ਫੁੱਲਾਂ ਵਰਗੀ ਜ਼ਿੰਦਗੀ ਇਹ, ਹੱਸ ਕੇ ਅਸੀਂ ਗੁਜ਼ਾਰੀ, ਸਖਤ ਮਿਹਨਤਾਂ ਸਦਕਾ ਮਿੱਤਰੋ ! ਇੱਥੋਂ ਤੱਕ ਖੇਡੀ ਪਾਰੀ… “

ਕਈ ਇਨਸਾਨ ਇਸ ਦੁਨੀਆਂ ਵਿੱਚ ਫਰਿਸ਼ਤਿਆਂ ਵਾਂਗ ਹੁੰਦੇ ਨੇ , ਜੋ ਆਪਣੀ ਜ਼ਿੰਮੇਵਾਰੀ ਤੋਂ ਇਲਾਵਾ ਆਪਣੇ ਸਮਾਜ ਅਤੇ ਆਪਣੇ ਦੇਸ਼ ਲਈ ਆਪਣੇ ਜੀਵਨ ਦਾ ਇੱਕ – ਇੱਕ ਪਲ ਪੂਰੀ ਤਨਦੇਹੀ ਨਾਲ ਲੇਖੇ ਲਾ ਦਿੰਦੇ ਹਨ ਅਤੇ ਆਪਣੇ ਇਸੇ ਕਰਮਵਾਦੀ , ਸਿੱਧੇ – ਸਾਦੇ ਤੇ ਮਿਹਨਤੀ ਸੁਭਾਅ ਸਦਕਾ ਉਹ ਸਮਾਜ ਦੇ ਹਰ ਕੋਨੇ ਵਿੱਚ ਰਹਿੰਦੇ ਲੋਕਾਂ ਦੇ ਦਿਲਾਂ ਵਿੱਚ ਵੱਸ ਜਾਂਦੇ ਹਨ ਅਤੇ ਸਭ ਦੇ ਸਤਿਕਾਰ ਦਾ ਪਾਤਰ ਵੀ ਬਣਦੇ ਹਨ। ਅਜਿਹੇ ਹੀ ਫਰਿਸ਼ਤੇ – ਰੂਪੀ ਤੇ ਸਖ਼ਤ ਮਿਹਨਤ ਕਰਨ ਵਾਲ਼ੇ ਬੁੱਧੀਜੀਵੀਆਂ ਤੇ ਮਹਾਂਪੁਰਸ਼ਾਂ ਸਦਕਾ ਹੀ ਦੁਨੀਆ ਵਿੱਚ ਇਨਸਾਨੀਅਤ , ਪਰਉਪਕਾਰ ਤੇ ਕਿੱਤੇ ਪ੍ਰਤੀ ਲਗਨਸ਼ੀਲਤਾ ਬਾਰੇ ਸਕਾਰਾਤਮਕ ਤੇ ਉਸਾਰੂ ਭਾਵ ਲੋਕ – ਮਨਾਂ ਵਿੱਚ ਪੈਦਾ ਹੁੰਦੇ ਹਨ। ਅਜਿਹੀ ਹੀ ਮਹਾਨ ਸ਼ਖਸ਼ੀਅਤ ਅਤੇ ਸਮਾਜ ਸੇਵੀ ਪਰਉਪਕਾਰੀ ਇਨਸਾਨ ਹਨ : ਸ੍ਰ. ਜਤਿੰਦਰ ਸਿੰਘ ਜੀ।

ਸ੍ਰ. ਜਤਿੰਦਰ ਸਿੰਘ ਜੀ ਪਿਛਲੇ ਲਗਭਗ 16 – 17 ਸਾਲ ਤੋਂ ਧਾਰਮਿਕ , ਇਤਿਹਾਸਕ ਤੇ ਪਾਵਨ – ਪਵਿੱਤਰ ਨਗਰੀ ਸ਼੍ਰੀ ਅਨੰਦਪੁਰ ਸਾਹਿਬ ( ਜ਼ਿਲ੍ਹਾ ਰੂਪਨਗਰ ) ਦੇ ਖੇਤਰ ਵਿੱਚ ਜਾਣੇ – ਪਹਿਚਾਣੇ ਅਤੇ ਕਰਮਸ਼ੀਲ ਸ਼ਖਸ਼ੀਅਤ ਹਨ , ਜੋ ਕਿ ਉਪ – ਮੰਡਲ ਮੈਜਿਸਟਰੇਟ ( ਐਸ.ਡੀ.ਐਮ.) ਤਹਿਸੀਲ ਸ੍ਰੀ ਅਨੰਦਪੁਰ ਸਾਹਿਬ , ਜ਼ਿਲ੍ਹਾ ਰੂਪਨਗਰ ਦੇ ਦਫਤਰ ਵਿਖੇ ਇੱਕ ਸਤੰਬਰ 2006 ਤੋਂ ਨਿਰੰਤਰ ਲਗਨਸ਼ੀਲਤਾ ਨਾਲ਼ ਆਪਣੀ ਸੇਵਾ ਬਤੌਰ ਜੂਨੀਅਰ ਅਸਿਸਟੈਂਟ ਨਿਭਾਅ ਰਹੇ ਹਨ। ਪਿੰਡ ਡੂਮੇਵਾਲ , ਜਿਲ੍ਹਾ ਰੂਪਨਗਰ ਦੇ ਜੰਮਪਲ ਪਿਤਾ ਸ੍ਰ. ਸਵਰਨਜੀਤ ਸਿੰਘ ਜੀ ਅਤੇ ਮਾਤਾ ਸ੍ਰੀਮਤੀ ਸੁਰਿੰਦਰ ਕੌਰ ਜੀ ਦੇ ਸਪੁੱਤਰ ਸ੍ਰ. ਜਤਿੰਦਰ ਸਿੰਘ ਬਚਪਨ ਤੋਂ ਹੀ ਆਪਣੀ ਪੜ੍ਹਾਈ ਤੇ ਕੰਮ ਪ੍ਰਤੀ ਲਗਨਸ਼ੀਲ ਤੇ ਮਿਹਨਤੀ ਰਹੇ। ਉਹਨਾਂ ਨੇ ਆਪਣੀ ਮੁੱਢਲੀ ਪੜ੍ਹਾਈ ਸੀਨੀਅਰ ਸੈਕੰਡਰੀ ਸਕੂਲ ਝੱਜ ਤੋਂ ਪ੍ਰਾਪਤ ਕੀਤੀ। ਆਪਣੀ ਸਰਕਾਰੀ ਨੌਕਰੀ ਨਗਰ ਕੌਂਸਲ ਨੰਗਲ ਡੈਮ , ਜ਼ਿਲ੍ਹਾ ਰੂਪਨਗਰ ਵਿਖੇ ਬਤੌਰ ਚੁੰਗੀ ਕਲਰਕ ਦੇ ਤੌਰ ‘ਤੇ 1999 ਤੋਂ ਸ਼ੁਰੂ ਕੀਤੀ ਤੇ ਫਿਰ ਸਤੰਬਰ 2006 ਤੋਂ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਉਪ ਮੰਡਲ ਮੈਜਿਸਟਰੇਟ ਦੇ ਦਫਤਰ ਵਿਖੇ ਸੇਵਾ ਕਰਦੇ ਆ ਰਹੇ ਹਨ। ਆਪਣੇ ਨਾਮ ਮੁਤਾਬਿਕ ਸੱਚਮੁੱਚ ਹੀ ਉਹਨਾਂ ਨੇ ਆਪਣੀ ਦਿਨ – ਰਾਤ ਲਗਨਮਈ ਨਿਰੰਤਰ ਸਿਰਤੋੜ ਮਿਹਨਤ ਕਰਕੇ ਨਾ ਕੇਵਲ ਆਪਣੇ ਕਾਰਜ ਖੇਤਰ , ਬਲਕਿ ਇਲਾਕੇ ਦੇ ਸਮੁੱਚੇ ਇਲਾਕੇ ਵਿੱਚ ਨਾਮਣਾ ਵੀ ਖੱਟਿਆ ਹੈ ਤੇ ਆਪਣੀ ਲਿਆਕਤ ਨਾਲ਼ ਤੇ ਮਿਹਨਤ ਕਰਕੇ ਸਭ ਦਾ ਦਿਲ ਜਿੱਤਿਆ ਹੈ। ਉਨਾਂ ਦੀ ਇਸੇ ਲਗਨ , ਕੰਮ ਤੇ ਸਮਾਜ ਪ੍ਰਤੀ ਸਮਰਪਣ ਨੂੰ ਦੇਖਦੇ ਹੋਏ ਉਹਨਾਂ ਨੂੰ ਤਹਿਸੀਲ ਪੱਧਰ ‘ਤੇ ਅਣਗਿਣਤ ਵਾਰ ਸਨਮਾਨਿਤ ਵੀ ਕੀਤਾ ਜਾ ਚੁੱਕਾ ਅਤੇ ਜ਼ਿਲ੍ਹਾ ਪੱਧਰ ‘ਤੇ ਵੀ ਡਿਪਟੀ ਕਮਿਸ਼ਨਰ ਵੱਲੋਂ ਸਨਮਾਨਿਤ ਕੀਤਾ ਗਿਆ ਹੈ। ਆਪਣੇ ਕਰਮਵਾਦੀ ਸੁਭਾਅ ਦੇ ਨਾਲ਼ – ਨਾਲ਼ ਸ੍ਰ. ਜਤਿੰਦਰ ਸਿੰਘ ਜੀ ਬਹੁਤ ਮਿੱਠੇ , ਹਲੀਮੀ ਭਰੇ , ਠਰੰਮੇ ਵਾਲ਼ੇ ਤੇ ਸਹਿਣਸ਼ੀਲ ਸੁਭਾਅ ਦੇ ਮਾਲਕ ਹਨ। ਇਹ ਗੱਲ ਉਹਨਾਂ ਲਈ ਸੋਨੇ ‘ਤੇ ਸੁਹਾਗੇ ਵਾਂਗ ਸ਼ੋਭਦੀ ਵੀ ਹੈ। ਆਪਣੇ ਜੀਵਨ ਤਜਰਬਿਆਂ ਅਨੁਸਾਰ ਅੱਜ ਦੇ ਨੌਜਵਾਨਾਂ ਨੂੰ ਉਹ ਇਹੋ ਸੰਦੇਸ਼ ਦੇਣਾ ਚਾਹੁੰਦੇ ਹਨ ਕਿ ਕਰਮ ਹੀ ਪੂਜਾ ਹੈ ਤੇ ਸਾਨੂੰ ਮਿਹਨਤ ਕਰਨੀ ਚਾਹੀਦੀ ਹੈ। ਉਨ੍ਹਾਂ ਦੇ ਅਨੁਸਾਰ ਕਰਮ ਕਰਕੇ ਹੀ ਮੰਜ਼ਿਲ ‘ਤੇ ਪਹੁੰਚਿਆ ਜਾ ਸਕਦਾ ਹੈ ਅਤੇ ਹਰ ਮੈਦਾਨ ਫਤਹਿ ਕੀਤਾ ਜਾ ਸਕਦਾ ਹੈ ਤੇ ਚੰਗੇ ਕਰਮ ਕਰਕੇ ਹੀ ਮਾਣ – ਇੱਜਤ ਵੀ ਪ੍ਰਾਪਤ ਹੁੰਦੀ ਹੈ।

ਸ੍ਰ. ਜਤਿੰਦਰ ਸਿੰਘ ਜੀ ਅਕਸਰ ਆਖਦੇ ਹਨ ਕਿ ਜਦੋਂ ਤੱਕ ਸਾਡੇ ਮਨ ਅੰਦਰ ਮਿਹਨਤ ਕਰਨ ਦਾ ਜਜ਼ਬਾ ਅਤੇ ਲਗਨ ਪੈਦਾ ਨਹੀਂ ਹੁੰਦੀ , ਉਦੋਂ ਤੱਕ ਅਸੀਂ ਵੱਡੀਆਂ ਮੰਜਿਲਾਂ ਸਰ ਨਹੀਂ ਕਰ ਸਕਦੇ। ਸੱਚਮੁੱਚ ! ਅਜਿਹੇ ਫਰਿਸ਼ਤੇ – ਰੂਪੀ ਲਗਨਸ਼ੀਲ , ਮਿੱਠ – ਬੋਲੜੇ , ਸਹਿਣਸ਼ੀਲ ਤੇ ਪਿਆਰੇ ਇਨਸਾਨ ਲਈ ਹਰ ਕਿਸੇ ਦੇ ਦਿਲੋ – ਦਿਮਾਗ ਵਿੱਚ ਪਿਆਰ ਤੇ ਸਤਿਕਾਰ – ਭਾਵ ਅਤੇ ਖਾਸ ਜਗ੍ਹਾ ਹੈ। ਸ੍ਰ. ਜਤਿੰਦਰ ਸਿੰਘ ਜੀ ਜਿਹੇ ਪਰਉਪਕਾਰੀ ਤੇ ਤਨ ਮਨ ਧਨ ਨਾਲ਼ ਆਪਣੇ ਕੰਮ ਤੇ ਸਮਾਜ ਦੇ ਪ੍ਰਤੀ ਸਮਰਪਿਤ ਮਹਾਂਪੁਰਖ ਹੀ ਸਮਾਜ ਅਤੇ ਲੋਕਾਂ ਦੇ ਦਿਲਾਂ ‘ਤੇ ਰਾਜ ਕਰਦੇ ਹਨ। ਪਰਮਾਤਮਾ ਉਹਨਾਂ ਨੂੰ ਤੇ ਉਹਨਾਂ ਦੇ ਪਿਆਰੇ ਜਿਹੇ ਪਰਿਵਾਰ ਨੂੰ ਜੀਵਨ ਦੀ ਹਰ ਖੁਸ਼ੀ ਅਤੇ ਤੰਦਰੁਸਤੀ ਦੇਵੇ ਅਤੇ ਉਹ ਇਸੇ ਤਰ੍ਹਾਂ ਸਮਾਜ ਅਤੇ ਦੇਸ਼ ਦੀ ਨਿਰੰਤਰ ਸੇਵਾ ਕਰਦੇ ਰਹਿਣ। ਉਹਨਾਂ ਲਈ ਇਹ ਕਹਿਣਾ ਬਣਦਾ ਹੈ ,

” ਮਿਟਾ ਦੇ ਆਪਣੀ ਹਸਤੀ ਕੋ
ਗਰ ਕੁਛ ਮਰਤਬਾ ਚਾਹੀਏ
ਕਿ ਦਾਨਾ ਖਾਕ ਮੇੰ ਮਿਲ ਕਰ
ਗੁਲ – ਏ – ਗੁਲਜਾਰ ਹੋਤਾ ਹੈ।”

ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ
9478561356