ਅਮਰੀਕਾ ‘ਚ ਅਗਵਾ ਹੋਣ ਤੋਂ ਬਾਅਦ ਹੈਦਰਾਬਾਦ ਦੇ ਭਾਰਤੀ ਵਿਦਿਆਰਥੀ ਦੀ ਮਿਲੀ ਲਾਸ਼ , ਗੈਂਗਸਟਰਾਂ ਨੇ ਉਸ ਦੇ ਪਿਤਾ ਤੋਂ ਮੰਗੇ ਸੀ 1200 ਡਾਲਰ !

ਨਿਊਯਾਰਕ, 10 ਅਪ੍ਰੈਲ (ਰਾਜ ਗੋਗਨਾ)- ਅਮਰੀਕਾ ਵਿੱਚ ਰਹਿ ਰਿਹਾ ਇੱਕ ਅੰਬੇਡਕਰ ਨਗਰ, ਨਾਚਰ (ਹੈਦਰਾਬਾਦ ) ਦੇ ਨਾਲ ਪਿਛੋਕੜ ਰੱਖਣ ਵਾਲੇ ਭਾਰਤੀ ਵਿਦਿਆਰਥੀ ਜੋ 20 ਮਾਰਚ ਤੋਂ ਲਾਪਤਾ ਸੀ।ਉਸ ਮੌਤ ਹੋ ਗਈ ਹੈ। ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਉਸ ਦੇ ਪਰਿਵਾਰ ਤੋਂ ਭਾਰਤ ਚ’ 1200 ਡਾਲਰ ਤੱਕ ਦੀ ਰਕਮ ਦੀ ਮੰਗ ਕੀਤੀ ਗਈ ਸੀ।

ਭਾਰਤ ਦੇ ਨਿਊਯਾਰਕ ਕੌਂਸਲੇਟ ਪੁਲਿਸ ਦੀ ਜਾਂਚ ਵਿੱਚ ਪੂਰਾ ਸਹਿਯੋਗ ਕਰ ਰਿਹਾ ਹੈ।ਅਮਰੀਕਾ ਵਿੱਚ ਭਾਰਤੀ ਵਿਦਿਆਰਥੀਆਂ ਦੀ ਮੌਤ ਦੀਆਂ ਖਬਰਾਂ ਲਗਾਤਾਰ ਆ ਰਹੀਆਂ ਹਨ। 20 ਮਾਰਚ ਤੋਂ ਲਾਪਤਾ ਭਾਰਤੀ ਨੌਜਵਾਨ ਦੀ ਲਾਸ਼ ਮਿਲੀ ਹੈ। ਪਰਿਵਾਰ ਦਾ ਦੋਸ਼ ਹੈ ਕਿ ਮ੍ਰਿਤਕ ਲੜਕੇ ਦੇ ਪਿਤਾ ਕੋਲੋ 1200 ਡਾਲਰ ਦੀ ਮੰਗ ਕੀਤੀ ਗਈ ਸੀ। ਜ਼ਿਕਰਯੋਗ ਹੈ ਕਿ ਇਹ ਵਿਦਿਆਰਥੀ 20 ਮਾਰਚ ਤੋਂ ਅਮਰੀਕਾ ਤੋ ਲਾਪਤਾ ਸੀ ਅਤੇ ਅੱਜ ਉਸ ਦੀ ਮੌਤ ਦੀ ਖ਼ਬਰ ਸਾਹਮਣੇ ਆਈ ਹੈ। ਭਾਰਤ ਦਾ ਨਿਊਯਾਰਕ ਕੌਂਸਲੇਟ ਪੁਲਿਸ ਜਾਂਚ ਵਿੱਚ ਸਹਿਯੋਗ ਕਰ ਰਿਹਾ ਹੈ ਅਤੇ ਮ੍ਰਿਤਕ ਵਿਦਿਆਰਥੀ ਦੀ ਪਛਾਣ ਮੁਹੰਮਦ ਅਬਦੁਲ ਅਰਾਫਾਤ (25) ਵਜੋਂ ਹੋਈ ਹੈ।ਮ੍ਰਿਤਕ ਮਈ 2023 ਵਿੱਚ ਉੱਚ ਸਿੱਖਿਆ ਲਈ ਅਮਰੀਕਾ ਗਿਆ ਸੀ।ਉਹ ਕਲੀਵਲੈਂਡ ਯੂਨੀਵਰਸਿਟੀ ੳਹੀੳ ਵਿੱਚ ਐਮਐਸ ਦੀ ਪੜਾਈ ਕਰ ਰਿਹਾ ਸੀ।