ਨਿਊਜਰਸੀ, 01 ਮਾਰਚ (ਰਾਜ ਗੋਗਨਾ)- ਭਾਰਤੀ ਮੂਲ ਦੇ ਇਕ ਅਮਰੀਕੀ ਜੌਹਰੀ ਮਨੀਸ਼ ਦੋਸ਼ੀ ਸ਼ਾਹ ਜਿਸ ਦਾ ਜਰਸੀ ਸਿਟੀ ਵਿੱਚ ਜਿਊਲਰਜ ਅਤੇ ਨਿਊਯਾਰਕ ਸਿਟੀ ਚ’ ਡਾਇਮੰਡ ਡ੍ਰਿਸਟਿਕ ਨਾਂ ਦਾ ਵੀ ਕਾਰੋਬਾਰ ਹੈ।ਉਸ ਵੱਲੋਂਕਰੋੜਾਂ ਡਾਲਰ ਦੀ ਧੋਖਾਧੜ੍ਹੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਭਾਰਤੀ ਅਮਰੀਕੀ ਜਵੈਲਰ ਮਨੀਸ਼ ਦੋਸ਼ੀ ਸ਼ਾਹ ਨੇ ਵਪਾਰ ਵਿੱਚ ਅਜਿਹੇ ਘਪਲੇ ਕੀਤੇ ਹੈ ਕਿ ਅਧਿਕਾਰੀਆਂ ਨੂੰ ਵੀ ਚੱਕਰ ਆ ਗਏ। ਭਾਰਤ ਤੋਂ ਭੇਜੇ ਗਏ ਸਾਮਾਨ ਨੂੰ ਦੱਖਣੀ ਕੋਰੀਆ ਤੋਂ ਆਉਣ ਦਾ ਬਹਾਨਾ ਬਣਾ ਕੇ ਕਰੋੜਾਂ ਡਾਲਰ ਦੀ ਕਸਟਮ ਡਿਊਟੀ ਦੀ ਚੋਰੀ ਕੀਤੀ ਹੈ। ਅਤੇ ਉਹ ਹੁਣ ਅਮਰੀਕੀ ਅਧਿਕਾਰੀਆਂ ਦੁਆਰਾ ਫੜੇ ਗਏ ਹਨ ਅਤੇ ਅਦਾਲਤੀ ਕਾਰਵਾਈ ਦਾ ਸਾਹਮਣਾ ਕਰ ਰਹੇ ਹਨ।ਮੁਨੀਸ਼ ਕੁਮਾਰ ਦੋਸ਼ੀ ਸ਼ਾਹ ਮੁੰਬਈ ਅਤੇ ਨਿਊਜਰਸੀ ਅਮਰੀਕਾ ਵਿੱਚ ਦੋਵਾਂ ਤੋਂ ਕੰਮ ਕਰਦਾ ਸੀ।
ਉਹ ਕਸਟਮ ਡਿਊਟੀ ਤੋਂ ਬਚ ਕੇ ਵਿਦੇਸ਼ਾਂ ਤੋਂ ਅਮਰੀਕਾ ‘ਚ ਗਹਿਣੇ ਆਯਾਤ ਕਰ ਰਿਹਾ ਸੀ। ਉਹ ਗੈਰ-ਕਾਨੂੰਨੀ ਵਿੱਤੀ ਹੇਰਾਫੇਰੀ ਦੇ ਮਾਮਲਿਆਂ ਵਿੱਚ ਵੀ ਸ਼ਾਮਲ ਹੈ।ਜਿਸ ਨੇ ਗਹਿਣਿਆਂ ਦੀ ਦਰਾਮਦ ਕਰਕੇ ਕਰੋੜਾਂ ਡਾਲਰ ਦਾ ਟੈਕਸ ਚੋਰੀ ਕੀਤਾ ਗਿਆ ਹੈ।ਅਤੇ ਅਮਰੀਕਾ ਵਿੱਚ ਕਰੋੜਾਂ ਡਾਲਰ ਦੇ ਵਪਾਰਕ ਧੋਖਾਧੜੀ ਦੇ ਮਾਮਲੇ ਵਿੱਚ ਉਹ ਫੜਿਆ ਗਿਆ ਹੈ। ਮਨੀਸ਼ ਕੁਮਾਰ ਕਿਰਨਕੁਮਾਰ ਦੋਸ਼ੀ ਸ਼ਾਹ ਨਾਂ ਦੇ ਵਪਾਰੀ ਨੇ ਕਸਟਮ ਨਾਲ ਜੁੜਿਆ ਬਹੁਤ ਵੱਡਾ ਘਪਲਾ ਕੀਤਾ ਹੈ। ਮਨੀਸ਼ ਕੁਮਾਰ ਦੋਸ਼ੀ ਸ਼ਾਹ (39) ਭਾਰਤ ਵਿੱਚ ਮੁੰਬਈ ਅਤੇ ਅਮਰੀਕਾ ਵਿੱਚ ਨਿਊਜਰਸੀ ਦੋਵਾਂ ਤੋਂ ਕੰਮ ਕਰਦਾ ਸੀ।