ਧੀ ਦੀ ਇੱਜਤ ਨਾ ਰੋਲੋ

ਬੱਸ ਅੱਡੇ ਖੜ੍ਹ ਕਾਲਜ ਜਾਣ ਦਾ ਧਿਆਨ,
ਉਡੀਕ ਕਰੇ ਧੀ ਅੱਡੇ ਲੋਕਾਂ ਕਰ ਪਰੇਸ਼ਾਨ।
ਜਿਸਮ ਦੀ ਭੁੱਖ ਰੱਖ ਵੇਖ ਕਿੰਝ ਰਹੇ ਘੂਰਦੇ,
ਮਾਵਾਂ ਦੇ ਪੁੱਤ ਹੋ ਕੇ ਆਪਣੀ ਮਾਂ ਨੂੰ ਰਵਾਉਣ।

ਪੜ੍ਹਾਈ ਲਿਖਾਈ ਕਰ ਜਦੋਂ ਘਰ ਆਏ ਧੀ,
ਆਵਾਰਾ ਪਸ਼ੂਆਂ ਦੇ ਵਾਂਗ ਪਿੱਛਾ ਕਰੀ ਜਾਣ।
ਕਿੱਥੋਂ ਧੀ ਆਪਣੀ ਇੱਜਤ ਦਾ ਖਿਆਲ ਰੱਖੇ,
ਜਦੋਂ ਸਮਾਂ ਬਦਲ ਗਿਆ ਹੁਣ ਕੌਣ ਇਨਸਾਨ।

ਅੱਖ ਮਟੱਕਾ ਗੱਭਰੂ ਜਵਾਨ ਰਾਹ ਜਾਂਦੇ ਕਰੇ,
ਧੀ ਦਾ ਸਿਰ ਨੀਵਾਂ ਹੋ ਜਾਂਦਾ ਜਦੋਂ ਸੁਣੇ ਜਵਾਬ।
ਬੇਸ਼ਰਮੀ ਦੀ ਹੱਦ ਉਦੋਂ ਹੋ ਜਾਂਦੀ ਓ ਹੱਥ ਫੜ੍ਹੇ,
ਫਿਰ ਧੀ ਬਚਾਓ ਆਖ ਉੱਥੇ ਕੋਈ ਨਾ ਆਉਣ।

ਧੀ ਬਾਪੂ ਜੀ ਨੂੰ ਪਿਆਰ ਇੱਜਤ ਰਹੀ ਕਰਦੀ,
ਉਹ ਆਪਣੇ ਸਿਰੋਂ ਚੁੰਨੀ ਕਦੇ ਲੱਥ ਨਾ ਪਾਉਣ।
ਜੋ ਸਮਾਜ ਵਿੱਚ ਇਹਨਾਂ ਹੈਵਾਨੀਅਤ ਦੀ ਨੀਤ,
ਧੀ ਬੋਲ ਆਖੇ ਤੁਸੀ ਮਾਵਾਂ ਦੇ ਪੁੱਤ ਹੋ ਜਾਂ ਹੈਵਾਨ।

ਮੇਰੀ ਧੀ ਬੜੀ ਦਲੇਰ ਜੱਗ ਸ਼ੇਰ ਬਾਪੂ ਦੇ ਹੁਲਾਰੇ,
ਧੀ ਡਰ ਡਰੇ ਨਾ ਸਮਾਜ ਦੇ ਹੈਵਾਨ ਨੂੰ ਹਰਾਉਣ।
ਜੁੱਗ ਜੁੱਗ ਜੀਵੇ ਧੀ ਇੰਨਾ ਸਮਾਜ ਤੋਂ ਸਦਾ ਬੱਚ ਕੇ,
ਗੌਰਵ ਸ਼ਬਦਾਂ ਕਹੇ ਧੀ ਇਸ ਜੱਗ ਨੂੰ ਚਮਕਾਉਣ।

ਗੌਰਵ ਧੀਮਾਨ
ਚੰਡੀਗੜ੍ਹ ਜੀਰਕਪੁਰ
ਮੋ: ਨੰ: 7626818016