USA ਕਾਂਗਰਸ ਚੋਣਾਂ ਦੇ ਲਈ ਦਸਤਾਰਧਾਰੀ ਉਮੀਦਵਾਰ ਮੇਅਰ ਰਵੀ ਭੱਲਾ ਦੇ ਮਾਣ ‘ਚ ਮੀਟ ਐਂਡ ਗਰੀਟ ਪਾਰਟੀ ਅਯੋਜਿਤ

ਸਿੱਖਸ ਆਫ਼ ਅਮੈਰਿਕਾ ਦੇ ਚੇਅਰਮੈਨ ਜਸਦੀਪ ਸਿੰਘ ਜੱਸੀ ਦੇ ਗ੍ਰਹਿ ਵਿਖੇ ਹੋਏ ਸਮਾਗਮ ‘ਚ ਪਹੁੰਚੀਆਂ ਅਹਿਮ ਸਖਸ਼ੀਅਤਾ

ਮੈਰੀਲੈਂਡ, 11 ਮਾਰਚ (ਰਾਜ ਗੋਗਨਾ )- ਹੋਬੋਕਨ ਸਿਟੀ ਨਿਊਜਰਸੀ ਦੇ ਮੇਅਰ ਰਵੀ ਭੱਲਾ ਸਿੱਖ ਮੇਅਰ ਜੂਨ ਦੇ ਮਹੀਨੇ ‘ਚ ਯੂ.ਐੱਸ.ਏ ਕਾਂਗਰਸ ਲਈ ਹੋਣ ਜਾ ਰਹੀਆਂ ਪ੍ਰਾਇਮਰੀ ਚੋਣਾਂ ਲਈ ਉਮੀਦਵਾਰ ਵਜੋਂ ਸਾਹਮਣੇ ਆਏ ਹਨ। ਉਹ ਇਸ ਹਲਕੇ ਤੋਂ ਚੋਣ ਲੜਨ ਵਾਲੇ ਪਹਿਲੇ ਦਸਤਾਰਧਾਰੀ ਸਿੱਖ ਉਮੀਦਵਾਰ ਹੋਣਗੇ। ਉਹਨਾਂ ਦੇ ਮਾਣ ਵਿੱਚ ਸਿੱਖਸ ਆਫ਼ ਅਮੈਰਿਕਾ ਦੇ ਚੇਅਰਮੈਨ ਜਸਦੀਪ ਸਿੰਘ ਨੇ ਆਪਣੇ ਗ੍ਰਹਿ ਵਿਖੇ ਇਕ “ਮੀਟ ਐਂਡ ਗਰੀਟ”ਪਾਰਟੀ ਰੱਖੀ। ਇਸ ਪਾਰਟੀ ਵਿੱਚ ਗੁਰਪ੍ਰੀਤ ਸਿੰਘ ਸੰਨੀ ਪ੍ਰਧਾਨ ਸਿੱਖ ਐਸੋਸੀਏਸ਼ਨ ਆਫ਼ ਬਾਲਟੀਮੋਰ, ਚਰਨਜੀਤ ਸਿੰਘ ਸਰਪੰਚ ਚੇਅਰਮੈਨ ਸਿੱਖ ਐਸੋਸੀਏਸ਼ਨ ਆਫ ਬਾਲਟੀਮੋਰ ਤੇ ਬੋਰਡ ਦੇ ਮੈਂਬਰ ਵੀ ਪਹੁੰਚੇ।

ਉਹਨਾਂ ਤੋਂ ਇਲਾਵਾ ਕਮਲਜੀਤ ਸੋਨੀ ਪ੍ਰਧਾਨ ਸਿੱਖਸ ਆਫ਼ ਅਮੈਰਿਕਾ, ਬਲਜਿੰਦਰ ਸਿੰਘ ਸ਼ੰਮੀ ਵਾਈਸ ਪ੍ਰਧਾਨ ਸ੍ਰ. ਹਰਬੀਰ ਬੱਤਰਾ, ਇੰਦਰਜੀਤ ਗੁਜਰਾਲ, ਚਤਰ ਸਿੰਘ ਸੈਣੀ, ਸੁਖਵਿੰਦਰ ਸਿੰਘ ਘੋਗਾ, ਜਰਨੈਲ ਸਿੰਘ ਟੀਟੂ, ਰਤਨ ਸਿੰਘ, ਡਾ: ਸਲੂਜਾ, ਡਾ: ਹਰਭਜਨ ਅਜਰਾਵਤ, ਡਾ: ਸੁਧੀਰ ਸੈਕਸੇਰੀਆ, ਤੇਜਪਾਲ ਸਿੰਘ, ਦਵਿੰਦਰ ਸਿੰਘ ਚਿੱਬ, ਵਿਕਰਮ ਮੋਰ, ਵਿਕਰਾਂਤ ਸਿੰਘ, ਗੁਰਪ੍ਰੀਤ ਕੌਰ, ਸਾਜਿਦ ਤਰਾਰ, ਰੂਪੀ ਸੂਰੀ, ਕੁਲਵਿੰਦਰ ਸਿੰਘ ਫਲੋਰਾ, ਤੋਂ ਇਲਾਵਾ ਰਿਪਬਲਿਕਨ ਅਤੇ ਡੈਮੋਕਰੇਟ ਪਾਰਟੀਆਂ ਤੋਂ ਵੱਡੀ ਗਿਣਤੀ ‘ਚ ਲੋਕ ਪਹੰੁਚੇ।

ਇਸ ਮੌਕੇ ਰਵੀ ਭੱਲਾ ਨੇ ਆਪਣੇ ਭਾਸ਼ਣ ‘ਚ ਭਾਈਚਾਰੇ ਵਲੋਂ ਮਿਲੇ ਸਹਿਯੋਗ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਜਿੱਤਣ ਉਪਰੰਤ ਆਪਣੇ ਭਾਈਚਾਰੇ ਨੂੰ ਦਰਪੇਸ਼ ਮੁਸ਼ਕਿਲਾਂ ਵਿਸ਼ੇਸ਼ ਤੌਰ ‘ਤੇ ਹੱਲ ਕਰਵਾਉਣਗੇ। ਚੇਅਰਮੈਨ ਜਸਦੀਪ ਸਿੰਘ ਜੱਸੀ ਨੇ ਕਿਹਾ ਕਿ ਰਵੀ ਭੱਲਾ ਇਕ ਦਸਤਾਰਧਾਰੀ ਸਿੱਖ ਹਨ ਅਤੇ ਉਹਨਾਂ ਦੇ ਚੋਣ ਲੜਨ ਨਾਲ ਸਿੱਖਾਂ ਦੀ ਵੱਖਰੀ ਪਛਾਣ ਦਾ ਪ੍ਰਚਾਰ ਅੰਤਰਰਾਸ਼ਟਰੀ ਪੱਧਰ ‘ਤੇ ਹੋਵੇਗਾ ਸੋ ਰਵੀ ਭੱਲਾ ਨੂੰ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਸਹਿਯੋਗ ਦੇਣਾ ਚਾਹੀਦਾ ਹੈ ਤਾਂ ਜੋ ਅਮਰੀਕਾ ਦੀ ਸਿਆਸਤ ਵਿਚ ਸਿੱਖੀ ਦਾ ਝੰਡਾ ਬੁਲੰਦ ਕੀਤਾ ਜਾ ਸਕੇ।