ਅਤੇ ਪੁਲਿਸ ਨੇ ਪਿਛਲੇ ਹਫਤੇ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉਸ ਨੂੰ ਨਿਊਜਰਸੀ ਸੂਬੇ ਦੀ ਨੇਵਾਰਕ ਦੀ ਸੰਘੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਮਨੀਸ਼ ਦੋਸ਼ੀ ਸ਼ਾਹ ‘ਤੇ ਵਿਦੇਸ਼ਾਂ ਤੋਂ ਅਮਰੀਕਾ ‘ਚ ਗਹਿਣੇ ਦਰਾਮਦ ਕਰਨ ਅਤੇ ਕਰੋੜਾਂ ਡਾਲਰਾਂ ਦੀ ਕਸਟਮ ਡਿਊਟੀ ਚੋਰੀ ਕਰਨ ਦਾ ਦੋਸ਼ ਹੈ। ਉਹ ਗੈਰ-ਕਾਨੂੰਨੀ ਵਿੱਤੀ ਹੇਰਾਫੇਰੀ ਦੇ ਮਾਮਲਿਆਂ ਵਿੱਚ ਵੀ ਸ਼ਾਮਲ ਹੈ। ਅਮਰੀਕੀ ਅਧਿਕਾਰੀਆਂ ਦਾ ਦੋਸ਼ ਹੈ ਕਿ ਮਨੀਸ਼ ਦੋਸ਼ੀ ਕੋਲ ਜਾਇਜ਼ ਲਾਇਸੈਂਸ ਨਾ ਹੋਣ ਦੇ ਬਾਵਜੂਦ ਵੀ ਉਹ ਵੱਖ-ਵੱਖ ਕਾਰੋਬਾਰ ਚਲਾ ਰਿਹਾ ਸੀ।ਮੁਨੀਸ਼ ਦੋਸ਼ੀ ਸ਼ਾਹ ਨੂੰ ਨੇਵਾਰਕ ਅਦਾਲਤ ਵਿੱਚ ਪੇਸ਼ ਹੋਣ ਤੋਂ ਬਾਅਦ $ 100,000 ਦੇ ਬਾਂਡ ‘ਤੇ ਅਦਾਲਤ ਵੱਲੋਂ ਰਿਹਾਅ ਕੀਤਾ ਗਿਆ ਸੀ। ਉਸ ‘ਤੇ ਸਾਜ਼ਿਸ਼ ਰਚਣ ਅਤੇ ਗੈਰ-ਕਾਨੂੰਨੀ ਮਨੀ ਟ੍ਰਾਂਸਫਰ ਕਾਰੋਬਾਰ ਦੀ ਮਦਦ ਕਰਨ ਅਤੇ ਉਕਸਾਉਣ ਦੇ ਦੋਸ਼ ਲਗਾਏ ਗਏ ਹਨ।
ਅਮਰੀਕੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਨਵਰੀ 2015 ਤੋਂ ਸਤੰਬਰ 2023 ਤੱਕ, ਮਨੀਸ਼ ਦੋਸ਼ੀ ਸ਼ਾਹ ਨੇ ਯੋਜਨਾਵਾਂ ਤਿਆਰ ਕੀਤੀਆਂ, ਜਿਸ ਕਾਰਨ ਭਾਰਤ ਅਤੇ ਤੁਰਕੀ ਤੋਂ ਅਮਰੀਕਾ ਵਿੱਚ ਤਸਕਰੀ ਕੀਤੀ ਜਾਂਦੀ ਸੀ। ਮਨੀਸ਼ ਦੋਸ਼ੀ ਸ਼ਾਹ ਤੁਰਕੀ ਜਾਂ ਭਾਰਤ ਤੋਂ ਅਮਰੀਕਾ ਨੂੰ ਮਾਲ ਭੇਜਦਾ ਸੀ। ਉਹ ਇਨ੍ਹਾਂ ਸਾਮਾਨਾਂ ਨੂੰ ਸਿੱਧੇ ਅਮਰੀਕਾ ਪਹੁੰਚਾਉਣ ਦੀ ਬਜਾਏ ਦੱਖਣੀ ਕੋਰੀਆ ਸਥਿਤ ਆਪਣੀ ਇਕ ਕੰਪਨੀ ਰਾਹੀਂ ਡਾਇਵਰਟ ਕਰ ਰਿਹਾ ਸੀ। ਜੇਕਰ ਇਹ ਸਾਮਾਨ ਭਾਰਤ ਜਾਂ ਤੁਰਕੀ ਤੋਂ ਸਿੱਧਾ ਭੇਜਿਆ ਜਾਂਦਾ ਹੈ ਤਾਂ ਇਨ੍ਹਾਂ ‘ਤੇ 5.5 ਫੀਸਦੀ ਕਸਟਮ ਡਿਊਟੀ ਅਦਾ ਕਰਨੀ ਪੈਂਦੀ ਹੈ। ਮਨੀਸ਼ ਸ਼ਾਹ ਦੋਸ਼ੀ ਦੇ ਦੱਖਣੀ ਕੋਰੀਆ ਵਿੱਚ ਉਸ ਦੇ ਆਦਮੀ ਵੀ ਸਨ ਜਿਨ੍ਹਾਂ ਨੇ ਗਹਿਣਿਆਂ ‘ਤੇ ਲੇਬਲ ਬਦਲ ਦਿੰਦੇ ਸਨ। ਇਸ ਦੇ ਨਾਲ ਅਧਿਕਾਰੀਆਂ ਨੂੰ ਵਿਸ਼ਵਾਸ ਹੋ ਜਾਂਦਾ ਸੀ ਕਿ ਇਹ ਗਹਿਣੇ ਦੱਖਣੀ ਕੋਰੀਆ ਵਿੱਚ ਹੀ ਬਣਾਏ ਗਏ ਸਨ।ਇਸ ਤੋਂ ਬਾਅਦ ਉਨ੍ਹਾਂ ਨੂੰ ਅਮਰੀਕਾ ਵਿੱਚ ਉਨ੍ਹਾਂ ਦੇ ਗਾਹਕਾਂ ਤੱਕ ਪਹੁੰਚਾ ਦਿੱਤਾ ਜਾਦਾ ਸੀ।ਇਸ ਤਰ੍ਹਾਂ ਉਹ ਕਰੋੜਾਂ ਰੁਪਏ ਟੈਕਸ ਦੀ ਬਚਤ ਕਰਦਾ ਸੀ। ਮਨੀਸ਼ ਕੁਮਾਰ ਸ਼ਾਹ ਦੋਸ਼ੀ ਨੇ ਅਜਿਹੀ ਵਿਸਤ੍ਰਿਤ ਯੋਜਨਾ ਤਿਆਰ ਕੀਤੀ ਸੀ ਕਿ ਉਸ ਦੇ ਗਾਹਕ ਵੀ ਜਾਅਲੀ ਚਲਾਨ ਬਣਾ ਕੇ ਅਧਿਕਾਰੀਆਂ ਨੂੰ ਇਹ ਦਰਸਾ ਦੇਣਗੇ ਕਿ ਦੱਖਣੀ-ਕੋਰੀਆਂ ਸਥਿਤ ਕੰਪਨੀ ਨੇ ਗਹਿਣੇ ਤੁਰਕੀ ਜਾਂ ਭਾਰਤ ਤੋਂ ਮੰਗਵਾਏ ਸਨ।ਇਸ ਤਰ੍ਹਾਂ ਉਸ ਨੇ ਲੱਖਾਂ ਡਾਲਰਾਂ ਦੇ ਗਹਿਣੇ ਦੱਖਣੀ ਕੋਰੀਆ ਤੋਂ ਅਮਰੀਕਾ ਪਹੁੰਚਾਏ। ਇਸ ਕੰਮ ਲਈ ਉਸ ਨੇ ਵੱਖ-ਵੱਖ ਬੈਂਕ ਖਾਤੇ ਵੀ ਰੱਖੇ ਅਤੇ ਵੱਖ-ਵੱਖ ਕੰਪਨੀਆਂ ਵੀ ਬਣਾਈਆਂ।
ਮਨੀਸ਼ ਦੋਸ਼ੀ ਸ਼ਾਹ ਆਪਣੇ ਗਾਹਕਾਂ ਤੋਂ ਨਕਦੀ ਦੀ ਲੁੱਟ ਕਰਦਾ ਸੀ ਅਤੇ ਇਸ ਨੂੰ ਔਨਲਾਈਨ ਲੈਣ-ਦੇਣ ਜਾਂ ਚੈੱਕਾਂ ਵਜੋਂ ਪਾਸ ਕਰਦਾ ਸੀ। ਹੁਣ ਤੱਕ ਮਿਲੇ ਦਸਤਾਵੇਜ਼ਾਂ ਤੋਂ ਇਹ ਸਾਬਤ ਹੁੰਦਾ ਹੈ ਕਿ ਮਨੀਸ਼ ਦੋਸ਼ੀ ਸ਼ਾਹ ਅਤੇ ਉਸਦੇ ਸਾਥੀਆਂ ਨੇ ਇੱਕ ਹੀ ਦਿਨ ਵਿੱਚ ਕਰੋੜਾਂ ਡਾਲਰਾਂ ਦੀ ਨਕਦੀ ਦੀ ਹੇਰਾਫੇਰੀ ਕੀਤੀ ਸੀ। ਇਹ ਸੇਵਾ ਪ੍ਰਦਾਨ ਕਰਕੇ, ਉਹ ਇੱਕ ਫੀਸ ਲੈਂਦੇ ਹਨ ਅਤੇ ਗੈਰ ਕਾਨੂੰਨੀ ਪੈਸੇ ਨੂੰ ਕਾਨੂੰਨੀ ਵਿੱਚ ਬਦਲਦੇ ਸਨ।