ਵਾਸ਼ਿੰਗਟਨ, 8 ਮਾਰਚ (ਰਾਜ ਗੋਗਨਾ)- ਅਮਰੀਕੀ ਰਾਸ਼ਟਰਪਤੀ ਚੋਣ ਚ’ ਨਿੱਕੀ ਹੇਲੀ ਰਾਸ਼ਟਰਪਤੀ ਦੇ ਅਹੁਦੇ ਦੀ ਉਮੀਦਵਾਰੀ ਦੀ ਦੌੜ ਤੋਂ ਬਾਹਰ, ਹੋ ਗਈ ਅਤੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਲਈ ਰਾਹ ਪੱਧਰਾ ਹੋ ਗਿਆ ਹੈ।ਹੇਲੀ ਦੇ ਦੌੜ ਤੋਂ ਬਾਹਰ ਹੋਣ ਤੋਂ ਬਾਅਦ, ਡੋਨਾਲਡ ਟਰੰਪ ਨਵੰਬਰ ਵਿੱਚ ਹੋਣ ਵਾਲੀਆਂ ਚੋਣਾਂ ਵਿੱਚ ਇੱਕ ਵਾਰ ਫਿਰ ਡੈਮੋਕ੍ਰੇਟਿਕ ਰਾਸ਼ਟਰਪਤੀ ਜੋ ਬਿਡੇਨ ਦਾ ਸਾਹਮਣਾ ਕਰਨਗੇ।ਭਾਰਤੀ ਮੂਲ ਦੀ ਨਿੱਕੀ ਹੈਲੀ ਅਮਰੀਕੀ ਚੋਣਾਂ ਵਿੱਚ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਦੀ ਦੌੜ ਤੋਂ ਬਾਹਰ ਹੋਣ ਜਾ ਰਹੀ ਹੈ।ਅਤੇ ਨਿੱਕੀ ਹੇਲੀ ਦੇ ਬਾਹਰ ਹੋਣ ਤੋਂ ਬਾਅਦ , ਡੋਨਾਲਡ ਟਰੰਪ ਹੁਣ ਸਿਰਫ ਰਿਪਬਲਿਕਨ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਰਹਿ ਜਾਣਗੇ।ਰਾਇਟਰਜ਼ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਗਈ ਹੈ। ਨਿੱਕੀ ਹੈਲੀ ਦੇ ਦੌੜ ਤੋਂ ਬਾਹਰ ਹੋਣ ਤੋਂ ਬਾਅਦ, ਡੋਨਾਲਡ ਟਰੰਪ ਨਵੰਬਰ ਵਿੱਚ ਹੋਣ ਵਾਲੀਆਂ ਚੋਣਾਂ ਵਿੱਚ ਇੱਕ ਵਾਰ ਫਿਰ ਡੈਮੋਕ੍ਰੇਟਿਕ ਰਾਸ਼ਟਰਪਤੀ ਜੋ ਬਿਡੇਨ ਨਾਲ ਭਿੜਨਗੇ।
ਦੱਖਣੀ ਕੈਰੋਲੀਨਾ ਦੀ ਸਾਬਕਾ ਗਵਰਨਰ ਨਿੱਕੀ ਹੇਲੀ ਦੇ ਇਸ ਫੈਸਲੇ ਤੋਂ ਬਾਅਦ ਡੋਨਾਲਡ ਟਰੰਪ ਲਈ ਲਗਾਤਾਰ ਤੀਜੀ ਵਾਰ ਰਿਪਬਲਿਕਨ ਉਮੀਦਵਾਰ ਵਜੋਂ ਰਾਸ਼ਟਰਪਤੀ ਚੋਣ ਲੜਨ ਦਾ ਰਸਤਾ ਸਾਫ਼ ਹੋ ਗਿਆ ਹੈ। ਬੀਤੇਂ ਦਿਨ ‘ਸੁਪਰ ਮੰਗਲਵਾਰ’ ‘ਚ ਬਿਡੇਨ ਅਤੇ ਟਰੰਪ ਜਿੱਤੇ ਹਨ।ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਅਤੇ ਡੋਨਾਲਡ ਟਰੰਪ ਰਾਸ਼ਟਰਪਤੀ ਅਹੁਦੇ ਦੀ ਦਾਅਵੇਦਾਰੀ ਲਈ ਦੇਸ਼ ਭਰ ਦੇ 15 ਸੂਬਿਆਂ ‘ਚ ਹੋਈਆਂ ਆਪੋ-ਆਪਣੇ ਪਾਰਟੀਆਂ ਦੀਆਂ ਪ੍ਰਾਇਮਰੀ ਚੋਣਾਂ ਜਿੱਤਣ ‘ਚ ਸਫਲ ਰਹੇ ਸਨ। ਇਸ ਨਾਲ ਨਵੰਬਰ ‘ਚ ਇਕ ਵਾਰ ਫਿਰ ਦੋਹਾਂ ਨੇਤਾਵਾਂ ਵਿਚਾਲੇ ਆਹਮੋ-ਸਾਹਮਣੇ ਹੋਣ ਦਾ ਰਾਹ ਪੱਧਰਾ ਹੁੰਦਾ ਨਜ਼ਰ ਆ ਰਿਹਾ ਹੈ। ਨਾਲ ਹੀ, ਵਰਮੌਂਟ ਸੂਬੇ ਵਿੱਚ ਹੈਰਾਨ ਕਰਨ ਵਾਲੀ ਜਿੱਤ ਦੇ ਬਾਵਜੂਦ, ਭਾਰਤੀ-ਅਮਰੀਕੀ ਨਿੱਕੀ ਹੈਲੀ ‘ਤੇ ਆਪਣੀ ਉਮੀਦਵਾਰੀ ਛੱਡਣ ਲਈ ਦਬਾਅ ਵਧ ਗਿਆ ਹੈ। ‘ਸੁਪਰ ਮੰਗਲਵਾਰ’ ਦੇ ਨਤੀਜਿਆਂ ਤੋਂ ਬਾਅਦ 77 ਸਾਲਾ ਟਰੰਪ ਨੇ ਆਪਣੀ ਰਿਪਬਲਿਕਨ ਵਿਰੋਧੀ 52 ਸਾਲਾ ਹੇਲੀ ‘ਤੇ ਮਜ਼ਬੂਤ ਲੀਡ ਲੈ ਲਈ ਸੀ।ਅਮਰੀਕੀ ਰਾਸ਼ਟਰਪਤੀ ਚੋਣ 2024 ਚ’ ਨਿੱਕੀ ਹੇਲੀ ਨੇ ਵਾਸ਼ਿੰਗਟਨ ਡੀਸੀ ਵਿੱਚ ਡੋਨਾਲਡ ਟਰੰਪ ਨੂੰ ਹਰਾਇਆ, ਰਿਪਬਲਿਕਨ ਪ੍ਰਾਇਮਰੀ ਚੋਣ ਜਿੱਤ ਕੇ ਇਤਿਹਾਸ ਰਚਿਆ ਸੀ।ਅਤੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟੈਕਸਾਸ, ਕੈਲੀਫੋਰਨੀਆ ਅਤੇ 11 ਹੋਰ ਰਾਜਾਂ ਵਿੱਚ ਸ਼ਾਨਦਾਰ ਜਿੱਤਾਂ ਹਾਸਲ ਕੀਤੀਆਂ, ਪਰ ਵਰਮੌਂਟ ਵਿੱਚ ਹੇਲੀ ਦੀ ਜਿੱਤ ਨੇ ਉਸ ਨੂੰ ਪੂਰੀ ਤਰ੍ਹਾਂ ਨਾਲ ਦੌੜ ਜਿੱਤਣ ਤੋਂ ਰੋਕ ਦਿੱਤਾ।
ਹਾਲਾਂਕਿ ਬੀਤੇਂ ਦਿਨ ਮੰਗਲਵਾਰ ਨੂੰ 15 ਰਾਜਾਂ ਵਿੱਚ ਜਿੱਥੇ ਵੋਟਿੰਗ ਹੋਈ, ਟਰੰਪ ਕੋਲ ਪਾਰਟੀ ਦੀ ਨਾਮਜ਼ਦਗੀ ਜਿੱਤਣ ਲਈ ਲੋੜੀਂਦੇ ਡੈਲੀਗੇਟ ਨਹੀਂ ਸਨ, ਪਰ ਉਹ ਇਸ ਦੇ ਬਹੁਤ ਨੇੜੇ ਆ ਗਏ। ਸਾਰੇ ਰਿਪਬਲਿਕਨ ਡੈਲੀਗੇਟਾਂ ਵਿੱਚੋਂ ਇੱਕ ਤਿਹਾਈ ਨੂੰ ‘ਸੁਪਰ ਮੰਗਲਵਾਰ’ ਨੂੰ ਚੁਣਿਆ ਗਿਆ ਸੀ, ਜੋ ਕਿ 2024 ਵਿੱਚ ਪ੍ਰਾਇਮਰੀ ਚੋਣਾਂ ਦੀ ਸਭ ਤੋਂ ਮਹੱਤਵਪੂਰਨ ਤਾਰੀਖ ਅਤੇ ਦਿਨ ਮੰਨਿਆ ਜਾਦਾਂ ਹੈ। ਰਿਪਬਲਿਕਨ ਰਾਸ਼ਟਰਪਤੀ ਨਾਮਜ਼ਦਗੀ ਜਿੱਤਣ ਲਈ, ਕਿਸੇ ਵੀ ਉਮੀਦਵਾਰ ਨੂੰ 1,215 ਡੈਲੀਗੇਟਾਂ ਦੇ ਸਮਰਥਨ ਦੀ ਲੋੜ ਹੁੰਦੀ ਹੈ, ਜੋ ਪ੍ਰਾਇਮਰੀ ਦੇ ਦੌਰਾਨ ਚੁਣੇ ਜਾਂਦੇ ਹਨ। ‘ਸੁਪਰ ਮੰਗਲਵਾਰ’ ਤੋਂ ਬਾਅਦ ਟਰੰਪ ਨੂੰ 244 ਡੈਲੀਗੇਟਾਂ ਦਾ ਸਮਰਥਨ ਹਾਸਲ ਹੋਇਆ ਹੈ, ਜਦਕਿ ਹੇਲੀ ਦੇ ਪੱਖ ‘ਚ ਸਿਰਫ 86 ਡੈਲੀਗੇਟ ਚੁਣੇ ਗਏ ਹਨ। ਬਿਡੇਨ (81) ਸਾਲ ਜੋ ਇੱਕ ਵਾਰ ਫਿਰ ਰਾਸ਼ਟਰਪਤੀ ਬਣਨ ਦੀ ਇੱਛਾ ਰੱਖਦੇ ਹਨ, ਲਗਭਗ ਸਾਰੇ ਡੈਮੋਕਰੇਟਿਕ ਪ੍ਰਾਇਮਰੀ ਰਾਜਾਂ ਵਿੱਚ ਜਿੱਤਣ ਵਿੱਚ ਕਾਮਯਾਬ ਰਹੇ।