ਬਾਲਟੀਮੋਰ, 28 ਮਾਰਚ (ਰਾਜ ਗੋਗਨਾ )-ਬੀਤੇਂ ਦਿਨ ਅਮਰੀਕਾ ਦੇ ਸੂਬੇ ਮੈਰੀਲੈਂਡ ਵਿੱਚ ਇੱਕ ਮਾਲਵਾਹਕ ਕਾਰਗੋ ਜਹਾਜ਼ ਪੁਲ ਦੇ ਨਾਲ ਟਕਰਾਉਣ ਤੋਂ ਬਾਅਦ ‘ਫ੍ਰਾਂਸਿਸ ਸਕੌਟ ਕੀ’ ਨਾਂ ਦਾ ਪੁਲ ਢਹਿ ਗਿਆ।ਇਹ ਘਟਨਾ ਅਮਰੀਕੀ ਸਮੇਂ ਮੁਤਾਬਕ ਕਰੀਬ 1.30 ਵਜੇ ਦੇ ਕਰੀਬ ਵਾਪਰੀ। ਪੁਲ ਦੇ ਨਾਲ ਟਕਰਾਉਣ ਤੋਂ ਬਾਅਦ ਜਹਾਜ਼ ਨੂੰ ਅੱਗ ਲੱਗ ਗਈ। ਅਤੇ ਸਿੰਗਾਪੁਰ ਦੇਸ਼ ਦੇ ਝੰਡੇ ਵਾਲਾ ਜਹਾਜ਼ ਸ਼੍ਰੀਲੰਕਾ ਦੀ ਰਾਜਧਾਨੀ ਕੋਲੰਬੋ ਲਈ ਰਵਾਨਾ ਹੋਣਾ ਸੀ।ਜਹਾਜ਼ ਪ੍ਰਬੰਧਕ ਕੰਪਨੀ ਸਿਨਰਜੀ ਮਰੀਨ ਗਰੁੱਪ ਨੇ ਕਿਹਾ ਕਿ ਦੋ ਕਪਤਾਨਾਂ ਸਮੇਤ ਸਾਰੇ 22 ਚਾਲਕ ਦਲ ਦੇ ਮੈਂਬਰ ਜਹਾਜ ਵਿੱਚ ਸਨ ਜੋ ਸਾਰੇ ਹੀ ਭਾਰਤੀ ਸਨ। ਉਨ੍ਹਾਂ ਵਿੱਚੋਂ ਕੋਈ ਵੀ ਜ਼ਖ਼ਮੀ ਨਹੀਂ ਹੋਇਆ। ਪੁਲ ਨਾਲ ਜਹਾਜ਼ ਦੇ ਟਕਰਾਉਣ ਨਾਲ ਵੀ ਕਿਸੇ ਤਰ੍ਹਾਂ ਦਾ ਪ੍ਰਦੂਸ਼ਣ ਵੀ ਨਹੀਂ ਹੋਇਆ।ਅਤੇ ਸਾਰੇ ਲੋਕ ਸੁਰੱਖਿਅਤ ਹਨ।ਜਾਣਕਾਰੀ ਦੇ ਅਨੁਸਾਰ ਇਸ ਨੇ 22 ਅਪ੍ਰੈਲ ਨੂੰ ਸ਼੍ਰੀਲੰਕਾ ਵਿੱਖੇਂ ਪਹੁੰਚਣਾ ਸੀ। ਅਤੇ ਪੁਲ ਦੇ ਡਿੱਗਣ ਕਾਰਨ ਇਸ ‘ਤੇ ਮੌਜੂਦ ਕਈ ਵਾਹਨ ਅਤੇ ਲੋਕ ਪਾਣੀ ‘ਚ ਡੁੱਬ ਗਏ। ਫਾਇਰ ਵਿਭਾਗ ਮੁਤਾਬਕ ਹੁਣ ਤੱਕ 7 ਲੋਕ ਲਾਪਤਾ ਹਨ, 2 ਲੋਕਾਂ ਨੂੰ ਬਚਾ ਲਿਆ ਗਿਆ ਹੈ। ਇਨ੍ਹਾਂ ਵਿੱਚੋਂ ਇੱਕ ਦੀ ਹਾਲਤ ਬਹੁਤ ਗੰਭੀਰ ਬਣੀ ਹੋਈ ਹੈ। ਜਦਕਿ ਇਸ ਜਹਾਜ਼ ਦੇ ਸਾਰੇ ਕਰਮਚਾਰੀ ਸੁਰੱਖਿਅਤ ਹਨ। ਨਿਊਯਾਰਕ ਟਾਈਮਜ਼ ਦੇ ਮੁਤਾਬਕ ਸਿੰਗਾਪੁਰ ਦੇ ਝੰਡੇ ਵਾਲੇ ਇਸ ਜਹਾਜ਼ ਦਾ ਨਾਂ ‘ਡਾਲੀ’ ਹੈ। ਅਤੇ ਇਹ ਸ਼੍ਰੀਲੰਕਾ ਦੀ ਰਾਜਧਾਨੀ ਕੋਲੰਬੋ ਜਾ ਰਿਹਾ ਸੀ। ਜਹਾਜ਼ 948 ਫੁੱਟ ਲੰਬਾ ਸੀ। ਬਾਲਟੀਮੋਰ ਰਾਜ ਦੇ ਫ੍ਰਾਂਸਿਸ ਕੀ ਬ੍ਰਿਜ 1977 ਵਿੱਚ ਪੈਟਾਪਸਕੋ ਨਦੀ ਉੱਤੇ ਬਣਾਇਆ ਗਿਆ ਸੀ। ਇਹ ਫ੍ਰਾਂਸਿਸ ਸਕਾਟ ਕੀ ਦੇ ਨਾਂ ਦੇ ਨਾਲ ਜਾਣਿਆ ਜਾਂਦਾ ਹੈ, ਜਿਸ ਨੇ ਅਮਰੀਕੀ ਰਾਸ਼ਟਰੀ ਗੀਤ ਲਿਖਿਆ ਸੀ।ਜਹਾਜ਼ ਦਾ ਅਮਲਾ ਸੁਰੱਖਿਅਤ, ਹੈ। ਪਰ ਟਕਰਾਉਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ
