ਫੇਸਬੁੱਕ ਨਿਊਜ਼ ਟੈਬ ਸਰਵਿਸ ਹੁਣ ਅਮਰੀਕਾ, ਅਤੇ ਆਸਟ੍ਰੇਲੀਆ ‘ਚ ਬੰਦ ਹੋ ਜਾਵੇਗੀ

ਲਾਸ ਏਂਜਲਸ, 31 ਮਾਰਚ (ਰਾਜ ਗੋਗਨਾ)-ਮੇਟਾ ਕੰਪਨੀ ਨੇ ਐਲਾਨ ਕੀਤਾ ਹੈ ਕਿ ਅਮਰੀਕਾ-ਆਸਟ੍ਰੇਲੀਆ ਵਿੱਚ ਫੇਸਬੁੱਕ ਨਿਊਜ਼ ਟੈਬ ਦੀ ਸੇਵਾ ਅਪ੍ਰੈਲ ਤੋਂ ਬੰਦ ਹੋ ਜਾਵੇਗੀ। ਪਿਛਲੇ ਸਾਲ ਫਰਾਂਸ, ਬ੍ਰਿਟੇਨ ਅਤੇ ਜਰਮਨੀ ਵਿੱਚ ਇਹ ਸੇਵਾ ਬੰਦ ਕਰ ਦਿੱਤੀ ਗਈ ਸੀ।ਫੇਸਬੁੱਕ ‘ਤੇ ਨਿਊਜ਼ ਟੈਬ ਸੇਵਾ ਸੰਨ 2019 ‘ਚ ਸ਼ੁਰੂ ਕੀਤੀ ਗਈ ਸੀ। ਇਸ ਸੇਵਾ ਵਿੱਚ ਫੇਸਬੁੱਕ ਫੀਡ ਵਿੱਚ ਖ਼ਬਰਾਂ ਆ ਰਹੀਆਂ ਸਨ। ਵੱਖ-ਵੱਖ ਨਿਊਜ਼ ਏਜੰਸੀਆਂ ਜਾਂ ਵੈੱਬਸਾਈਟਾਂ ਦੀਆਂ ਖਬਰਾਂ ਫੀਡ ਰਾਹੀਂ ਉਪਭੋਗਤਾਵਾਂ ਤੱਕ ਪਹੁੰਚਦੀਆਂ ਹਨ।

ਪਰ ਹੁਣ ਕੰਪਨੀ ਮੇਟਾ ਨੇ ਫੇਸਬੁੱਕ ਨਿਊਜ਼ ਟੈਬ ਦੀ ਸੇਵਾ ਨੂੰ ਇਹ ਕਹਿ ਕੇ ਬੰਦ ਕਰਨਾ ਸ਼ੁਰੂ ਕਰ ਦਿੱਤਾ ਹੈ ਕਿ ਇਸ ਵਿਚ ਸਿਆਸੀ ਖ਼ਬਰਾਂ ਦੀ ਮਾਤਰਾ ਬਹੁਤ ਜ਼ਿਆਦਾ ਵਧ ਗਈ ਹੈ ਅਤੇ ਇਸ ਨੂੰ ਕੰਟਰੋਲ ਕਰਨਾ ਬਹੁਤ ਹੀ ਮੁਸ਼ਕਲ ਹੋ ਗਿਆ ਹੈ। ਇਹ ਸੇਵਾ ਜਰਮਨੀ, ਬ੍ਰਿਟੇਨ ਅਤੇ ਫਰਾਂਸ ਵਿਚ ਕਰੀਬ ਇਕ ਸਾਲ ਪਹਿਲਾਂ ਹੀ ਬੰਦ ਕਰ ਦਿੱਤੀ ਗਈ ਸੀ। ਹੁਣ ਆਸਟ੍ਰੇਲੀਆ, ਅਮਰੀਕਾ ਦੇ ਉਪਭੋਗਤਾ ਇਸ ਸੇਵਾ ਦਾ ਲਾਭ ਨਹੀਂ ਲੈ ਸਕਣਗੇ। ਕੰਪਨੀ ਨੇ ਅਪ੍ਰੈਲ ਤੋਂ ਇਨ੍ਹਾਂ ਦੋਵਾਂ ਦੇਸ਼ਾਂ ‘ਚ ਸੇਵਾ ਬੰਦ ਕਰਨ ਦਾ ਫੈਸਲਾ ਕੀਤਾ ਹੈ।ਕੰਪਨੀ ਦੇ ਇੱਕ ਅਧਿਕਾਰਤ ਬਿਆਨ ਵਿੱਚ ਕਿਹਾ ਗਿਆ ਹੈ ਕਿ ਟੈਬ ਰਾਹੀਂ ਆਉਣ ਵਾਲੀ ਫੀਡ ਨੂੰ ਬੰਦ ਕਰ ਦਿੱਤਾ ਗਿਆ ਹੈ।

ਇਸ ਤੋਂ ਇਲਾਵਾ ਸਮਾਚਾਰ ਸੰਸਥਾਵਾਂ, ਪੱਤਰਕਾਰ, ਲੇਖਕ ਲੇਖਾਂ ਅਤੇ ਖਬਰਾਂ ਰਾਹੀਂ ਪੋਸਟ ਕਰ ਸਕਦੇ ਹਨ। ਸੇਵਾ ‘ਤੇ ਕੋਈ ਅਸਰ ਨਹੀਂ ਪਵੇਗਾ। ਇੰਨਾ ਹੀ ਨਹੀਂ ਨਿਊਜ਼ ਫੀਡ ‘ਚ ਇਹ ਸੇਵਾ ਬੰਦ ਹੋ ਜਾਵੇਗੀ ਅਤੇ ਫੇਸਬੁੱਕ ਦੇ ਫੈਕਟ ਚੈੱਕ ਫੀਚਰ ‘ਤੇ ਕੋਈ ਅਸਰ ਨਹੀਂ ਪਵੇਗਾ। ਇਸ ਸੇਵਾ ਨੂੰ ਬੰਦ ਕਰਨ ਦੇ ਫੈਸਲੇ ਨਾਲ ਗਲਤ ਜਾਣਕਾਰੀ ਫੈਲਾਉਣ ਵਾਲੀਆਂ ਪੋਸਟਾਂ ਜਾਂ ਖਬਰਾਂ ਦੀ ਸਮੀਖਿਆ ਕਰਨ ਦਾ ਸਿਸਟਮ ਵੀ ਪ੍ਰਭਾਵਿਤ ਨਹੀਂ ਹੋਵੇਗਾ।