ਪੁਲਾੜ ਵਿੱਚ ਯਾਤਰਾ ਕਰਨ ਵਾਲੇ ਪਹਿਲੇ ਆਧਰਾਂ ਪ੍ਰਦੇਸ਼ ਚ’ ਜਨਮੇ ਭਾਰਤੀ ਸੈਲਾਨੀ ਬਣੇ ਗੋਪੀ ਥੋਟਾਕੁਰਾ

ਵਾਸ਼ਿੰਗਟਨ, 16 ਅਪ੍ਰੈਲ (ਰਾਜ ਗੋਗਨਾ )- ਅਮਰੀਕਾ ਅਧਾਰਤ ਉੱਦਮੀ ਅਤੇ ਭਾਰਤੀ ਮੂਲ ਦੇ ਪਾਇਲਟ ਗੋਪੀ ਥੋਟਾਕੁਰਾ ਪੁਲਾੜ ਦੀ ਯਾਤਰਾ ਕਰਨ ਵਾਲੇ ਪਹਿਲੇ ਭਾਰਤੀ ਮੂਲ ਦੇ ਸੈਲਾਨੀ ਹੋਣਗੇ। ਉਹ ਬਲੂ ਓਰਿਜਿਨ ਦੇ ਮਿਸ਼ਨ NS 25 ਦੇ ਛੇ ਅਮਲੇ ਦੇ ਮੈਂਬਰਾਂ ਵਿੱਚੋਂ ਇੱਕ ਹੈ। ਇਸ ਪੁਲਾੜ ਉਡਾਣ ਦੀਆਂ ਤਰੀਕਾਂ ਦਾ ਅਜੇ ਤੱਕ ਐਲਾਨ ਨਹੀਂ ਕੀਤਾ ਗਿਆ ਹੈ। ਇਸ ਤੋਂ ਪਹਿਲੇ 1984 ਵਿੱਚ ਭਾਰਤੀ ਫੌਜ ਦੇ ਵਿੰਗ ਕਮਾਂਡਰ ਰਾਕੇਸ਼ ਸ਼ਰਮਾ ਪੁਲਾੜ ਵਿੱਚ ਪਹੁੰਚਣ ਵਾਲੇ ਪਹਿਲੇ ਭਾਰਤੀ ਬਣੇ।

NS 25 ਬਲੂ ਓਰੀਜਨ ਦੇ ਨਿਊ ਸ਼ੈਫਰਡ ਪ੍ਰੋਗਰਾਮ ਦਾ 25ਵਾਂ ਮਿਸ਼ਨ ਹੈ। ਇਹ ਮਿਸ਼ਨ ਪਹਿਲਾਂ ਹੀ ਧਰਤੀ ਤੋਂ ਮਨੁੱਖਾਂ ਨੂੰ ਛੇ ਵਾਰ ਸੈਲਾਨੀਆਂ ਵਜੋਂ ਪੁਲਾੜ ਵਿੱਚ ਲਿਜਾ ਚੁੱਕਾ ਹੈ। ਇਹ ਮਨੁੱਖਾਂ ਨੂੰ ਲੈ ਕੇ ਜਾਣ ਵਾਲਾ ਸੱਤਵਾਂ ਮਿਸ਼ਨ ਹੋਵੇਗਾ। ਹੁਣ ਤੱਕ 31 ਸੈਲਾਨੀ ਧਰਤੀ ਦੀ ਸਤ੍ਹਾ ਤੋਂ 100 ਕਿਲੋਮੀਟਰ ਉੱਪਰ ਕਰਮਨ ਰੇਖਾ ਦਾ ਸਫ਼ਰ ਕਰਕੇ ਵਾਪਸ ਪਰਤੇ ਹਨ। ਨਿਊ ਸ਼ੈਫਰਡ ਬਲੂ ਓਰਿਜਿਨ ਦੁਆਰਾ ਵਿਕਸਤ ਇੱਕ ਉਪ-ਔਰਬਿਟਲ ਲਾਂਚ ਵਾਹਨ ਹੈ ਜੋ ਪੁਲਾੜ ਸੈਰ-ਸਪਾਟੇ ਲਈ ਅਕਸਰ ਵਰਤਿਆ ਜਾ ਸਕਦਾ ਹੈ।ਬਲੂ ਓਰਿਜਿਨ ਦੇ ਮੁਤਾਬਕ, ਗੋਪੀ ਥੋਟਾਕੁਰਾ ਇੱਕ ਪਾਇਲਟ ਅਤੇ ਏਵੀਏਟਰ ਵੀ ਹੈ। ਜਿਸ ਨੇ ਪਹਿਲਾਂ ਉੱਡਣਾ ਅਤੇ ਫਿਰ ਕਾਰ ਚਲਾਉਣੀ ਸਿੱਖੀ।

ਕਮਰਸ਼ੀਅਲ ਪਾਇਲਟ ਹੋਣ ਤੋਂ ਇਲਾਵਾ ਉਹ ਐਰੋਬੈਟਿਕ ਏਅਰਕ੍ਰਾਫਟ, ਸਮੁੰਦਰੀ ਜਹਾਜ਼ ਅਤੇ ਗਰਮ ਹਵਾ ਦੇ ਗੁਬਾਰੇ ਵੀ ਉਡਾ ਚੁੱਕੇ ਹਨ। ਇਸ ਤੋਂ ਇਲਾਵਾ ਉਹ ਇਕ ਅੰਤਰਰਾਸ਼ਟਰੀ ਮੈਡੀਕਲ ਜੈੱਟ ਦਾ ਪਾਇਲਟ ਵੀ ਰਹਿ ਚੁੱਕਾ ਹੈ। ਉਹ ਇੱਕ ਜੀਵਨ ਭਰ ਦਾ ਯਾਤਰੀ ਹੈ। ਅਤੇ ਹਾਲ ਹੀ ਵਿੱਚ ਤਨਜ਼ਾਨੀਆ ਵਿੱਚ ਮਾਊਂਟ ਕਿਲੀਮੰਜਾਰੋ ਦੀ ਚੋਟੀ ਉੱਤੇ ਵੀ ਚੜ੍ਹਿਆ ਹੈ। ਗੋਪੀ ਦਾ ਜਨਮ ਭਾਰਤ ਦੇ ਵਿਜੇਵਾੜਾ, ਆਂਧਰਾ ਪ੍ਰਦੇਸ਼ ਵਿੱਚ ਹੋਇਆ ਸੀ ਅਤੇ ਉਸ ਨੇ ਬੰਗਲੌਰ ਵਿੱਚ ਪ੍ਰਾਇਮਰੀ ਸਿੱਖਿਆ ਤੋਂ ਬਾਅਦ ਅਮਰੀਕਾ ਵਿੱਚ ਐਮਬਰੀ-ਰਿਡਲ ਏਰੋਨਾਟਿਕਲ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ ਸੀ।