ਵਾਸ਼ਿੰਗਟਨ, 01 ਮਾਰਚ (ਰਾਜ ਗੋਗਨਾ)-ਸੰਯੁਕਤ ਰਾਜ ਅਮਰੀਕਾ ਵਿੱਚ ਇਸ ਸਾਲ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ, ਮੌਜੂਦਾ ਰਾਸ਼ਟਰਪਤੀ ਅਤੇ ਡੈਮੋਕ੍ਰੇਟਿਕ ਪਾਰਟੀ ਦੇ ਸੰਭਾਵੀ ਉਮੀਦਵਾਰ ਜੋਅ ਬਿਡੇਨ ਦੀ ਚੋਣ ਜ਼ੋਰ ਫੜ੍ਹ ਰਹੀ ਹੈ। ਕਿਉਂਕਿ ਇਹ ਕਈ ਵਾਰ ਦੇਖਿਆ ਗਿਆ ਹੈ ਕਿ ਰਾਸ਼ਟਰਪਤੀ ਬਿਡੇਨ ਭਾਸ਼ਣ ਦਿੰਦੇ ਸਮੇਂ ਨਾਮ ਭੁੱਲ ਜਾਂਦੇ ਹਨ ਜਾਂ ਗਲਤੀ ਨਾਲ ਨਾਮ ਦਾ ਜ਼ਿਕਰ ਕਰ ਦਿੰਦੇ ਹਨ। ਉਨ੍ਹਾਂ ਦੇ ਹਵਾਈ ਜਹਾਜ ਦੀਆਂ ਪੌੜੀਆਂ ਜਾਂ ਸਾਈਕਲ ਤੋਂ ਡਿੱਗਣ ਦੇ ਦ੍ਰਿਸ਼ ਪਿਛਲੇ ਸਮੇਂ ਵਿੱਚ ਵੀ ਦੇਖੇ ਗਏ ਸਨ।
ਉਸ ਤੋਂ ਬਾਅਦ ਕੀ ਬਿਡੇਨ ਅਮਰੀਕਾ ਵਰਗੇ ਦੇਸ਼ ਲਈ ਮਹੱਤਵਪੂਰਨ ਫੈਸਲੇ ਲੈਣ ਲਈ ਫਿੱਟ ਹੈ? ਅਜਿਹੇ ਸਵਾਲਾਂ ਦੇ ਵਿਚਕਾਰ ਹੁਣ ਡਾਕਟਰਾਂ ਨੇ ਜਵਾਬ ਲੈਣ ਲਈ ਰਾਸ਼ਟਰਪਤੀ ਦਾ ਚੈਕਅੱਪ ਕੀਤਾ ਹੈ। ਡਾਕਟਰੀ ਜਾਂਚ ਦੇ ਦੌਰਾਨ ਰਾਸ਼ਟਰਪਤੀ ਜੋਅ ਬਿਡੇਨ ਨੇ ਇਹ ਵੀ ਟਿੱਪਣੀ ਕੀਤੀ ਕਿ ਮੈਨੂੰ ਲੱਗਦਾ ਹੈ ਕਿ ਮੈਂ ਅਜੇ ਜਵਾਨ ਹਾਂ। ਬਾਈਡੇਨ ਦਾ ਢਾਈ ਘੰਟੇ ਤੱਕ ਵਾਲਟਰ ਰੀਡ ਨੈਸ਼ਨਲ ਮਿਲਟਰੀ ਮੈਡੀਕਲ ਸੈਂਟਰ ‘ਚ ਚੈਕਅੱਪ ਕੀਤਾ ਗਿਆ ਸੀ।
ਵ੍ਹਾਈਟ ਹਾਊਸ ਦੇ ਡਾਕਟਰਾਂ ਨੇ ਡਾਕਟਰੀ ਜਾਂਚ ਤੋਂ ਬਾਅਦ ਬਿਡੇਨ ਨੂੰ ਫਿੱਟ ਐਲਾਨ ਕਰ ਦਿੱਤਾ ਹੈ। ਸਾਲਾਨਾ ਜਾਂਚ ਦੇ ਹਿੱਸੇ ਵਜੋਂ ਸਰੀਰਕ ਮੁਆਇਨਾ ਤੋਂ ਬਾਅਦ ਡਾਕਟਰਾਂ ਵੱਲੋਂ ਦਿੱਤੀ ਗਈ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਰਾਸ਼ਟਰਪਤੀ ਤੰਦਰੁਸਤ ਹਨ ਅਤੇ ਆਪਣੀ ਡਿਊਟੀ ਨਿਭਾਉਣ ਦੇ ਉਹ ਯੋਗ ਹਨ।ਡਾਕਟਰਾਂ ਨੇ ਰਿਪੋਰਟ ‘ਚ ਕਿਹਾ ਹੈ ਕਿ 81 ਸਾਲਾ ਦੇ ਬਿਡੇਨ ਸਿਹਤਮੰਦ, ਸਰਗਰਮ ਅਤੇ ਸਰੀਰਕ ਤੌਰ ‘ਤੇ ਮਜ਼ਬੂਤ ਅਤੇ ਰਾਸ਼ਟਰਪਤੀ ਦੇ ਤੌਰ ‘ਤੇ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਪੂਰੀ ਤਰ੍ਹਾਂ ਫਿੱਟ ਹਨ।