ਚੀਨ ’ਚ ਪੰਜ ਕਾਰਾਂ ਅਤੇ ਤਿੰਨ ਟਰੱਕਾਂ ਵਿਚਾਲੇ ਹੋਈ ਟੱਕਰ ’ਚ ਘੱਟੋ-ਘੱਟ 8 ਲੋਕਾਂ ਦੀ ਮੌਤ, 6 ਗੰਭੀਰ ਜ਼ਖਮੀ

ਚੀਨ ਦੇ ਉੱਤਰ-ਪੱਛਮੀ ਹਿੱਸੇ ’ਚ ਸਥਿਤ ਗਾਂਸੂ ਸੂਬੇ ’ਚ ਸੋਮਵਾਰ ਨੂੰ ਇਕ ਐਕਸਪ੍ਰੈੱਸ ਵੇਅ ’ਤੇ ਪੰਜ ਕਾਰਾਂ ਅਤੇ ਤਿੰਨ ਟਰੱਕਾਂ ਵਿਚਾਲੇ ਹੋਈ ਟੱਕਰ ’ਚ ਘੱਟੋ-ਘੱਟ 8 ਲੋਕਾਂ ਦੀ ਮੌਤ ਹੋ ਗਈ ਅਤੇ 6 ਹੋਰ ਗੰਭੀਰ ਜ਼ਖਮੀ ਹੋ ਗਏ। ਸਥਾਨਕ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਸੂਬਾਈ ਐਮਰਜੈਂਸੀ ਪ੍ਰਬੰਧਨ ਅਧਿਕਾਰੀਆਂ ਦੇ ਅਨੁਸਾਰ ਝਾਂਗਏ ਸ਼ਹਿਰ ਦੇ ਸ਼ਾਨਡੋਂਗ ਕਾਉਂਟੀ ਵਿਚ ਇਕ ਐਕਸਪ੍ਰੈਸ ਵੇਅ ਦੇ ਇਕ ਹਿੱਸੇ ‘ਤੇ ਸਵੇਰੇ 11:15 ਵਜੇ ਦੇ ਕਰੀਬ ਇਹ ਹਾਦਸਾ ਵਾਪਰਿਆ।

ਸਾਰੇ ਜ਼ਖ਼ਮੀਆਂ ਨੂੰ ਇਲਾਜ ਲਈ ਸ਼ਾਨਡੋਂਗ ਕਾਉਂਟੀ ਪੀਪਲਜ਼ ਹਸਪਤਾਲ ਅਤੇ ਝਾਂਗਏ ਮਿਊਂਸੀਪਲ ਪੀਪਲਜ਼ ਹਸਪਤਾਲ ਲਿਜਾਇਆ ਗਿਆ। ਮੌਕੇ ‘ਤੇ ਬਚਾਅ ਕਾਰਜ ਸਮਾਪਤ ਹੋ ਗਏ ਹਨ ਅਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।