ਨਿਊਯਾਰਕ, 8 ਫਰਵਰੀ (ਰਾਜ ਗੋਗਨਾ)- ਲਾਸ ਏਂਜਲਸ ਕੈਲੀਫੋਰਨੀਆ ਵਿੱਚ ਹੋਏੲਗ੍ਰੈਮੀ ਐਵਾਰਡ ਸਮਾਰੋਹ ‘ਚ ਤਿੰਨ ਐਵਾਰਡ ਜਿੱਤਣ ਵਾਲੇ ਗਾਇਕ ਕਿਲਰ ਮਾਈਕ ਨੂੰ ਪੁਲਸ ਨੇ ਹਿਰਾਸਤ ‘ਚ ਲੈ ਲਿਆ ਹੈ। ਪੁਲਿਸ ਹਥਕੜੀਆਂ ਪਾ ਕੇ ਸਮਾਗਮ ਤੋਂ ਮਾਈਕ ਖੋਹ ਕੇ ਲੈ ਗਈ। ਹਾਲਾਂਕਿ ਗ੍ਰਿਫਤਾਰੀ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋਇਆ ਹੈ। ਕਿਲਰ ਮਾਈਕ ਨੇ ਸਮਾਰੋਹ ਵਿੱਚ ਤਿੰਨ ਪੁਰਸਕਾਰ ਜਿੱਤੇ, ਜਿਸ ਵਿੱਚ ਸਰਵੋਤਮ ਰੈਪ ਐਲਬਮ, ਸਰਬੋਤਮ ਰੈਪ ਪ੍ਰਦਰਸ਼ਨ, ਅਤੇ ਸਰਬੋਤਮ ਰੈਪ ਗੀਤ ਲਈ ਗ੍ਰੈਮੀ ਅਵਾਰਡ ਸ਼ਾਮਲ ਹਨ।