਦਰ ਸਿੰਘ ਸੋਹੀ (27) ਦੀ ਲੰਘੇ ਮੰਗਲਵਾਰ ਦੀ ਰਾਤ ਨੂੰ ਵ੍ਹਾਈਟ ਰੌਕ ਵਾਟਰਫਰੰਟ ‘ਤੇ ਕਿਸੇ ਅਣਪਛਾਤੇ ਵਿਅਕਤੀ ਨੇ ਚਾਕੂ ਮਾਰ ਕੇ ਉਸ ਦੀ ਹੱਤਿਆ ਕਰ ਦੇਣ ਦੇ ਬਾਰੇ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ।

ਵ੍ਹਾਈਟ ਰੌਕ, ਬੀਸੀ ਕੈਨੇਡਾ ਦੀ ਪੁਲਿਸ ਦਾ ਕਹਿਣਾ ਹੈ ਕਿ ਮੰਗਲਵਾਰ ਦੀ ਰਾਤ ਨੂੰ ਇੱਕ ਵਿਅਕਤੀ ਦੀ ਚਾਕੂ ਮਾਰ ਕੇ ਹੱਤਿਆ ਕਰਨ ਤੋਂ ਬਾਅਦ ਸ਼ਹਿਰ ਦੇ ਵਾਟਰਫਰੰਟ ਖੇਤਰ ਵਿੱਚ ਗਸ਼ਤ ਵਧਾ ਰਹੇ ਹਨ, ਪੁਲਿਸ ਦਾ ਕਹਿਣਾ ਹੈ ਕਿ ਉਸ ਖੇਤਰ ਦੇ ਵਿੱਚ ਇੱਕ ਬੈਂਚ ‘ਤੇ ਬੈਠੇ ਇੱਕ ਹੋਰ ਵਿਅਕਤੀ ਨੂੰ ਚਾਕੂ ਮਾਰ ਕੇ ਜ਼ਖਮੀ ਕਰਨ ਤੋਂ ਦੋ ਦਿਨ ਬਾਅਦ ਕੁਲਵਿੰਦਰ ਸਿੰਘ ਸੋਹੀ ਦੀ ਹੱਤਿਆ ਕਰ ਦਿੱਤੀ ਗਈ। ਪਰਿਵਾਰਕ ਮੈਂਬਰਾਂ ਨੇ ਘਾਤਕ ਚਾਕੂ ਨਾਲ ਮਾਰੇ ਗਏ ਵਿਅਕਤੀ ਦੀ ਪਛਾਣ ਸਰੀ ਦੇ 27 ਸਾਲਾ ਕੁਲਵਿੰਦਰ ਸੋਹੀ ਵਜੋਂ ਕੀਤੀ ਹੈ।ਵ੍ਹਾਈਟ ਰੌਕ ਆਰਸੀਐਮਪੀ ਦਾ ਕਹਿਣਾ ਹੈ ਕਿ ਉਸ ਨੂੰ ਵ੍ਹਾਈਟ ਰੌਕ ਪੀਅਰ ਦੇ ਪੂਰਬ ਵੱਲ ਕੁਝ ਬਲਾਕਾਂ, ਮਰੀਨ ਡਰਾਈਵ ਦੇ 15400 ਬਲਾਕ ਵਿੱਚ ਰਾਤ 9:30 ਵਜੇ ਦੇ ਆਸ-ਪਾਸ ਚਾਕੂ ਦੇ ਜ਼ਖ਼ਮਾਂ ਤੋਂ ਪੀੜਤ ਵਿਅਕਤੀ ਦੀ ਰਿਪੋਰਟ ਮਿਲੀ ਸੀ।ਸਟਾਫ ਸਾਰਜੈਂਟ ਰੌਬ ਡਿਕਸਨ ਨੇ ਕਿਹਾ ਕਿ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਡਿਕਸਨ ਨੇ ਕਿਹਾ ਕਿ ਜਦੋਂ ਅਧਿਕਾਰੀ ਰਿਪੋਰਟ ਦੇ ਕੁਝ ਮਿੰਟਾਂ ਦੇ ਅੰਦਰ ਮੌਕੇ ‘ਤੇ ਪਹੁੰਚੇ, ਉਹ ਸ਼ੱਕੀ ਨੂੰ ਨਹੀਂ ਲੱਭ ਸਕੇ।ਮ੍ਰਿਤਕ ਵਰਕ ਪਰਮਿਟ ਤੇ ਕੈਨੇਡਾ ਚ’ 2018 ਵਿੱਚ ਕੈਨੇਡਾ ਆਇਆ ਸੀ।ਅਤੇ ਕੁਝ ਸਮੇਂ ਪਹਿਲੇ ਹੀ ਉਹ ਪੱਕਾ ਹੋਇਆ ਸੀ।

ਮ੍ਰਿਤਕ ਕੁਲਵਿੰਦਰ ਸਿੰਘ ਸੋਹੀ ਕੈਨੇਡਾ ਵਿੱਚ ਪੈਲੰਬਰ ਦਾ ਕੰਮ ਕਰਦਾ ਸੀ। ਮ੍ਰਿਤਕ ਦਾ ਪੰਜਾਬ ਤੋ ਪਿਛੋਕੜ ਜ਼ਿਲ੍ਹਾ ਸੰਗਰੂਰ ਦੇ ਪਿੰਡ ਤੋਲੇਵਾਲ ਦੇ ਨਾਲ ਸੀ।