ਨਿਊਯਾਰਕ, 22 ਅਗਸਤ (ਰਾਜ ਗੋਗਨਾ )- ਟੈਨੇਸੀ ਰਾਜ ਦੇ ਇਕ ਭਾਰਤੀ ਗੁਜਰਾਤੀ ਅੰਕਿਤ ਪਟੇਲ ਨੂੰ ਪੁਲਿਸ ਨੇ ਬਲਾਤਕਾਰ ਦੇ ਇੱਕ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਹੈ, ਅੰਕਿਤ ਉੱਤੇ ਉਸ ਦੇ ਸਟੋਰ ਵਿੱਚ ਕੰਮ ਕਰਨ ਵਾਲੀ ਇੱਕ ਨਾਬਾਲਗ ਲੜਕੀ ਨਾਲ ਸਰੀਰਕ ਸਬੰਧ ਬਣਾਉਣ ਦਾ ਦੋਸ਼ ਹੈ। ਅਮਰੀਕੀ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਅੰਕਿਤ ਪਟੇਲ ਪੁਟਨਮ ਕਾਊਂਟੀ ਦੇ ਮੋਂਟੇਰੀ ਟਾਊਨ ‘ਚ ਆਪਣਾ ਸਟੋਰ ਚਲਾਉਂਦਾ ਹੈ, ਜਿੱਥੇ ਉਸ ਦੇ ਸਟੋਰ ‘ਚ ਇਕ ਨਾਬਾਲਗ ਲੜਕੀ ਵੀ ਕੰਮ ਕਰਦੀ ਸੀ, ਜਿਸ ਨਾਲ ਕਥਿਤ ਤੌਰ ‘ਤੇ ਦੋਸ਼ੀ ਪਟੇਲ ਦਾ ਸਬੰਧ ਸੀ।ਪੁਲਿਸ ਜਾਂਚ ਦੌਰਾਨ ਇਹ ਵੀ ਪਤਾ ਲੱਗਾ ਕਿ ਅੰਕਿਤ ਪਟੇਲ ਦਾ ਲੜਕੀ ਨਾਲ ਪਿਛਲੇ ਤਿੰਨ ਮਹੀਨਿਆਂ ਤੋਂ ਪ੍ਰੇਮ ਸਬੰਧ ਚੱਲ ਰਿਹਾ ਸੀ, ਬੀਤੀ 16 ਅਗਸਤ ਨੂੰ ਪੁਲਿਸ ਵੱਲੋਂ ਅੰਕਿਤ ਤੋਂ ਪੁੱਛਗਿੱਛ ਕੀਤੀ ਗਈ, ਜਿਸ ‘ਚ ਉਸ ਨੇ ਆਪਣੇ ‘ਤੇ ਲੱਗੇ ਦੋਸ਼ਾਂ ਨੂੰ ਕਬੂਲ ਕੀਤਾ ਅਤੇ ਨਾਲ ਹੀ ਉਸ ਨੇ ਆਪਣੇ ‘ਤੇ ਲੱਗੇ ਦੋਸ਼ਾਂ ਨੂੰ ਮੰਨਿਆ, ਕਿ ਸਟੋਰ ‘ਤੇ ਕੰਮ ਕਰਨ ਵਾਲੀ ਲੜਕੀ ਨਾਲ ਉਸ ਦੇ ਸਬੰਧ ਸਨ।
ਉਸ ਤੋਂ ਬਾਅਦ ਉਸ ਦੇ ਖਿਲਾਫ ਜਾਂਚ ਸ਼ੁਰੂ ਕਰਨ ਤੋਂ ਬਾਅਦ ਅੰਕਿਤ ਪਟੇਲ ਨੂੰ 16 ਅਗਸਤ ਨੂੰ ਗ੍ਰਿਫਤਾਰ ਕਰਕੇ ਪੁਟਨਮ ਕਾਊਂਟੀ ਜੇਲ ਦੇ ਵਿੱਚ ਭੇਜ ਦਿੱਤਾ ਗਿਆ ਹੈ।ਅੰਕਿਤ ਪਟੇਲ ‘ਤੇ ਨਾਬਾਲਗ ਲੜਕੀ ਨਾਲ ਬਲਾਤਕਾਰ ਤੋਂ ਇਲਾਵਾ ਦੋ ਹੋਰ ਦੋਸ਼ ਵੀ ਲੱਗੇ ਹਨ। ਇਨ੍ਹਾਂ ਤਿੰਨ ਦੋਸ਼ਾਂ ‘ਚ ਅੰਕਿਤ ਪਟੇਲ ‘ਤੇ ਕੁੱਲ 1 ਲੱਖ 10 ਹਜਾਰ ਡਾਲਰ ਦਾ ਬਾਂਡ ਰੱਖਿਆ ਗਿਆ ਹੈ, ਜਿਸ ‘ਚ ਬਲਾਤਕਾਰ ਦੇ ਮਾਮਲੇ ‘ਚ 20 ਹਜ਼ਾਰ ਡਾਲਰ ਅਤੇ ਹੋਰ ਦੋ ਦੋਸ਼ਾਂ ‘ਚ 45-45 ਹਜ਼ਾਰ ਡਾਲਰ ਦਾ ਬਾਂਡ ਸ਼ਾਮਲ ਹੈ। ਅੰਕਿਤ ਪਟੇਲ ਨੂੰ ਹੁਣ 23 ਸਤੰਬਰ 2024 ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।ਦੋਸ਼ੀ ਦੇ ਖਿਲਾਫ ਦੋਸ਼ ਕਲਾਸ ਈ ਸੰਗੀਨ ਦੀ ਸ਼੍ਰੇਣੀ ਵਿੱਚ ਆਉਂਦਾ ਹੈ, ਜਿਸ ਵਿੱਚ ਦੋਸ਼ੀ ਪਾਏ ਜਾਣ ‘ਤੇ ਉਸ ਨੂੰ ਇੱਕ ਤੋਂ ਛੇ ਸਾਲ ਦੀ ਸਜ਼ਾ ਅਤੇ ਤਿੰਨ ਹਜ਼ਾਰ ਡਾਲਰ ਤੱਕ ਦਾ ਜੁਰਮਾਨਾ ਹੋ ਸਕਦਾ ਹੈ।