ਡਾਲੀ ਜਹਾਜ਼ ਦੀ ਮਾਲਕੀ ਵਾਲੀ ਕੰਪਨੀ ਨੇ ਦੱਸਿਆ ਕਿ ਜਹਾਜ਼ ‘ਤੇ ਮੌਜੂਦ ਦੋ ਪਾਇਲਟਾਂ ਸਮੇਤ ਚਾਲਕ ਦਲ ਦੇ ਸਾਰੇ ਮੈਂਬਰ ਸੁਰੱਖਿਅਤ ਹਨ। ਉਹ ਜ਼ਖਮੀ ਨਹੀਂ ਹਨ। ਜਹਾਜ਼ ਅਤੇ ਪੁਲ ਵਿਚਾਲੇ ਟੱਕਰ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਜਹਾਜ਼ ਦੇ ਮਾਲਕ ਅਤੇ ਅਧਿਕਾਰੀ ਇਸ ਦੀ ਜਾਂਚ ਕਰ ਰਹੇ ਹਨ।ਇਸ ਸਮੇਂ ਬਾਲਟੀਮੋਰ ਹਾਰਬਰ ਵਿੱਚ ਪਾਣੀ ਦਾ ਤਾਪਮਾਨ 9 ਡਿਗਰੀ ਸੈਲਸੀਅਸ ਹੈ। ਯੂ.ਐਸ. ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਦੇ ਅਨੁਸਾਰ, ਜਦੋਂ ਤਾਪਮਾਨ 21 ਡਿਗਰੀ ਸੈਲਸੀਅਸ ਤੋਂ ਹੇਠਾਂ ਹੁੰਦਾ ਹੈ, ਤਾਂ ਸਰੀਰ ਦਾ ਤਾਪਮਾਨ ਵੀ ਤੇਜ਼ੀ ਨਾਲ ਘਟਦਾ ਹੈ। ਜਿਸ ਕਾਰਨ ਪਾਣੀ ਵਿੱਚ ਡੁੱਬੇ ਲੋਕਾਂ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ।ਜਹਾਜ਼ ਦੇ ਟਕਰਾਉਣ ਤੋਂ ਬਾਅਦ ਪੁਲ ਦਾ ਵੱਡਾ ਹਿੱਸਾ ਢਹਿ ਢੇਰੀ ਹੋ ਗਿਆ। ਇਸ ਦੌਰਾਨ ਕਈ ਕਾਰਾਂ ਵੀ ਪਾਣੀ ਵਿੱਚ ਡੁੱਬ ਗਈਆਂ
ਪਿਛਲੇ ਸਾਲ ਬਾਲਟੀਮੋਰ ਦੀ ਬੰਦਰਗਾਹ ਤੋਂ 6.67 ਲੱਖ ਕਰੋੜ ਰੁਪਏ ਦਾ ਮਾਲ ਲੰਘਿਆ ਸੀ
ਮੈਰੀਲੈਂਡ ਸਰਕਾਰ ਦੀ ਵੈੱਬਸਾਈਟ ਦੇ ਅਨੁਸਾਰ, ਪਿਛਲੇ ਸਾਲ ਲਗਭਗ 52 ਮਿਲੀਅਨ ਟਨ ਅੰਤਰਰਾਸ਼ਟਰੀ ਕਾਰਗੋ ਬਾਲਟੀਮੋਰ ਦੀ ਬੰਦਰਗਾਹ ਤੋਂ ਲੰਘਿਆ ਸੀ। ਇਸ ਦੀ ਲਾਗਤ 6.67 ਲੱਖ ਕਰੋੜ ਰੁਪਏ ਸੀ। ਇਸ ਬੰਦਰਗਾਹ ਰਾਹੀਂ 15 ਹਜ਼ਾਰ ਤੋਂ ਵੱਧ ਲੋਕਾਂ ਨੂੰ ਸਿੱਧਾ ਰੁਜ਼ਗਾਰ ਮਿਲਿਆ ਹੈ। ਇਸ ਕਾਰਨ ਮੈਰੀਲੈਂਡ ‘ਚ ਕਰੀਬ 1.39 ਲੱਖ ਲੋਕ ਰੋਜ਼ਗਾਰ ‘ਤੇ ਹਨ।